Heart Attack During Workout : ਜਿੰਮ ਕਰਦੇ ਹੋਏ ਵਿਅਕਤੀ ਦੀ ਹੋਈ ਮੌਤ; ਭਾਰ ਘਟਾਉਣ ਲਈ 5 ਮਹੀਨੇ ਪਹਿਲਾਂ ਹੀ ਜੁਆਇੰਨ ਕੀਤੀ ਸੀ ਜਿੰਮ

ਜਿੰਮ ਵਿੱਚ ਮੌਜੂਦ ਟ੍ਰੇਨਰ ਅਤੇ ਹੋਰ ਸਾਥੀਆਂ ਨੇ ਉਸਨੂੰ ਸੀਆਰਪੀ ਦੇਣ ਦੀ ਕੋਸ਼ਿਸ਼ ਕੀਤੀ ਪਰ ਇਸਦਾ ਕੋਈ ਫਾਇਦਾ ਨਹੀਂ ਹੋਇਆ। ਇਸ ਤੋਂ ਬਾਅਦ, ਇੱਕ ਨਿੱਜੀ ਹਸਪਤਾਲ ਦੇ ਡਾਕਟਰਾਂ ਦੀ ਇੱਕ ਟੀਮ ਨੂੰ ਜਿੰਮ ਬੁਲਾਇਆ ਗਿਆ। ਜਾਂਚ ਤੋਂ ਬਾਅਦ ਟੀਮ ਨੇ ਕਿਹਾ ਕਿ ਨੌਜਵਾਨ ਦੀ ਮੌਤ ਹੋ ਗਈ ਸੀ।

By  Aarti July 3rd 2025 05:38 PM

Heart Attack During Workout :  ਸਾਵਧਾਨ ਰਹੋ, ਜੇਕਰ ਤੁਸੀਂ ਕਸਰਤ ਕਰਨ ਲਈ ਜਿੰਮ ਜਾਂਦੇ ਹੋ, ਤਾਂ ਤੁਹਾਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਤੁਹਾਨੂੰ ਦੱਸ ਦੇਈਏ ਕਿ ਕੱਲ੍ਹ ਫਰੀਦਾਬਾਦ ਦੇ ਸੈਕਟਰ-9 ਵਿੱਚ ਸਥਿਤ ਇੱਕ ਜਿੰਮ ਵਿੱਚ ਕਸਰਤ ਕਰਦੇ ਸਮੇਂ, ਲਗਭਗ 35 ਸਾਲਾ ਪੰਕਜ ਦੀ ਕਸਰਤ ਕਰਦੇ ਸਮੇਂ ਮੌਤ ਹੋ ਗਈ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।

ਜਿੰਮ ਵਿੱਚ ਮੌਜੂਦ ਟ੍ਰੇਨਰ ਅਤੇ ਹੋਰ ਸਾਥੀਆਂ ਨੇ ਉਸਨੂੰ ਸੀਆਰਪੀ ਦੇਣ ਦੀ ਕੋਸ਼ਿਸ਼ ਕੀਤੀ ਪਰ ਇਸਦਾ ਕੋਈ ਫਾਇਦਾ ਨਹੀਂ ਹੋਇਆ। ਇਸ ਤੋਂ ਬਾਅਦ, ਇੱਕ ਨਿੱਜੀ ਹਸਪਤਾਲ ਦੇ ਡਾਕਟਰਾਂ ਦੀ ਇੱਕ ਟੀਮ ਨੂੰ ਜਿੰਮ ਬੁਲਾਇਆ ਗਿਆ। ਜਾਂਚ ਤੋਂ ਬਾਅਦ ਟੀਮ ਨੇ ਕਿਹਾ ਕਿ ਨੌਜਵਾਨ ਦੀ ਮੌਤ ਹੋ ਗਈ ਸੀ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨੌਜਵਾਨ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਫਰੀਦਾਬਾਦ ਸੈਕਟਰ-3 ਦੇ ਰਾਜਾ ਨਾਹਰ ਸਿੰਘ ਕਲੋਨੀ ਵਿੱਚ ਰਹਿਣ ਵਾਲਾ ਪੰਕਜ ਪਿਛਲੇ 5 ਮਹੀਨਿਆਂ ਤੋਂ ਆਪਣੇ ਦੋਸਤ ਰੋਹਿਤ ਨਾਲ ਸੈਕਟਰ-9 ਦੇ ਸ਼ਰੋਤਨਾ ਵੈਲਨੈੱਸ ਜਿੰਮ ਜਾਂਦਾ ਸੀ। ਉਹ ਮੰਗਲਵਾਰ ਸਵੇਰੇ ਲਗਭਗ 10:30 ਵਜੇ ਆਪਣੇ ਦੋਸਤ ਰੋਹਿਤ ਨਾਲ ਜਿਮ ਵੀ ਗਿਆ ਸੀ। 

ਦੋਸਤ ਰੋਹਿਤ ਦੇ ਅਨੁਸਾਰ ਉਸਦੇ ਦੋਸਤ ਪੰਕਜ ਨੇ ਜਿਮ ਜਾਣ ਤੋਂ ਪਹਿਲਾਂ ਕਾਲੀ ਕੌਫੀ ਪੀਤੀ ਸੀ।  ਕਾਲੀ ਕੌਫੀ ਪੀਣ ਤੋਂ ਬਾਅਦ, ਉਸਨੇ ਸਿਰਫ 2 ਮਿੰਟ ਲਈ ਕਸਰਤ ਕੀਤੀ। ਫਿਰ ਉਹ ਬੇਹੋਸ਼ ਹੋ ਗਿਆ। ਜਿਵੇਂ ਹੀ ਉਹ ਬੇਹੋਸ਼ ਹੋਇਆ, ਉਸ 'ਤੇ ਪਾਣੀ ਛਿੜਕਿਆ ਗਿਆ, ਪਰ ਉਸਨੂੰ ਹੋਸ਼ ਨਹੀਂ ਆਇਆ। 

ਇਸ ਤੋਂ ਬਾਅਦ ਸੈਕਟਰ-8 ਦੇ ਇੱਕ ਨਿੱਜੀ ਹਸਪਤਾਲ ਤੋਂ ਡਾਕਟਰਾਂ ਦੀ ਇੱਕ ਟੀਮ ਅਤੇ ਇੱਕ ਐਂਬੂਲੈਂਸ ਬੁਲਾਈ ਗਈ। ਜਾਂਚ ਤੋਂ ਬਾਅਦ, ਪੰਕਜ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਿਸ ਤੋਂ ਬਾਅਦ ਪੁਲਿਸ ਅਤੇ ਪਰਿਵਾਰਕ ਮੈਂਬਰਾਂ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ।

ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਬੀਕੇ ਹਸਪਤਾਲ ਦੇ ਮੁਰਦਾਘਰ ਵਿੱਚ ਭੇਜ ਦਿੱਤਾ। ਡਾਕਟਰਾਂ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ। ਰੋਹਿਤ ਨੇ ਦੱਸਿਆ ਕਿ ਪੰਕਜ ਦਾ ਕੱਦ ਲਗਭਗ 6 ਫੁੱਟ 2 ਇੰਚ ਸੀ। ਉਸਦਾ ਭਾਰ 175 ਕਿਲੋ ਸੀ ਅਤੇ ਇਨ੍ਹਾਂ ਪੰਜ ਮਹੀਨਿਆਂ ਦੌਰਾਨ ਉਸਦਾ ਬਹੁਤ ਭਾਰ ਘੱਟ ਗਿਆ ਸੀ। 

ਇਸ ਸਬੰਧੀ ਜਿੰਮ ਟ੍ਰੇਨਰ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਜਿਸ ਮੁਤਾਬਿਕ ਵਰਕ ਕਰ ਰਿਹਾ ਸੀ। ਉਨ੍ਹਾਂ ਦਾ ਭਾਰ ਜਿਆਦਾ ਸੀ। ਪਰ ਜਿਆਦਾ ਭਾਰ ਚੁੱਕਣ ਕਰਕੇ ਉਨ੍ਹਾਂ ਨਾਲ ਅਜਿਹਾ ਕੁਝ ਨਹੀਂ ਹੋਇਆ ਹੈ। ਵਾਰਮਅਪ ਕਰਨ ਮਗਰੋਂ ਉਨ੍ਹਾਂ ਨੇ ਪਹਿਲੀ ਹੀ ਕਸਰਤ ਕੀਤੀ ਸੀ। ਪਿਛਲੇ ਕਾਫੀ 5 ਮਹੀਨਿਆਂ ਤੋਂ ਉਹ ਇੱਥੇ ਆ ਰਹੇ ਸੀ। ਜਿਮ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਕਾਫੀ ਜਰੂਰ ਪੀਤੀ ਸੀ। ਇਸ ਸਾਰੀ ਘਟਨਾ 10 ਤੋਂ 11 ਵਜੇ ਦੇ ਵਿਚਾਲੇ ਸੀ।  

ਇਹ ਵੀ ਪੜ੍ਹੋ : Punjab University VS Student : ਪੰਜਾਬ ਯੂਨੀਵਰਸਿਟੀ ਦਾਖਲਾ ਹਲਫਨਾਮਾ ਮਾਮਲਾ ਪਹੁੰਚਿਆ ਹਾਈਕੋਰਟ, ਜਾਣੋ ਕੀ ਯੂਨੀਵਰਸਿਟੀ ਦੀ ਨਵੇਂ ਦਾਖਲੇ ਨੂੰ ਲੈ ਕੇ ਸ਼ਰਤਾਂ

Related Post