ਮਰਹੂਮ ਦਿੱਗਜ ਅਦਾਕਾਰ ਧਰਮਿੰਦਰ ਪਦਮ ਵਿਭੂਸ਼ਣ ਨਾਲ ਸਨਮਾਨਿਤ, ਪਤਨੀ ਹੇਮਾ ਮਾਲਿਨੀ ਨੇ ਪੁਰਸਕਾਰ ਕੀਤਾ ਪ੍ਰਾਪਤ
ਮਰਹੂਮ ਦਿਗੱਜ ਅਦਾਕਾਰ ਧਰਮਿੰਦਰ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਪਤਨੀ, ਹੇਮਾ ਮਾਲਿਨੀ ਵੱਲੋਂ ਇਸ ਪੁਰਸਕਾਰ ਨੂੰ ਪ੍ਰਾਪਤ ਕੀਤਾ ਗਿਆ। ਦੱਸ ਦਈਏ ਕਿ ਇਹ ਉਨ੍ਹਾਂ ਲਈ ਇੱਕ ਡੂੰਘਾ ਭਾਵੁਕ ਪਲ ਸੀ।
ਹੇਮਾ ਆਪਣੀ ਧੀ, ਅਹਾਨਾ ਨਾਲ ਰਾਸ਼ਟਰਪਤੀ ਭਵਨ ਪਹੁੰਚੀ, ਅਤੇ ਪੁਰਸਕਾਰ ਪ੍ਰਾਪਤ ਕਰਦੇ ਸਮੇਂ ਭਾਵੁਕ ਹੋ ਗਈਆਂ। ਅਹਾਨਾ, ਆਪਣੇ ਹੰਝੂਆਂ 'ਤੇ ਕਾਬੂ ਨਾ ਰੱਖ ਸਕੀ, ਆਪਣੇ ਪਿਤਾ ਦੀ ਤਾਰੀਫ਼ ਕਰਦੇ ਹੋਏ ਰੋਣ ਲੱਗ ਪਈ। ਇਸ ਪਲ ਨੇ ਧਰਮਿੰਦਰ ਦੇ ਪ੍ਰਸ਼ੰਸਕਾਂ ਨੂੰ ਹਿਲਾ ਕੇ ਰੱਖ ਦਿੱਤਾ।

ਇਸ ਪੁਰਸਕਾਰ ਸਮਾਰੋਹ ਤੋਂ ਪਹਿਲਾਂ, ਹੇਮਾ ਮਾਲਿਨੀ ਨੇ ਦੱਸਿਆ ਸੀ ਕਿ ਉਸਦੀ ਧੀ ਈਸ਼ਾ ਵੀ ਰਾਸ਼ਟਰਪਤੀ ਭਵਨ ਆਉਣਾ ਚਾਹੁੰਦੀ ਸੀ, ਪਰ ਉਹ ਨਹੀਂ ਆ ਸਕੀ। ਇਹ ਪਰਿਵਾਰ ਲਈ ਇੱਕ ਭਾਵਨਾਤਮਕ ਪਲ ਸੀ। ਹੇਮਾ ਨੇ ਕਿਹਾ ਸੀ ਕਿ ਧਰਮਿੰਦਰ ਨੂੰ ਮਿਲ ਰਹੇ ਸਨਮਾਨ ਤੋਂ ਪੂਰਾ ਪਰਿਵਾਰ ਖੁਸ਼ ਹੈ। ਸੰਨੀ ਅਤੇ ਬੌਬੀ ਨੂੰ ਵੀ ਇਸ ਗੱਲ ਦਾ ਪਤਾ ਸੀ। ਹਾਲਾਂਕਿ, ਧਰਮਿੰਦਰ ਦੀ ਪਹਿਲੀ ਪਤਨੀ ਦਾ ਪਰਿਵਾਰ ਪੁਰਸਕਾਰ ਸਮਾਰੋਹ ਵਿੱਚ ਨਹੀਂ ਦੇਖਿਆ ਗਿਆ।
ਕਾਬਿਲੇਗੌਰ ਹੈ ਕਿ ਧਰਮਿੰਦਰ ਦਾ ਦੋ ਵਾਰ ਵਿਆਹ ਹੋਇਆ ਸੀ। ਉਸਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਸੀ, ਅਤੇ ਦੂਜੀ ਹੇਮਾ ਮਾਲਿਨੀ ਸੀ।
ਇਹ ਵੀ ਪੜ੍ਹੋ : Stray Dogs ਦੇ ਹੱਕ 'ਚ ਆਏ ਸੋਨੂੰ ਸੂਦ, ਕਿਹਾ - 'ਇਨਸਾਨੀਅਤ ਉਹੀ ਹੈ, ਜਿਹੜੀ ਬੇਜ਼ੁਬਾਨਾਂ ਦੇ ਕੰਮ ਆਵੇ...', ਵੇਖੋ Video 'ਚ ਕੀ ਕੀਤੀ ਅਪੀਲ
- PTC NEWS