ਕਿਸਾਨਾਂ ਵੱਲੋਂ ਧਰਨਾ ਸਮਾਪਤ, ਮੰਤਰੀ ਧਾਲੀਵਾਲ ਨੇ ਕਿਹਾ 'ਮੰਗਾਂ 'ਤੇ ਬਣੀ ਸਹਿਮਤੀ'

By  Jasmeet Singh November 25th 2022 09:23 AM -- Updated: November 25th 2022 09:25 AM

ਚੰਡੀਗੜ੍ਹ, 24 ਨਵੰਬਰ: ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ 'ਤੇ ਬੈਠੇ ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਵੀਰਵਾਰ ਨੂੰ ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਮੁਲਾਕਾਤ ਕੀਤੀ ਤੇ ਲੰਬੀਆਂ ਮੀਟਿੰਗਾਂ ਤੋਂ ਬਾਅਦ ਵੱਖ-ਵੱਖ ਮੰਗਾਂ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ। ਧਾਲੀਵਾਲ ਨੇ ਫਰੀਦਕੋਟ ਵਿਖੇ ਧਰਨੇ ਵਾਲੀ ਥਾਂ 'ਤੇ ਡੱਲੇਵਾਲ ਨੂੰ ਜੂਸ ਪਿਲਾਇਆ, ਜਿਸ ਨਾਲ ਉਨ੍ਹਾਂ ਆਪਣਾ ਮਰਨ ਵਰਤ ਖਤਮ ਕਰ ਦਿੱਤਾ। ਬਾਅਦ ਵਿੱਚ ਡੱਲੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਛੇ ਖੇਤਰਾਂ ਵਿੱਚ ਚੱਲ ਰਹੇ ਕਿਸਾਨ ਧਰਨੇ ਨੂੰ ਤੁਰੰਤ ਪ੍ਰਭਾਵ ਨਾਲ ਖਤਮ ਕਰ ਦਿੱਤਾ ਜਾਵੇਗਾ। ਖੇਤੀਬਾੜੀ ਮੰਤਰੀ ਨੇ ਕਿਹਾ, “ਅਸੀਂ ਅੱਜ (ਵੀਰਵਾਰ) ਲੰਬੀ ਮੀਟਿੰਗ ਕੀਤੀ। ਇਹ ਖੁਸ਼ੀ ਦੀ ਗੱਲ ਹੈ ਕਿ ਅਸੀਂ ਸਹਿਮਤੀ 'ਤੇ ਪਹੁੰਚ ਗਏ ਹਾਂ।"

Related Post