ਅੰਮ੍ਰਿਤਸਰ ਦੀ ਗਰੀਨਫੀਲਡ ਕਲੋਨੀ ਦੀ ਇੱਕ ਕੋਠੀ ’ਚ ਹੋਇਆ ਜ਼ੋਰਦਾਰ ਧਮਾਕਾ; ਮਕਾਨ ਮਾਲਿਕ ਗੰਭੀਰ ਜ਼ਖਮੀ, ਜਾਣੋ ਕਾਰਨ

ਮਿਲੀ ਜਾਣਕਾਰੀ ਮੁਤਾਬਿਕ ਧਮਾਕੇ ਦੇ ਕਾਰਨ ਮਕਾਨ ਮਾਲਿਕ ਗੰਭੀਰ ਜ਼ਖਮੀ ਹੋ ਗਿਆ ਹੈ। ਜਿਸਨੂੰ ਤੁਰੰਤ ਇਲਾਜ ਦੇ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਇਹ ਧਮਾਕਾ ਗਰੀਨਫੀਲਡ ਕਲੋਨੀ ਦੀ 223 ਨੰਬਰ ਕੋਠੀ ’ਚ ਹੋਇਆ ਹੈ।

By  Aarti May 9th 2024 09:16 AM

Amritsar Blast News: ਗੁਰੂ ਨਗਰੀ ਅੰਮ੍ਰਿਤਸਰ ਦੇ ਮਜੀਠਾ ਰੋਡ ਸਥਿਤ ਗਰੀਨਫੀਲਡ ਕਲੋਨੀ ਦੀ ਇਕ ਕੋਠੀ ’ਚ ਜ਼ੋਰਦਾਰ ਧਮਾਕਾ ਹੋਇਆ। ਇਹ ਧਮਾਕਾ ਇੰਨ੍ਹਾਂ ਜਿਆਦਾ ਭਿਆਨਕ ਸੀ ਕਿ ਪੂਰੇ ਇਲਾਕੇ ’ਚ ਦਹਿਸ਼ਤ ਫੈਲ ਗਈ। ਧਮਾਕੇ ਮਗਰੋਂ ਮਕਾਨ ਦੀ ਹਾਲਤ ਬਹੁਤ ਮਾੜੀ ਹੋ ਗਿਆ ਹੈ। ਮਕਾਨ ਦੀਆਂ ਕੰਧਾਂ ਟੁੱਟ ਗਈਆਂ ਹਨ ਅਤੇ ਕਈ ਥਾਵਾਂ ’ਤੇ ਤਰੇੜਾ ਆ ਗਈਆਂ ਹਨ।  

ਮਿਲੀ ਜਾਣਕਾਰੀ ਮੁਤਾਬਿਕ ਧਮਾਕੇ ਦੇ ਕਾਰਨ ਮਕਾਨ ਮਾਲਿਕ ਗੰਭੀਰ ਜ਼ਖਮੀ ਹੋ ਗਿਆ ਹੈ। ਜਿਸਨੂੰ ਤੁਰੰਤ ਇਲਾਜ ਦੇ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਇਹ ਧਮਾਕਾ ਗਰੀਨਫੀਲਡ ਕਲੋਨੀ ਦੀ 223 ਨੰਬਰ ਕੋਠੀ ’ਚ ਹੋਇਆ ਹੈ। 

ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਦੋ ਮੰਜ਼ਿਲਾਂ ਗੀਜ਼ਰ ਫੱਟਣ ਦੇ ਕਾਰਨ ਇਹ ਜ਼ੋਰਦਾਰ ਧਮਾਕਾ ਹੋਇਆ ਹੈ ਜਿਸ ਕਾਰਨ ਅਨੇਕਾਂ ਹੀ ਘਰਾਂ ਦੀਆਂ ਕੰਧਾਂ ਹਿੱਲ ਗਈਆਂ। 

ਇਹ ਵੀ ਪੜ੍ਹੋ: Punjab Weather Update: ਲਗਾਤਾਰ ਵਧ ਰਿਹਾ ਪੰਜਾਬ ’ਚ ਤਾਪਮਾਨ; ਲੋਕਾਂ ਦਾ ਹੋਇਆ ਹਾਲ ਬੇਹਾਲ, ਜਾਣੋ ਮੌਮਸ ਵਿਭਾਗ ਦੀ ਤਾਜ਼ਾ ਭਵਿੱਖਬਾਣੀ

Related Post