Air India flight Emergency landing : ਤੇਲ ਲੀਕ ਹੋਣ ਕਾਰਨ ਏਅਰ ਇੰਡੀਆ ਦੇ ਜਹਾਜ਼ ਦੀ ਸਵੀਡਨ 'ਚ ਐਮਰਜੈਂਸੀ ਲੈਂਡਿੰਗ

By  Ravinder Singh February 22nd 2023 03:12 PM -- Updated: February 22nd 2023 04:03 PM

ਨਵੀਂ ਦਿੱਲੀ : ਅਮਰੀਕਾ ਤੋਂ ਦਿੱਲੀ ਆ ਰਹੇ ਏਅਰ ਇੰਡੀਆ ਦੇ ਜਹਾਜ਼ (Air India plane) ਨੂੰ ਤਕਨੀਕੀ ਖ਼ਰਾਬੀ ਕਾਰਨ ਬੁੱਧਵਾਰ ਨੂੰ ਸਵੀਡਨ ਦੇ ਸਟਾਕਹੋਮ (Sweden Stockholm) 'ਚ ਐਮਰਜੈਂਸੀ ਲੈਂਡਿੰਗ (Emergency landing) ਕਰਨੀ ਪਈ। ਜਹਾਜ਼ 'ਚ 300 ਯਾਤਰੀ (300 passengers) ਸਵਾਰ ਸਨ। ਹਰ ਕੋਈ ਸੁਰੱਖਿਅਤ ਹੈ। ਡੀਜੀਸੀਏ ਮੁਤਾਬਕ ਏਅਰ ਇੰਡੀਆ ਦੀ ਬੋਇੰਗ 777-300ਈਆਰ ਫਲਾਈਟ ਨੇ ਅਮਰੀਕਾ ਦੇ ਨੇਵਾਰਕ ਤੋਂ ਦਿੱਲੀ ਲਈ ਉਡਾਣ ਭਰੀ ਸੀ। ਫਿਰ ਜਹਾਜ਼ ਦੇ ਇੰਜਨ-2 ਤੋਂ ਡਰੇਨ ਮਾਸਟ ਤੋਂ ਈਂਧਨ ਲੀਕ (Fuel leak) ਹੋ ਗਿਆ। ਇਸ ਕਾਰਨ ਇਕ ਇੰਜਨ ਨੂੰ ਬੰਦ ਕਰਨਾ ਪਿਆ। ਜਿਸ ਤੋਂ ਬਾਅਦ ਜਹਾਜ਼ ਨੂੰ ਸਟਾਕਹੋਮ ਹਵਾਈ ਅੱਡੇ 'ਤੇ ਸੁਰੱਖਿਅਤ ਉਤਾਰਿਆ ਗਿਆ।



ਇਸ ਦੌਰਾਨ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਦੱਸਿਆ ਕਿ ਏਅਰ ਇੰਡੀਆ ਦੀ ਇਕ ਉਡਾਣ 300 ਯਾਤਰੀਆਂ ਨੂੰ ਲੈ ਕੇ ਬੁੱਧਵਾਰ ਨੂੰ ਅਮਰੀਕਾ ਦੇ ਨੇਵਾਰਕ ਤੋਂ ਦਿੱਲੀ ਲਈ ਰਵਾਨਾ ਹੋਈ। ਜਦੋਂ ਜਹਾਜ਼ ਕੁਝ ਦੇਰ ਲਈ ਅਸਮਾਨ 'ਚ ਉੱਡਿਆ ਸੀ ਤਾਂ ਅਚਾਨਕ ਇਸ ਦੇ ਇਕ ਇੰਜਣ 'ਚੋਂ ਤੇਲ ਲੀਕ ਹੋਣ ਲੱਗਾ। ਇਸ ਤੋਂ ਬਾਅਦ ਜਹਾਜ਼ ਨੇ ਸਵੀਡਨ ਦੇ ਸਟਾਕਹੋਮ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਵਾਈ। ਹਵਾਈ ਅੱਡੇ 'ਤੇ ਉਤਰਨ ਤੋਂ ਪਹਿਲਾਂ ਹੀ ਵੱਡੀ ਗਿਣਤੀ 'ਚ ਫਾਇਰ ਇੰਜਣ ਤਾਇਨਾਤ ਕਰ ਦਿੱਤੇ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਯਾਤਰੀਆਂ 'ਚ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ।

ਇਹ ਵੀ ਪੜ੍ਹੋ : MCD 'ਤੇ ਆਮ ਆਦਮੀ ਪਾਰਟੀ ਦਾ ਕਬਜ਼ਾ, ਸ਼ੈਲੀ ਓਬਰਾਏ ਬਣੀ ਦਿੱਲੀ ਦੀ ਨਵੀਂ ਮੇਅਰ

ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ 20 ਫਰਵਰੀ ਨੂੰ ਦਿੱਲੀ ਤੋਂ ਦੇਵਘਰ ਜਾ ਰਹੀ ਇੰਡੀਗੋ ਦੀ ਫਲਾਈਟ 'ਚ ਬੰਬ ਹੋਣ ਦੀ ਸੂਚਨਾ ਤੋਂ ਬਾਅਦ ਹੜਕੰਪ ਮਚ ਗਿਆ ਸੀ। ਜਲਦਬਾਜ਼ੀ 'ਚ ਜਹਾਜ਼ ਨੂੰ ਲਖਨਊ ਦੇ ਅਮੌਸੀ ਹਵਾਈ ਅੱਡੇ 'ਤੇ ਉਤਾਰਿਆ ਗਿਆ। ਜਹਾਜ਼ ਨੂੰ ਆਈਸੋਲੇਸ਼ਨ ਬੇ 'ਤੇ ਲਿਜਾਇਆ ਗਿਆ ਅਤੇ ਮਾਮਲੇ ਦੀ ਜਾਂਚ ਕੀਤੀ ਗਈ। ਜਾਂਚ 'ਚ ਕੁਝ ਨਾ ਮਿਲਣ 'ਤੇ ਸਟਾਫ ਨੇ ਸੁੱਖ ਦਾ ਸਾਹ ਲਿਆ ਅਤੇ ਫਿਰ ਜਹਾਜ਼ ਨੂੰ ਮੰਜ਼ਿਲ 'ਤੇ ਰਵਾਨਾ ਕਰ ਦਿੱਤਾ ਗਿਆ।


Related Post