Mon, May 20, 2024
Whatsapp

Punjab Weather Update: ਲਗਾਤਾਰ ਵਧ ਰਿਹਾ ਪੰਜਾਬ ’ਚ ਤਾਪਮਾਨ; ਲੋਕਾਂ ਦਾ ਹੋਇਆ ਹਾਲ ਬੇਹਾਲ, ਜਾਣੋ ਮੌਮਸ ਵਿਭਾਗ ਦੀ ਤਾਜ਼ਾ ਭਵਿੱਖਬਾਣੀ

ਪਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਨਵੀਂ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ 10 ਮਈ ਤੋਂ ਮੌਸਮ ਬਦਲ ਜਾਵੇਗਾ ਅਤੇ ਚਾਰ ਦਿਨਾਂ ਤੱਕ ਮੀਂਹ ਦਾ ਅਲਰਟ ਹੋਵੇਗਾ।

Written by  Aarti -- May 09th 2024 08:43 AM -- Updated: May 09th 2024 09:10 AM
Punjab Weather Update: ਲਗਾਤਾਰ ਵਧ ਰਿਹਾ ਪੰਜਾਬ ’ਚ ਤਾਪਮਾਨ; ਲੋਕਾਂ ਦਾ ਹੋਇਆ ਹਾਲ ਬੇਹਾਲ, ਜਾਣੋ ਮੌਮਸ ਵਿਭਾਗ ਦੀ ਤਾਜ਼ਾ ਭਵਿੱਖਬਾਣੀ

Punjab Weather Update: ਲਗਾਤਾਰ ਵਧ ਰਿਹਾ ਪੰਜਾਬ ’ਚ ਤਾਪਮਾਨ; ਲੋਕਾਂ ਦਾ ਹੋਇਆ ਹਾਲ ਬੇਹਾਲ, ਜਾਣੋ ਮੌਮਸ ਵਿਭਾਗ ਦੀ ਤਾਜ਼ਾ ਭਵਿੱਖਬਾਣੀ

Punjab Weather Update: ਪੰਜਾਬ 'ਚ ਗਰਮੀ ਹੋਰ ਤੇਜ਼ ਹੁੰਦੀ ਜਾ ਰਹੀ ਹੈ। ਪਾਰਾ 43.6 ਡਿਗਰੀ ਤੱਕ ਪਹੁੰਚ ਗਿਆ। ਕੜਾਕੇ ਦੀ ਗਰਮੀ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ 0.6 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਜਿਸ ਕਾਰਨ ਹੁਣ ਪਾਰਾ ਆਮ ਨਾਲੋਂ 2.5 ਡਿਗਰੀ ਵੱਧ ਗਿਆ ਹੈ।

ਪੰਜਾਬ ਦੇ ਅੱਠ ਸ਼ਹਿਰਾਂ ਵਿੱਚ ਪਾਰਾ 40 ਡਿਗਰੀ ਤੋਂ ਉਪਰ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਦੋ ਦਿਨ ਹੋਰ ਗਰਮੀ ਜਾਰੀ ਰਹੇਗੀ। ਇਸ ਤਰ੍ਹਾਂ ਮੌਸਮ ਖੁਸ਼ਕ ਰਹੇਗਾ, ਜਿਸ ਕਾਰਨ ਤਾਪਮਾਨ 'ਚ ਵਾਧਾ ਦਰਜ ਕੀਤਾ ਜਾ ਸਕਦਾ ਹੈ।

ਪਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਨਵੀਂ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ 10 ਮਈ ਤੋਂ ਮੌਸਮ ਬਦਲ ਜਾਵੇਗਾ ਅਤੇ ਚਾਰ ਦਿਨਾਂ ਤੱਕ ਮੀਂਹ ਦਾ ਅਲਰਟ ਹੋਵੇਗਾ। ਇਸ ਦੌਰਾਨ ਖਾਸ ਤੌਰ 'ਤੇ 10 ਅਤੇ 11 ਮਈ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: Lok Sabha Election 2024: ਪੰਜਾਬ 'ਚ 3 ਹੋਰ ਸੀਟਾਂ 'ਤੇ ਭਾਜਪਾ ਨੇ ਉਮੀਦਵਾਰਾਂ ਦਾ ਕੀਤਾ ਐਲਾਨ

- PTC NEWS

Top News view more...

Latest News view more...

LIVE CHANNELS
LIVE CHANNELS