Wed, Mar 11, 2026
Whatsapp

Faridkot ਵਿਚ ਪਿਛਲੇ 5 ਦਿਨਾਂ ਤੋਂ ਨਹੀਂ ਆਈ ਕਮਰਸ਼ੀਅਲ ਗੈਸ ਸਿਲੰਡਰ ਦੀ ਸਪਲਾਈ, ਲੋਕਾਂ ’ਚ ਵੱਧ ਰਹੀ ਬੈਚੇਨੀ

ਅਜਿਹੇ ਵਿਚ ਗੈਸ ਸਪਲਾਈ ਦੇ ਕੀ ਹਾਲਾਤ ਨੇ ਇਸ ਨੂੰ ਲੈ ਕੇ ਅਸੀਂ ਇੰਡੇਨ ਗੈਸ ਏਜੰਸੀ ਫਰੀਦਕੋਟ ਦੇ ਪ੍ਰਬੰਧਕ ਸੁਨੀਲ ਜੈਨ ਨਾਲ ਖਾਸ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਘਰੇਲੂ ਗੈਸ ਸਪਲਾਈ ਦੀ ਫਿਲਹਾਲ ਫਰੀਦਕੋਟ ਵਿਚ ਕੋਈ ਕਿੱਲਤ ਨਹੀਂ ਹੈ, ਲੋਕ ਪੈਨਿਕ ਨਾ ਹੋਣ ਅਤੇ ਅਫਵਾਹਾਂ ਤੇ ਭਰੋਸਾ ਨਾ ਕਰਨ।

Reported by:  PTC News Desk  Edited by:  Aarti -- March 11th 2026 12:21 PM
Faridkot ਵਿਚ ਪਿਛਲੇ 5 ਦਿਨਾਂ ਤੋਂ ਨਹੀਂ ਆਈ ਕਮਰਸ਼ੀਅਲ ਗੈਸ ਸਿਲੰਡਰ ਦੀ ਸਪਲਾਈ, ਲੋਕਾਂ ’ਚ ਵੱਧ ਰਹੀ ਬੈਚੇਨੀ

Faridkot ਵਿਚ ਪਿਛਲੇ 5 ਦਿਨਾਂ ਤੋਂ ਨਹੀਂ ਆਈ ਕਮਰਸ਼ੀਅਲ ਗੈਸ ਸਿਲੰਡਰ ਦੀ ਸਪਲਾਈ, ਲੋਕਾਂ ’ਚ ਵੱਧ ਰਹੀ ਬੈਚੇਨੀ

Commercial Gas News : ਇਰਾਨ ਅਤੇ ਇਜ਼ਰਾਈਲ ਦੇ ਯੁੱਧ ਦੇ ਚਲਦੇ ਲੋਕਾਂ ਵਿਚ ਐਲਪੀਜੀ ਗੈਸ ਸਿਲੰਡਰਾਂ ਦੀ ਸਪਲਾਈ ਨੂੰ ਲੈ ਕੇ ਬੇਚੈਨੀ ਪਾਈ ਜਾ ਰਹੀ ਹੈ ਅਤੇ ਸਿਲੰਡਰ ਭਰਵਾਉਣ ਲਈ ਲਗਾਤਾਰ ਗੈਸ ਏਜੰਸੀਆਂ ਤੇ ਭੀੜ ਵਧਣ ਲੱਗੀ ਹੈ।

ਅਜਿਹੇ ਵਿਚ ਗੈਸ ਸਪਲਾਈ ਦੇ ਕੀ ਹਾਲਾਤ ਨੇ ਇਸ ਨੂੰ ਲੈ ਕੇ ਅਸੀਂ ਇੰਡੇਨ ਗੈਸ ਏਜੰਸੀ ਫਰੀਦਕੋਟ ਦੇ ਪ੍ਰਬੰਧਕ ਸੁਨੀਲ ਜੈਨ ਨਾਲ ਖਾਸ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਘਰੇਲੂ ਗੈਸ ਸਪਲਾਈ ਦੀ ਫਿਲਹਾਲ ਫਰੀਦਕੋਟ ਵਿਚ ਕੋਈ ਕਿੱਲਤ ਨਹੀਂ ਹੈ, ਲੋਕ ਪੈਨਿਕ ਨਾ ਹੋਣ ਅਤੇ ਅਫਵਾਹਾਂ ’ਤੇ ਭਰੋਸਾ ਨਾ ਕਰਨ।


ਉਹਨਾਂ ਕਿਹਾ ਕਿ ਰੋਜ਼ਾਨਾ ਤਕਰੀਬਨ 400-500 ਸਿਲੰਡਰ ਸਪਲਾਈ ਹੋ ਰਹੇ ਹਨ। ਉਹਨਾਂ ਕਿਹਾ ਵਪਾਰਕ ਗੈਸ ਸਪਲਾਈ ਜਰੂਰ ਪ੍ਰਭਾਵਿਤ ਹੋਈ ਹੈ ਅਤੇ ਪਿਛਲੇ ਕਰੀਬ 5 ਦਿਨਾਂ ਤੋਂ ਵਪਾਰਕ ਵਰਤੋਂ ਵਾਲੇ ਗੈਸ ਸਿਲੰਡਰਾਂ ਦੀ ਸਪਲਾਈ ਨਹੀਂ ਆਈ, ਉਹਨਾਂ ਕਿਹਾ ਕਿ ਰੇਟ ਰੁਟੀਨ ਵਿਚ ਪਿਛਲੇ ਦਿਨੀ ਵਧੇ ਹਨ ਪਰ ਕੋਈ ਜੰਗ ਦੇ ਹਾਲਾਤਾਂ ਕਾਰਨ ਨਹੀਂ।

ਉਹਨਾਂ ਕਿਹਾ ਕਿ ਏਜੰਸੀ ਵਿਚ ਲੋਕਾਂ ਗੈਸ ਸਿਲੰਡਰ ਭਰਵਾਉਣ ਆ ਰਹੇ ਹਨ ਕਈ ਲੋਕਾਂ ਨੂੰ ਕੇਵਾਈਸੀ ਨਾ ਹੋਣ ਕਾਰਨ ਅਤੇ ਮੈਨੂਅਲ ਬੁਕਿੰਗ ਬੰਦ ਹੋਣ ਕਾਰਨ ਕੁਝ ਦਿੱਕਤ ਆ ਰਹੀ ਹੈ, ਉਹਨਾਂ ਕਿਹਾ ਕਿ ਗ੍ਰਾਹਕ ਆਪਣੇ ਘਰੇਲੂ ਗੈਸ ਸਿਲੰਡਰ ਲਈ 25 ਦਿਨਾਂ ਦੇ ਵਕਫੇ ਨਾਲ  ਆਨਲਾਈਨ ਬੁਕਿੰਗ ਆਪਣੇ ਰਜਿਸਟਰਡ ਮੋਬਾਇਲ ਨੰਬਰ ਤੋਂ ਕਰਵਾ ਸਕਦੇ ਹਨ।

- PTC NEWS

Top News view more...

Latest News view more...

PTC NETWORK
PTC NETWORK