Father Killed Son : ਬਠਿੰਡਾ ਚ ਤਾਰ-ਤਾਰ ਹੋਏ ਖੂਨ ਦੇ ਰਿਸ਼ਤੇ, ਪਿਓ ਨੇ ਪੁੱਤ ਨੂੰ ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ

Bathinda Murder News : ਬਠਿੰਡਾ ਵਿੱਚ ਇੱਕ ਵਾਰ ਮੁੜ ਘਰੇਲੂ ਝਗੜੇ ਕਾਰਨ ਖੂਨ ਦੇ ਰਿਸ਼ਤੇ ਤਾਰ-ਤਾਰ ਹੋ ਗਏ, ਜਦੋਂ ਪਿੰਡ ਰੁਲਦੂ ਸਿੰਘ ਵਾਲਾ ਵਿੱਚ ਇੱਕ ਪਿਓ ਨੇ ਆਪਣੇ ਜਵਾਨ ਪੁੱਤ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਪਿੱਛੇ ਘਰੇਲੂ ਝਗੜੇ ਨੂੰ ਕਾਰਨ ਦੱਸਿਆ ਜਾ ਰਿਹਾ ਹੈ।

By  KRISHAN KUMAR SHARMA February 16th 2025 03:03 PM -- Updated: February 16th 2025 04:28 PM

Father Killed Son : ਬਠਿੰਡਾ ਵਿੱਚ ਇੱਕ ਵਾਰ ਮੁੜ ਘਰੇਲੂ ਝਗੜੇ ਕਾਰਨ ਖੂਨ ਦੇ ਰਿਸ਼ਤੇ ਤਾਰ-ਤਾਰ ਹੋ ਗਏ, ਜਦੋਂ ਪਿੰਡ ਰੁਲਦੂ ਸਿੰਘ ਵਾਲਾ ਵਿੱਚ ਇੱਕ ਪਿਓ ਨੇ ਆਪਣੇ ਜਵਾਨ ਪੁੱਤ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਪਿੱਛੇ ਘਰੇਲੂ ਝਗੜੇ ਨੂੰ ਕਾਰਨ ਦੱਸਿਆ ਜਾ ਰਿਹਾ ਹੈ।

ਜਾਣਕਾਰੀ ਦਿੰਦੇ ਹੋਏ ਥਾਣਾ ਸੰਗਤ ਦੇ ਐਸਐਚਓ ਪਰਮ ਪਾਰਸ ਸਿੰਘ ਚਾਹਲ ਨੇ ਦੱਸਿਆ ਹੈ ਕਿ ਸਾਨੂੰ ਸੂਚਨਾ ਪ੍ਰਾਪਤ ਹੋਈ ਸੀ। ਇਸ ਘਟਨਾ ਦੀ ਮੌਕੇ 'ਤੇ ਜਾ ਕੇ ਦੇਖਿਆ ਤਾਂ ਪਿਉ ਨੇ ਆਪਣੇ ਪੁੱਤ ਨੂੰ 12 ਬੋਰ ਦੀ ਬੰਦੂਕ ਨਾਲ ਮਾਰਿਆ ਹੈ, ਜਿਸ ਨੂੰ ਬਠਿੰਡਾ ਦੇ ਨਿਜੀ ਹਸਪਤਾਲ ਵਿਖੇ ਦਾਖਲ ਕਰਾਇਆ ਅਤੇ ਉਸਦੀ ਮੌਤ ਹੋ ਗਈ ਸਾਡੇ ਵੱਲੋਂ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕਰ ਜਾਂਚ ਪੜਤਾਲ ਸ਼ੁਰੂ ਕੀਤੀ ਜਾ ਰਹੀ ਹੈ 

ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਨਾਮ ਅਰਸ਼ਦੀਪ ਪੁੱਤਰ ਸੁਖਵਿੰਦਰ ਸਿੰਘ ਉਮਰ 35 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।

Related Post