Electric 2 Wheelers: ਹੁਣ ਇਲੈਕਟ੍ਰਿਕ ਦੋਪਹੀਆ ਵਾਹਨ ਖਰੀਦਣਾ ਹੋਵੇਗਾ ਮਹਿੰਗਾ, ਸਬਸਿਡੀ 'ਚ ਹੋਈ ਕਟੌਤੀ

Electric 2 Wheelers: ਜੇਕਰ ਤੁਸੀਂ ਇਲੈਕਟ੍ਰਿਕ ਸਕੂਟਰ ਜਾਂ ਬਾਈਕ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੀ ਜੇਬ 'ਤੇ ਬੋਝ ਹੋਰ ਵਧਣ ਵਾਲਾ ਹੈ।

By  Amritpal Singh May 22nd 2023 05:04 PM

Electric 2 Wheelers: ਜੇਕਰ ਤੁਸੀਂ ਇਲੈਕਟ੍ਰਿਕ ਸਕੂਟਰ ਜਾਂ ਬਾਈਕ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੀ ਜੇਬ 'ਤੇ ਬੋਝ ਹੋਰ ਵਧਣ ਵਾਲਾ ਹੈ। ਕੇਂਦਰ ਸਰਕਾਰ ਨੇ ਇਲੈਕਟ੍ਰਿਕ ਸਕੂਟਰ ਅਤੇ ਬਾਈਕ 'ਤੇ ਸਬਸਿਡੀ ਘਟਾ ਦਿੱਤੀ ਹੈ। ਇਸ ਦਾ ਸਿੱਧਾ ਅਸਰ ਇਲੈਕਟ੍ਰਿਕ ਸਕੂਟਰ ਅਤੇ ਬਾਈਕ ਦੀਆਂ ਕੀਮਤਾਂ 'ਤੇ ਦੇਖਣ ਨੂੰ ਮਿਲੇਗਾ। ਹੁਣ ਇਲੈਕਟ੍ਰਿਕ ਦੋਪਹੀਆ ਵਾਹਨ ਖਰੀਦਣਾ ਹੋਵੇਗਾ ਮਹਿੰਗਾ। 

 1 ਜੂਨ ਤੋਂ ਮਹਿੰਗੇ ਹੋ ਜਾਣਗੇ ਇਲੈਕਟ੍ਰਿਕ ਦੋ ਪਹੀਆ ਵਾਹਨ

ਹੈਵੀ ਇੰਡਸਟਰੀਜ਼ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਸਬਸਿਡੀ ਦੀ ਰਕਮ 15,000 ਰੁਪਏ ਪ੍ਰਤੀ ਕਿਲੋਵਾਟ ਤੋਂ ਘਟਾ ਕੇ 10,000 ਰੁਪਏ ਪ੍ਰਤੀ ਕਿਲੋਵਾਟ ਕਰ ਦਿੱਤੀ ਗਈ ਹੈ। ਸਬਸਿਡੀ ਵਿੱਚ ਕਟੌਤੀ 1 ਜੂਨ ਤੋਂ ਲਾਗੂ ਹੋਵੇਗੀ। ਇਸ ਸਬੰਧ ਵਿੱਚ, ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਘਟੀ ਹੋਈ ਸਬਸਿਡੀ 1 ਜੂਨ ਤੋਂ ਸਾਰੇ ਰਜਿਸਟਰਡ ਇਲੈਕਟ੍ਰਿਕ ਦੋਪਹੀਆ ਵਾਹਨਾਂ 'ਤੇ ਲਾਗੂ ਹੋਵੇਗੀ। ਦੱਸ ਦੇਈਏ ਕਿ ਅਜਿਹੇ ਵਾਹਨਾਂ ਲਈ ਪ੍ਰੋਤਸਾਹਨ ਸੀਮਾ ਪਹਿਲਾਂ ਹੀ 40 ਫੀਸਦੀ ਤੋਂ ਘਟਾ ਕੇ 15 ਫੀਸਦੀ ਕਰ ਦਿੱਤੀ ਗਈ ਹੈ।

 ਇਸਦਾ ਕੀ ਪ੍ਰਭਾਵ ਹੋਵੇਗਾ? 

ਸਰਕਾਰ ਦੇ ਇਸ ਫੈਸਲੇ ਦਾ ਸਿੱਧਾ ਅਸਰ ਉਨ੍ਹਾਂ ਲੋਕਾਂ ਦੀ ਜੇਬ 'ਤੇ ਪਵੇਗਾ ਜੋ ਇਲੈਕਟ੍ਰਿਕ ਦੋ ਪਹੀਆ ਵਾਹਨ ਖਰੀਦਣਾ ਚਾਹੁੰਦੇ ਹਨ ਕਿਉਂਕਿ ਹੁਣ ਉਨ੍ਹਾਂ ਨੂੰ ਘੱਟ ਸਬਸਿਡੀ ਮਿਲੇਗੀ। ਘੱਟ ਸਬਸਿਡੀ ਮਿਲਣ ਕਾਰਨ ਉਨ੍ਹਾਂ ਨੂੰ ਦੋਪਹੀਆ ਵਾਹਨ ਇਲੈਕਟ੍ਰਿਕ ਵਾਹਨ ਲਈ ਵੱਧ ਕੀਮਤ ਚੁਕਾਉਣੀ ਪਵੇਗੀ। ਇਸ ਨਾਲ ਇਲੈਕਟ੍ਰਿਕ ਦੋ ਪਹੀਆ ਵਾਹਨਾਂ ਦੀ ਵਿਕਰੀ 'ਤੇ ਵੀ ਅਸਰ ਪੈ ਸਕਦਾ ਹੈ ਕਿਉਂਕਿ ਲੋਕ ਪਹਿਲਾਂ ਹੀ ਸ਼ਿਕਾਇਤ ਕਰ ਰਹੇ ਹਨ ਕਿ ਇਲੈਕਟ੍ਰਿਕ ਦੋ ਪਹੀਆ ਵਾਹਨ ਮਹਿੰਗੇ ਹਨ।

ਹੁਣ ਸਬਸਿਡੀ 'ਚ ਕਟੌਤੀ ਤੋਂ ਬਾਅਦ ਇਨ੍ਹਾਂ ਦੀਆਂ ਕੀਮਤਾਂ 'ਚ ਹੋਰ ਵਾਧਾ ਹੋਵੇਗਾ, ਜਿਸ ਕਾਰਨ ਲੋਕ ਇਲੈਕਟ੍ਰਿਕ ਦੋਪਹੀਆ ਵਾਹਨ ਖਰੀਦਣ ਸਮੇਂ ਇਕ ਵਾਰ ਫਿਰ ਤੋਂ ਵਿਚਾਰ ਕਰਨਾ ਚਾਹ ਸਕਦੇ ਹਨ ਅਤੇ ਅੰਤ 'ਚ ਨਾ ਖਰੀਦਣ ਦਾ ਫੈਸਲਾ ਕਰ ਸਕਦੇ ਹਨ। ਇਹ ਵੀ ਸੰਭਵ ਹੈ ਕਿ ਕੀਮਤਾਂ ਘੱਟ ਰੱਖਣ ਲਈ ਕੰਪਨੀਆਂ ਆਪਣੇ ਈ ਦੋ ਪਹੀਆ ਵਾਹਨਾਂ 'ਚ ਘੱਟ ਫੀਚਰਸ ਦੇਣਾ ਸ਼ੁਰੂ ਕਰ ਦੇਣ।

Related Post