ਪਾਕਿਸਤਾਨ ਦੇ ਕਵੇਟਾ ਸ਼ਹਿਰ 'ਚ ਧਮਾਕਾ, ਪੰਜ ਜ਼ਖ਼ਮੀ

By  Pardeep Singh February 5th 2023 09:04 PM

ਕਰਾਚੀ : ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਦੇ ਕਵੇਟਾ ਸ਼ਹਿਰ ਵਿੱਚ ਐਤਵਾਰ ਨੂੰ ਇੱਕ ਬੰਬ ਧਮਾਕਾ ਹੋਇਆ ਜਿਸ  ਵਿੱਚ ਘੱਟੋ-ਘੱਟ ਪੰਜ ਲੋਕ ਜ਼ਖ਼ਮੀ ਹੋ ਗਏ। ਜਿਹੜੇ ਵਿਅਕਤੀ ਜ਼ਖਮੀ ਹੋਏ ਹਨ ਉਹ ਪੁਲਿਸ ਕਰਮਚਾਰੀ ਹਨ। ਇਸ ਧਮਾਕੇ ਦੀ ਜ਼ਿੰਮੇਵਾਰੀ ਤਹਿਰੀਕ-ਏ-ਤਾਲਿਬਾਨ ਨੇ ਲਈ ਹੈ। ਇਸ ਧਮਾਕੇ ਵਿੱਚ ਸੁਰੱਖਿਆ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਇਸ ਦੌਰਾਨ ਕਵੇਟਾ ਦੇ ਨਵਾਬ ਅਕਬਰ ਬੁਗਤੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਪਾਕਿਸਤਾਨ ਸੁਪਰ ਲੀਗ (ਪੀ.ਐੱਸ.ਐੱਲ.) ਦਾ ਮੈਚ ਵੀ ਧਮਾਕੇ ਕਾਰਨ ਰੱਦ ਕਰਨਾ ਪਿਆ। ਇਸ ਮੈਚ 'ਚ ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ਅਤੇ ਸਾਬਕਾ ਆਲਰਾਊਂਡਰ ਸ਼ਾਹਿਦ ਅਫਰੀਦੀ ਵਰਗੇ ਹਾਈ-ਪ੍ਰੋਫਾਈਲ ਖਿਡਾਰੀ ਹਿੱਸਾ ਲੈ ਰਹੇ ਹਨ। 

ਆਤਮਘਾਤੀ ਹਮਲਾਵਰ ਨੇ ਪੇਸ਼ਾਵਰ ਦੀ ਇੱਕ ਮਸਜਿਦ ਵਿੱਚ ਦੁਪਹਿਰ ਦੀ ਨਮਾਜ਼ ਦੌਰਾਨ ਆਪਣੇ ਆਪ ਨੂੰ ਉਡਾ ਲਿਆ ਸੀ। ਇਸ ਘਟਨਾ 'ਚ 101 ਲੋਕਾਂ ਦੀ ਜਾਨ ਚਲੀ ਗਈ ਸੀ ਜਦਕਿ 200 ਲੋਕ ਜ਼ਖਮੀ ਹੋ ਗਏ ਸਨ।ਇਸ ਦੇ ਨਾਲ ਹੀ ਸਰਹੱਦ ਨਾਲ ਲੱਗਦੇ ਪੰਜਾਬ ਦੇ ਬਲੋਚਿਸਤਾਨ ਅਤੇ ਮੀਆਂਵਾਲੀ ਸ਼ਹਿਰ ਵਿੱਚ ਵੀ ਹਮਲੇ ਹੋਏ ਹਨ।

Related Post