Mukerian Sugar Mill : ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ ਤੇ ਪੁਤਲਾ ਸਾੜਿਆ
Mukerian Sugar Mill : ਕਿਸਾਨਾਂ ਨੇ ਮੁਕੇਰੀਆਂ ਖੰਡ ਮਿੱਲ ਦੇ ਸਾਹਮਣੇ ਬਕਾਇਆ ਗੰਨੇ ਦੇ ਬਕਾਏ ਦੇ ਵਿਰੋਧ ਵਿੱਚ ਕੌਮੀ ਰਾਜ ਮਾਰਗ ਜਾਮ ਕਰ ਕਰਕੇ ਜਿਥੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ, ਉਥੇ ਭਰਵੀਂ ਨਾਅਰੇਬਾਜ਼ੀ ਵੀ ਕੀਤੀ।
Mukerian Sugar Mill : ਕਿਸਾਨ ਵੱਲੋਂ ਅੱਜ ਮੁਕੇਰੀਆਂ ਖੰਡ ਮਿੱਲ ਦੇ ਸਾਹਮਣੇ ਗੰਨੇ ਦੇ ਬਕਾਏ ਨੂੰ ਲੈ ਕੇ ਪੁਤਲਾ ਸਾੜ ਕੇ ਵਿਰੋਧ ਪ੍ਰਦਰਸ਼ਨ (Farmer Protest) ਕੀਤਾ ਗਿਆ। ਇਸ ਮੌਕੇ ਕਿਸਾਨਾਂ ਵੱਲੋਂ ਚੇਤਾਵਨੀ ਦਿੱਤੀ ਕਿ ਜੇਕਰ 11 ਤਰੀਕ ਤੱਕ 13 ਕਰੋੜ ਰੁਪਏ ਦੀ ਬਕਾਇਆ ਰਕਮ ਦਾ ਭੁਗਤਾਨ ਨਹੀਂ ਕੀਤਾ ਗਿਆ ਤਾਂ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।
ਕਿਸਾਨਾਂ ਨੇ ਮੁਕੇਰੀਆਂ ਖੰਡ ਮਿੱਲ ਦੇ ਸਾਹਮਣੇ ਬਕਾਇਆ ਗੰਨੇ ਦੇ ਬਕਾਏ ਦੇ ਵਿਰੋਧ ਵਿੱਚ ਕੌਮੀ ਰਾਜ ਮਾਰਗ ਜਾਮ ਕਰ ਕਰਕੇ ਜਿਥੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ, ਉਥੇ ਭਰਵੀਂ ਨਾਅਰੇਬਾਜ਼ੀ ਵੀ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੋਆਬਾ ਕਿਸਾਨ ਕਮੇਟੀ ਦੇ ਪੰਜਾਬ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਕਿਹਾ ਕਿ ਮਿੱਲ ਨੇ ਅਜੇ ਤੱਕ ਕਿਸਾਨਾਂ ਨੂੰ ਪਿਛਲੇ ਸਾਲ ਦੀ ਅਦਾਇਗੀ ਨਹੀਂ ਕੀਤੀ ਹੈ, ਜੋ ਕਿ ਕੁੱਲ 11 ਕਰੋੜ ਰੁਪਏ ਹੈ। ਪਿਛਲੇ ਸਾਲ, ਕਿਸਾਨਾਂ ਨੇ ਆਪਣੇ ਗੰਨੇ ਦੇ ਬਕਾਏ ਪ੍ਰਾਪਤ ਕਰਨ ਲਈ ਮੁਕੇਰੀਆਂ ਮਿੱਲ ਦੇ ਸਾਹਮਣੇ ਕਈ ਦਿਨ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਸ਼ਾਸਨ ਅਤੇ ਮਿੱਲ ਪ੍ਰਬੰਧਨ ਨੇ ਮੌਕੇ 'ਤੇ ਵਾਅਦਾ ਕੀਤਾ ਕਿ ਬਕਾਇਆ ਰਕਮ ਜਲਦੀ ਹੀ ਕਿਸਾਨਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕਰ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਕਿਸਾਨਾਂ ਨੇ ਆਪਣਾ ਵਿਰੋਧ ਖਤਮ ਕਰ ਦਿੱਤਾ। ਹਾਲਾਂਕਿ, ਇਸ ਵਾਰ, ਅਜਿਹਾ ਨਹੀਂ ਹੋਵੇਗਾ।
ਕਿਸਾਨ ਆਗੂ ਨੇ ਕਿਹਾ ਕਿ ਅੱਜ ਇਹ ਵਿਰੋਧ, ਸਿਰਫ਼ ਚੇਤਾਵਨੀ ਵਜੋਂ ਕੀਤਾ ਗਿਆ ਹੈ ਅਤੇ ਸਰਕਾਰ ਤੇ ਮਿੱਲ ਪ੍ਰਬੰਧਕਾਂ ਨੂੰ 11 ਤਰੀਕ ਤੱਕ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਜਲਦੀ ਭੁਗਤਾਨ ਨਾ ਕੀਤਾ ਗਿਆ ਤਾਂ 11 ਤਰੀਕ ਨੂੰ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਅਤੇ ਸੜਕ ਜਾਮ ਹੋਵੇਗਾ, ਜਿਸ ਲਈ ਸਰਕਾਰ ਅਤੇ ਮਿੱਲ ਪ੍ਰਬੰਧਕ ਜ਼ਿੰਮੇਵਾਰ ਹੋਣਗੇ।