Fazilka News : ਭਾਅ ਨਾ ਮਿਲਣ ਕਰਕੇ ਕਿਸਾਨ ਨੇ ਟਰੈਕਟਰ ਨਾਲ ਵਾਹ ਦਿੱਤੀ 6 ਏਕੜ ਆਲੂਆਂ ਦੀ ਤਿਆਰ ਫਸਲ

Fazilka News : ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਦੀਵਾਨ ਖੇੜਾ ਵਿੱਚ ਇੱਕ ਕਿਸਾਨ ਨੇ ਆਲੂਆਂ ਦਾ ਢੁਕਵਾਂ ਭਾਅ ਨਾ ਮਿਲਣ ਕਰਕੇ ਆਪਣੀ ਤਿਆਰ ਫਸਲ ਖੇਤ ਵਿੱਚ ਹੀ ਵਾਹ ਦਿੱਤੀ। ਆਗਹਵਧੁ ਕਿਸਾਨ ਅਜੈ ਵਧਵਾ ਨੇ ਕਰੀਬ 6 ਏਕੜ ਵਿੱਚ ਲੱਗੀ ਆਲੂ ਦੀ ਫਸਲ 'ਤੇ ਟਰੈਕਟਰ ਚਲਾ ਕੇ ਉਸਨੂੰ ਨਸ਼ਟ ਕਰ ਦਿੱਤਾ।

By  KRISHAN KUMAR SHARMA March 17th 2026 12:21 PM -- Updated: March 17th 2026 12:28 PM

Fazilka News : ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਦੀਵਾਨ ਖੇੜਾ ਵਿੱਚ ਇੱਕ ਕਿਸਾਨ ਨੇ ਆਲੂਆਂ ਦਾ ਢੁਕਵਾਂ ਭਾਅ ਨਾ ਮਿਲਣ ਕਰਕੇ ਆਪਣੀ ਤਿਆਰ ਫਸਲ ਖੇਤ ਵਿੱਚ ਹੀ ਵਾਹ ਦਿੱਤੀ। ਆਗਹਵਧੁ ਕਿਸਾਨ ਅਜੈ ਵਧਵਾ ਨੇ ਕਰੀਬ 6 ਏਕੜ ਵਿੱਚ ਲੱਗੀ ਆਲੂ ਦੀ ਫਸਲ 'ਤੇ ਟਰੈਕਟਰ ਚਲਾ ਕੇ ਉਸਨੂੰ ਨਸ਼ਟ ਕਰ ਦਿੱਤਾ।

ਕਿਸਾਨ ਦਾ ਕਹਿਣਾ ਹੈ ਕਿ ਕਿੰਨੂ ਦੇ ਬਾਗਾਂ ਨੂੰ ਨੁਕਸਾਨ ਹੋਣ ਤੋਂ ਬਾਅਦ ਉਨ੍ਹਾਂ ਨੇ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਕੀਤੀ ਸੀ, ਪਰ ਮਾਰਕੀਟ ਵਿੱਚ ਢੁਕਵਾਂ ਭਾਅ ਨਾ ਮਿਲਣ ਕਰਕੇ ਘਾਟਾ ਝੱਲਣਾ ਪਿਆ। ਇਸ ਤੋਂ ਪਹਿਲਾਂ ਵੀ ਗਾਜਰ ਦੀ ਫਸਲ ਖੇਤ ਵਿੱਚ ਹੀ ਵਾਹਣੀ ਪਈ ਸੀ। ਕਿਸਾਨ ਨੇ ਕਿਹਾ ਕਿ ਪਹਿਲਾ ਆਲੂਆਂ ਦੀ ਪੁਟਾਈ , ਫਿਰ ਛਾਂਟਾਈ, ਮੰਡੀ ਵਿੱਚ ਭੇਜਣ ਤਕ ਦੇ ਪੈਸੇ ਆਲੂਆਂ ਦੇ ਮੂਲ ਤੋਂ ਜ਼ਿਆਦਾ ਲੱਗ ਜਾਣੇ ਸਨ ਇਸਲਈ ਆਲੂ ਖੇਤ ਵਿੱਚ ਹੀ ਵਾਹੁਣੇ ਪਏ। 

ਉਨ੍ਹਾਂ ਰੋਸ ਜਤਾਇਆ ਕਿ ਸਰਕਾਰ ਨਹੀਂ ਫੜ ਰਹੀ ਕਿਸਾਨਾਂ ਦੀ ਬਾਂਹ , ਇੱਕ ਪਾਸੇ ਫਸਲੀ ਚੱਕਰ ਤੋਂ ਬਾਹਰ ਨਿਕਲਣ ਦੀ ਗੱਲ ਕਰਦੀ ਹੈ ਪਰ ਨੀਤੀ ਨੇ ਹੋਣ ਕਰਕੇ ਹਾਲਾਤਾਂ ਇਹ ਹਨ ਕਿ ਪਹਿਲਾ ਗਾਜਰ ਦੀ ਫਸਲ ਖੇਤ ਵਿੱਚ ਹੀ ਵਹਾਉਣੀ ਪਈ ਤੇ ਹੁਣ ਆਲੂਆਂ ਦੀ ਫਸਲ ਵਾਹ ਦਿੱਤੀ । 

ਹੋਰਟੀਕਲਚਰ ਵਿਭਾਗ ਦਾ ਬਿਆਨ ਆਇਆ ਸਾਹਮਣੇ ?

ਉਧਰ, ਹੋਰਟੀਕਲਚਰ ਮਹਿਕਮੇ ਦੇ ਐਚ ਡੀ ਓ ਸ਼ਿਓਪਤ ਨੇ ਦੱਸਿਆ ਕਿ ਸਬਜ਼ੀਆਂ ਹੇਠ ਕਰੀਬ 2500 ਹੈਕਟੇਅਰ ਰਕਬਾ ਹੈ ਜਿਸ ਵਿੱਚ ਆਲੂ ਦੀ ਖੇਤੀ ਵੀ ਹੈ ਪਰ ਮਾਰਕੀਟਿੰਗ ਦੀ ਸਮੱਸਿਆ ਕਰਕੇ ਥੋੜੀ ਦਿੱਕਤ ਜਰੂਰ ਆ ਜਾਂਦੀ ਹੈ । ਉਨ੍ਹਾਂ ਪਿੰਡ ਦੀਵਾਨ ਖੇੜਾ ਦੇ ਕਿਸਾਨ ਵਲੋ ਤਿਆਰ ਆਲੂ ਦੀ ਫ਼ਸਲ ਨੂੰ ਖੇਤ ਵਿੱਚ ਹੀ ਵਾਹ ਦੇਣ ਬਾਰੇ ਕਿਹਾ ਕਿ ਉਹ ਪਤਾ ਕਰਵਾਉਣਗੇ ਕਿ ਆਖ਼ਰ ਕੀ ਕਾਰਨ ਰਿਹਾ । 

ਉਨ੍ਹਾਂ ਨੇ ਕਿਹਾ ਕਿ ਇਲਾਕੇ ਵਿੱਚ ਸਬਜ਼ੀਆਂ ਹੇਠ ਕਰੀਬ 2500 ਹੈਕਟੇਅਰ ਰਕਬਾ ਹੈ ਅਤੇ ਮਾਰਕੀਟਿੰਗ ਦੀ ਕੁਝ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।

Related Post