''ਈਰਾਨ ਨੂੰ ਤੁਰੰਤ ਛੱਡਣ ਭਾਰਤੀ ਨਾਗਰਿਕ...'', ਤਹਿਰਾਨ 'ਤੇ ਅਮਰੀਕੀ ਹਮਲੇ ਦੇ ਖਤਰੇ ਵਿਚਾਲੇ ਭਾਰਤ ਸਰਕਾਰ ਨੇ Advisory ਕੀਤੀ ਜਾਰੀ
Advisory for Indians in Iran : ਈਰਾਨ 'ਤੇ ਅਮਰੀਕੀ ਹਮਲੇ ਦੇ ਵਧ ਰਹੇ ਖ਼ਤਰੇ ਦੇ ਵਿਚਕਾਰ, ਭਾਰਤ ਸਰਕਾਰ ਨੇ ਈਰਾਨ ਵਿੱਚ ਰਹਿਣ ਵਾਲੇ ਆਪਣੇ ਨਾਗਰਿਕਾਂ ਲਈ ਸੋਮਵਾਰ ਨੂੰ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਸਰਕਾਰ ਨੇ ਨਾਗਰਿਕਾਂ ਨੂੰ ਵਪਾਰਕ ਉਡਾਣਾਂ ਸਮੇਤ ਆਵਾਜਾਈ ਦੇ ਉਪਲਬਧ ਸਾਧਨਾਂ ਦੀ ਵਰਤੋਂ ਕਰਕੇ ਤੁਰੰਤ ਈਰਾਨ ਛੱਡਣ ਦੀ ਸਲਾਹ ਦਿੱਤੀ ਹੈ।
ਅਡਵਾਈਜ਼ਰੀ 'ਚ ਭਾਰਤ ਸਰਕਾਰ ਨੇ ਕੀ ਕਿਹਾ ?
ਤਹਿਰਾਨ ਵਿੱਚ ਭਾਰਤੀ ਦੂਤਾਵਾਸ ਨੇ ਈਰਾਨ ਵਿੱਚ ਰਹਿਣ ਵਾਲੇ ਆਪਣੇ ਨਾਗਰਿਕਾਂ ਲਈ ਇੱਕ ਸਲਾਹ ਜਾਰੀ ਕੀਤੀ, ਜਿਸ ਵਿੱਚ ਕਿਹਾ ਗਿਆ ਹੈ ਕਿ ਈਰਾਨ ਵਿੱਚ ਰਹਿਣ ਵਾਲੇ ਭਾਰਤੀ ਨਾਗਰਿਕਾਂ (ਵਿਦਿਆਰਥੀ, ਸ਼ਰਧਾਲੂ, ਕਾਰੋਬਾਰੀ ਅਤੇ ਸੈਲਾਨੀ) ਨੂੰ ਵਪਾਰਕ ਉਡਾਣਾਂ ਸਮੇਤ ਉਪਲਬਧ ਸਾਧਨਾਂ ਦੀ ਵਰਤੋਂ ਕਰਕੇ ਈਰਾਨ ਛੱਡਣ ਦੀ ਸਲਾਹ ਦਿੱਤੀ ਜਾਂਦੀ ਹੈ।

ਅਡਵਾਈਜ਼ਰੀ ਦੀਆਂ ਮੁੱਖ ਗੱਲਾਂ
ਈਰਾਨ 'ਚ ਭਾਰਤੀ ਨਾਗਰਿਕਾਂ ਲਈ ਹੈਲਪਾਈਨ ਨੰਬਰ
ਇਸਤੋਂ ਇਲਾਵਾ, ਨਾਗਰਿਕ, ਭਾਰਤੀ ਦੂਤਾਵਾਸ ਦੀ ਐਮਰਜੈਂਸੀ ਸੰਪਰਕ ਹੈਲਪਲਾਈਨ ਮੋਬਾਈਲ ਨੰਬਰ: 989128109115; 989128109109; 989128109102; 989932179359। ਈਮੇਲ: cons.tehran@mea.gov.in 'ਤੇ ਸੰਪਰਕ ਕਰ ਸਕਦੇ ਹਨ।
ਦੂਤਾਵਾਸ ਨੇ ਈਰਾਨ ਵਿੱਚ ਰਹਿੰਦੇ ਸਾਰੇ ਭਾਰਤੀ ਨਾਗਰਿਕਾਂ ਨੂੰ ਬੇਨਤੀ ਕੀਤੀ ਹੈ ਜਿਨ੍ਹਾਂ ਨੇ ਦੂਤਾਵਾਸ ਦੇ ਭਾਰਤੀ ਸੁਰੱਖਿਆ ਦਫ਼ਤਰ ਵਿੱਚ ਰਜਿਸਟਰ ਨਹੀਂ ਕੀਤਾ ਹੈ, ਲਿੰਕ (https://www.meaers.com/request/home) 'ਤੇ ਰਜਿਸਟਰ ਕਰਨ ਲਈ ਕਿਹਾ ਹੈ। ਦੂਤਾਵਾਸ ਨੇ ਕਿਹਾ ਕਿ ਜੇਕਰ ਕੋਈ ਭਾਰਤੀ ਨਾਗਰਿਕ ਈਰਾਨ ਵਿੱਚ ਇੰਟਰਨੈੱਟ ਸੇਵਾ ਵਿੱਚ ਵਿਘਨ ਕਾਰਨ ਰਜਿਸਟਰ ਕਰਨ ਵਿੱਚ ਅਸਮਰੱਥ ਹੈ, ਤਾਂ ਭਾਰਤ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰ ਵੀ ਰਜਿਸਟਰ ਕਰ ਸਕਦੇ ਹਨ।
- PTC NEWS