ਸੁਨੀਲ ਜਾਖੜ ਨਾਲ 8 ਵਜੇ ਤੇ ਅਨਿਲ ਜੋਸ਼ੀ ਨਾਲ 9:30 ਵਜੇ ਖ਼ਾਸ ਗੱਲਬਾਤ, ਦੇਖੋ ਪੀਟੀਸੀ ਨਿਊਜ਼ ਤੇ
Lok Sabha Election 2024: ਸੁਨੀਲ ਜਾਖੜ 8 ਵਜੇ ਪੀਟੀਸੀ ਨਿਊਜ਼ ਦੇ ਖਾਸ ਪ੍ਰੋਗਰਾਮ 'ਵੇਖੋ ਵਿਚਾਰ ਤਕਰਾਰ' ਦੌਰਾਨ ਭਾਜਪਾ ਦੇ 'ਮਿਸ਼ਨ ਪੰਜਾਬ' ਬਾਰੇ ਗੱਲਬਾਤ ਕਰਨਗੇ। ਇਸਤੋਂ ਬਾਅਦ 9:30 'ਆਵਾਮ ਦੀ ਆਵਾਜ਼' 'ਚ ਅਨਿਲ ਜੋਸ਼ੀ ਵਿਰੋਧੀਆਂ ਨੂੰ ਜੋਸ਼ ਭਰੇ ਅੰਦਾਜ਼ 'ਚ ਟੱਕਰਣਗੇ।
Exclusive on PTC News: ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਨਾਲ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਅੱਜ ਪੀਟੀਸੀ ਨਿਊਜ਼ 'ਤੇ ਵਿਸ਼ੇਸ਼ ਗੱਲਬਾਤ ਹੋਵੇਗੀ। ਸੁਨੀਲ ਜਾਖੜ 8 ਵਜੇ ਪੀਟੀਸੀ ਨਿਊਜ਼ ਦੇ ਖਾਸ ਪ੍ਰੋਗਰਾਮ 'ਵੇਖੋ ਵਿਚਾਰ ਤਕਰਾਰ' ਦੌਰਾਨ ਭਾਜਪਾ ਦੇ 'ਮਿਸ਼ਨ ਪੰਜਾਬ' ਬਾਰੇ ਗੱਲਬਾਤ ਕਰਨਗੇ।
ਵਿਸ਼ੇਸ਼ ਇੰਟਰਵਿਊ ਦੌਰਾਨ ਜਾਖੜ ਕਿਸਾਨਾਂ ਤੋਂ ਲੈ ਕੇ ਕਾਂਗਰਸ, ਮੂਸੇਵਾਲਾ ਅਤੇ ਆਮ ਆਦਮੀ ਪਾਰਟੀ ਨੂੰ ਲੈ ਕੇ ਕਈ ਖੁਲਾਸੇ ਕਰਨਗੇ।
ਇਸਤੋਂ ਬਾਅਦ 9:30 'ਆਵਾਮ ਦੀ ਆਵਾਜ਼' 'ਚ ਅਨਿਲ ਜੋਸ਼ੀ ਵਿਰੋਧੀਆਂ ਨੂੰ ਜੋਸ਼ ਭਰੇ ਅੰਦਾਜ਼ 'ਚ ਟੱਕਰਣਗੇ। ਉਹ ਪ੍ਰੋਗਰਾਮ 'ਚ ਆਗੂਆਂ ਦੇ ਕਿਰਦਾਰ, ਕਾਰਗੁਜਾਰੀ ਅਤੇ ਦਲ-ਬਦਲੂਆਂ ਨੂੰ ਲੈ ਕੇ ਜਿਥੇ ਗੱਲਬਾਤ ਕਰਨਗੇ, ਉਥੇ ਤਰਨਜੀਤ ਸੰਧੂ ਤੇ ਕੁਲਦੀਪ ਧਾਲੀਵਾਲ ਨੂੰ ਵੀ ਵੋਟ ਨਾ ਪਾਉਣ ਦੀ ਵਜ੍ਹਾ ਦੱਸਣਗੇ।