Sultanpur Lodhi : ਸੁਲਤਾਨਪੁਰ ਲੋਧੀ ਚ ਕਰੰਟ ਲੱਗਣ ਨਾਲ ਬਿਜਲੀ ਮੁਲਾਜ਼ਮ ਨੌਜਵਾਨ ਦੀ ਮੌਤ, ਪਰਿਵਾਰ ਨੇ ਲਾਸ਼ ਰੱਖ ਕੇ ਸੜਕ ਕੀਤੀ ਜਾਮ

Sultanpur Lodhi : ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਓਂਕਾਰ ਸਿੰਘ, ਬਿਜਲੀ ਠੀਕ ਕਰਨ ਲਈ ਖੰਭੇ ਉਪਰ ਚੜ੍ਹਿਆ ਹੋਇਆ ਸੀ, ਪਰ ਇਸ ਦੌਰਾਨ ਅਚਾਨਕ ਲਾਈਨ ਬੰਦ ਹੋਣ ਦੇ ਬਾਵਜੂਦ ਕੰਮ ਦੌਰਾਨ ਬਿਜਲੀ ਚਾਲੂ ਕਰ ਦਿੱਤੀ ਗਈ, ਜਿਸ ਕਾਰਨ ਨੌਜਵਾਨ ਨੂੰ ਕਰੰਟ ਲੱਗ ਗਿਆ ਅਤੇ ਉਸ ਦੀ ਮੌਤ ਹੋ ਗਈ।

By  KRISHAN KUMAR SHARMA June 12th 2026 07:48 PM -- Updated: June 12th 2026 08:18 PM

Sultanpur Lodhi : ਸੁਲਤਾਨਪੁਰ ਲੋਧੀ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪਿੰਡ ਰਾਮਪੁਰ ਜਗੀਰ (Rampur Jagir Village) 'ਚ ਇੱਕ ਬਿਜਲੀ ਮੁਲਾਜ਼ਮ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ, ਨੌਜਵਾਨ ਓਂਕਾਰ ਸਿੰਘ (Onkar Singh) ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਆਪਣੇ ਪੁੱਤਰ ਦੀ ਮੌਤ ਲਈ ਪਰਿਵਾਰਕ ਮੈਂਬਰਾਂ ਵੱਲੋਂ ਪਿੰਡ ਫੱਤੂਵਾਲ ਲੋਹੀਆਂ ਵਿਖੇ ਲਾਸ਼ ਨੂੰ ਟਰਾਲੀ ਵਿੱਚ ਰੱਖ ਕੇ ਤਿੱਖਾ ਰੋਸ ਪ੍ਰਗਟਾਇਆ ਜਾ ਰਿਹਾ ਹੈ ਅਤੇ ਬਿਜਲੀ ਵਿਭਾਗ 'ਤੇ ਅਣਗਹਿਲੀ ਵਰਤਣ ਦੇ ਇਲਜ਼ਾਮ ਲਾਏ ਹਨ। ਪਰਿਵਾਰ ਵੱਲੋਂ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਧਰਨਾ ਲਾ ਕੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਓਂਕਾਰ ਸਿੰਘ, ਬਿਜਲੀ ਠੀਕ ਕਰਨ ਲਈ ਖੰਭੇ ਉਪਰ ਚੜ੍ਹਿਆ ਹੋਇਆ ਸੀ, ਪਰ ਇਸ ਦੌਰਾਨ ਅਚਾਨਕ ਲਾਈਨ ਬੰਦ ਹੋਣ ਦੇ ਬਾਵਜੂਦ ਕੰਮ ਦੌਰਾਨ ਬਿਜਲੀ ਚਾਲੂ ਕਰ ਦਿੱਤੀ ਗਈ, ਜਿਸ ਕਾਰਨ ਨੌਜਵਾਨ ਨੂੰ ਕਰੰਟ ਲੱਗ ਗਿਆ ਅਤੇ ਉਸ ਦੀ ਮੌਤ ਹੋ ਗਈ।

ਪਰਿਵਾਰ ਨੇ ਬਿਜਲੀ ਵਿਭਾਗ (PSPCL) ਅਤੇ ਪੰਜਾਬ ਸਰਕਾਰ 'ਤੇ ਦੋਸ਼ ਲਾਏ ਹਨ ਕਿ ਬਿਜਲੀ ਮੁਲਾਜ਼ਮਾਂ ਨੂੰ ਕੋਈ ਵੀ ਸੇਫਟੀ ਕਿੱਟਾਂ ਨਹੀਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਨੇ ਸਵਾਲ ਖੜੇ ਕੀਤੇ ਕਿ ਓਂਕਾਰ ਸਿੰਘ ਵੱਲੋਂ ਪਰਮਿਟ ਲੈਣ ਦੇ ਬਾਵਜੂਦ ਲਾਈਨ ਵਿੱਚ ਬਿਜਲੀ ਕਿਵੇਂ ਆ ਗਈ ? ਜਿਸ ਕਾਰਨ ਓਂਕਾਰ ਸਿੰਘ ਦੀ ਮੌਤ ਹੋ ਗਈ।

ਉਧਰ, ਪੁਲਿਸ ਨੂੰ ਘਟਨਾ ਬਾਰੇ ਸੂਚਨਾ ਮਿਲਣ 'ਤੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਪਰਿਵਾਰ ਨਾਲ ਗੱਲਬਾਤ ਕੀਤੀ ਜਾ ਰਹੀ ਸੀ। ਪੁਲਿਸ ਅਧਿਕਾਰੀ ਹਰਵਿੰਦਰ ਸਿੰਘ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਨੌਜਵਾਨ ਓਂਕਾਰ ਸਿੰਘ ਬੀਤੀ ਰਾਤ ਹਨ੍ਹੇਰੀ ਕਾਰਨ ਖ਼ਰਾਬ ਹੋਈ ਬਿਜਲੀ ਲਾਈਨ ਨੂੰ ਠੀਕ ਕਰਨ ਗਿਆ ਸੀ, ਜਿਸ ਦੌਰਾਨ ਅਚਾਨਕ ਕਰੰਟ ਆਉਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ।

Related Post