Nabha ਦੇ ਪਿੰਡ ਜੱਸੋ ਮਾਜਰਾ ਚ ਵੱਡੇ ਭਰਾ ਨੇ ਕੀਤਾ ਛੋਟੇ ਭਰਾ ਦਾ ਕਤਲ ,ਦੋਵੇਂ ਭਰਾਵਾਂ ਚ ਰਹਿੰਦਾ ਸੀ ਲੜਾਈ ਝਗੜਾ

Nabha Murder News : ਨਾਭਾ ਦੇ ਪਿੰਡ ਜੱਸੋ ਮਾਜਰਾ ਵਿਖੇ ਬੀਤੀ ਰਾਤ ਵੱਡੇ ਭਰਾ ਨੇ ਆਪਣੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਦੋਵੇਂ ਭਰਾਵਾਂ ਵਿੱਚ ਆਪਸ ਵਿੱਚ ਲੜਾਈ ਝਗੜਾ ਰਹਿੰਦਾ ਸੀ ,ਜਿਸ ਨੂੰ ਲੈ ਕੇ ਰਾਤ ਵੱਡੇ ਭਰਾ ਨੇ ਛੋਟੇ ਭਰਾ ਦਾ ਕਤਲ ਕਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਨੌਜਵਾਨ ਦੀ ਮਾਂ ਨੇ ਰੋਂਦੇ ਹੋਏ ਆਪਣੇ ਵੱਡੇ ਲੜਕੇ ਦੇ ਉੱਪਰ ਛੋਟੇ ਲੜਕੇ ਦੇ ਕਤਲ ਦੇ ਆਰੋਪ ਲਗਾਏ ਹਨ।

By  Shanker Badra January 21st 2026 12:53 PM

Nabha Murder News : ਨਾਭਾ ਦੇ ਪਿੰਡ ਜੱਸੋ ਮਾਜਰਾ ਵਿਖੇ ਬੀਤੀ ਰਾਤ ਵੱਡੇ ਭਰਾ ਨੇ ਆਪਣੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਦੋਵੇਂ ਭਰਾਵਾਂ ਵਿੱਚ ਆਪਸ ਵਿੱਚ ਲੜਾਈ ਝਗੜਾ ਰਹਿੰਦਾ ਸੀ ,ਜਿਸ ਨੂੰ ਲੈ ਕੇ ਰਾਤ  ਵੱਡੇ ਭਰਾ ਨੇ ਛੋਟੇ ਭਰਾ ਦਾ ਕਤਲ ਕਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਨੌਜਵਾਨ ਦੀ ਮਾਂ ਨੇ ਰੋਂਦੇ ਹੋਏ ਆਪਣੇ ਵੱਡੇ ਲੜਕੇ ਦੇ ਉੱਪਰ ਛੋਟੇ ਲੜਕੇ ਦੇ ਕਤਲ ਦੇ ਆਰੋਪ ਲਗਾਏ ਹਨ। 

ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮਾਤਾ-ਪਿਤਾ ਨੇ ਦੱਸਿਆ ਕਿ ਦੋਵੇਂ ਭਰਾਵਾਂ ਵਿਚਕਾਰ ਅਕਸਰ ਲੜਾਈ-ਝਗੜਾ ਹੁੰਦਾ ਰਹਿੰਦਾ ਸੀ। ਮਾਤਾ-ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਵੱਲੋਂ ਵੱਡੇ ਭਰਾ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ 'ਤੇ ਬਜ਼ੁਰਗ ਮਾਤਾ ਨੇ ਰੋਂਦੇ ਹੋਏ ਦੱਸਿਆ ਕਿ ਉਸ ਦਾ ਵੱਡਾ ਮੁੰਡਾ ਉਹਨਾਂ ਤੋਂ ਅੱਡ ਰਹਿੰਦਾ ਸੀ ,ਜਿਸ ਦੇ ਘਰ ਛੋਟਾ ਮੁੰਡਾ ਗਿਆ ਸੀ ਜਦੋਂ ਦੇਰ ਰਾਤ ਉਹਨਾਂ ਨੇ ਜਾ ਕੇ ਵੇਖਿਆ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਉਸ ਦਾ ਕਤਲ ਹੋ ਚੁੱਕਾ ਹੈ ,ਜਿਸ ਦੀ ਸੂਚਨਾ ਉਨਾਂ ਨੇ ਘਰ ਆ ਕੇ ਪੁਲਿਸ ਨੂੰ ਦਿੱਤੀ।

ਬਜ਼ੁਰਗ ਮਾਤਾ ਨੇ ਵੱਡੇ ਮੁੰਡੇ ਖਿਲਾਫ ਪੁਲਿਸ ਸਖ਼ਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਪਿੰਡ ਦੇ ਲੋਕਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਕਿ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ। ਉੱਥੇ ਹੀ ਪੁਲਿਸ ਥਾਣਾ ਭਾਦਸੋਂ ਦੇ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਕਿ ਤਫਤੀਸ਼ ਕੀਤੀ ਜਾ ਰਹੀ ਹੈ ਸਾਨੂੰ ਸ਼ੱਕ ਹੈ ਕਿ ਇਸ ਦੇ ਵੱਡੇ ਭਰਾ ਨੇ ਹੀ ਇਸ ਦਾ ਕਤਲ ਕੀਤਾ ਹੈ ਅਤੇ ਮਾਤਾ ਪਿਤਾ ਦੇ ਬਿਆਨ ਦਰਜ ਕਰ ਲਏ ਹਨ। 

ਬਰਨਾਲਾ ਜ਼ਿਲ੍ਹੇ ਦੇ ਪਿੰਡ ਕੁੱਬੇ 'ਚ ਵੀ ਵੱਡੇ ਭਰਾ ਨੇ ਕੀਤਾ ਛੋਟੇ ਭਰਾ ਦਾ ਕਤਲ

ਬਰਨਾਲਾ ਜ਼ਿਲ੍ਹੇ ਦੇ ਪੁਲਿਸ ਥਾਣਾ ਧਨੌਲਾ ਦੇ ਅਧੀਨ ਆਉਂਦੇ ਪਿੰਡ ਕੁੱਬੇ ਰਹਿਣ ਵਾਲੇ ਇੱਕ ਵੱਡੇ ਭਰਾ ਵੱਲੋਂ ਆਪਣੇ ਛੋਟੇ ਭਰਾ ਦਾ ਗੰਡਾਸੇ ਨਾਲ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮ੍ਰਿਤਕ ਦੀ ਲਾਸ਼ ਬਰਨਾਲਾ ਅਤੇ ਲੌਂਗੋਵਾਲ ਹੱਦ ਉੱਪਰ ਸਥਿਤ ਖੇਤ ਵਿੱਚੋਂ ਮਿਲੀ ਹੈ। ਮ੍ਰਿਤਕ ਦੀ ਪਛਾਣ 32 ਸਾਲ ਦੇ ਹਰਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਕੁੱਬੇ ਜ਼ਿਲ੍ਹਾ ਬਰਨਾਲਾ ਵਜੋਂ ਹੋਈ ਹੈ।

Related Post