FD Interest Rate : ਖ਼ੁਸ਼-ਖ਼ਬਰੀ, FD 'ਤੇ ਇਹ ਬੈਂਕ ਦਿੰਦੇ ਨੇ 9% ਤੱਕ ਦਾ ਵਿਆਜ! ਜਾਣੋ ਪੂਰੀ ਜਾਣਕਾਰੀ

Fixed Deposit Interest Rates: ਦੇਸ਼ 'ਚ ਅਜਿਹੇ ਕਈ ਛੋਟੇ ਵਿੱਤ ਬੈਂਕ ਹਨ ਜਿੱਥੇ ਗਾਹਕਾਂ ਨੂੰ ਫਿਕਸਡ ਡਿਪਾਜ਼ਿਟ ਸਕੀਮਾਂ 'ਤੇ 9 ਫੀਸਦੀ ਤੱਕ ਵਿਆਜ ਮਿਲ ਰਿਹਾ ਹੈ।

By  Amritpal Singh May 5th 2023 03:12 PM -- Updated: May 5th 2023 03:17 PM

Fixed Deposit Interest Rates: ਦੇਸ਼ 'ਚ ਅਜਿਹੇ ਕਈ ਛੋਟੇ ਵਿੱਤ ਬੈਂਕ ਹਨ ਜਿੱਥੇ ਗਾਹਕਾਂ ਨੂੰ ਫਿਕਸਡ ਡਿਪਾਜ਼ਿਟ ਸਕੀਮਾਂ 'ਤੇ 9 ਫੀਸਦੀ ਤੱਕ ਵਿਆਜ ਮਿਲ ਰਿਹਾ ਹੈ। ਇਨ੍ਹਾਂ ਬੈਂਕਾਂ ਦੇ ਗਾਹਕਾਂ ਨੂੰ DICGC ਰਾਹੀਂ ਜਮ੍ਹਾਂ ਰਕਮਾਂ 'ਤੇ 5 ਲੱਖ ਰੁਪਏ ਦਾ ਬੀਮਾ ਕਵਰ ਵੀ ਮਿਲਦਾ ਹੈ।

 ਯੂਨਿਟੀ ਸਮਾਲ ਫਾਈਨਾਂਸ ਬੈਂਕ

ਯੂਨਿਟੀ ਸਮਾਲ ਫਾਈਨਾਂਸ ਬੈਂਕ 7 ਦਿਨਾਂ ਤੋਂ 10 ਸਾਲ ਤੱਕ ਦੀ FD 'ਤੇ ਆਮ ਗਾਹਕਾਂ ਲਈ 4.50% ਤੋਂ 9% ਅਤੇ ਸੀਨੀਅਰ ਸਿਟੀਜ਼ਨ ਲਈ 4.50% ਤੋਂ 9.50% ਤੱਕ ਵਿਆਜ ਦਰਾਂ ਦੀ ਪੇਸ਼ਕਸ਼ ਕਰਦਾ ਹੈ। ਬੈਂਕ 1001 ਦਿਨਾਂ ਦੀ ਫਿਕਸਡ ਡਿਪਾਜ਼ਿਟ 'ਤੇ ਆਮ ਗਾਹਕਾਂ ਨੂੰ 9% ਅਤੇ ਸੀਨੀਅਰ ਸਿਟੀਜ਼ਨ ਨੂੰ 9.50% ਤੱਕ ਵਿਆਜ ਦੀ ਪੇਸ਼ਕਸ਼ ਕਰਦਾ ਹੈ।

 ਸੂਰਯੋਦਯ ਸਮਾਲ ਫਾਇਨਾਂਸ ਬੈਂਕ

Suryoday Small Finance Bank 7 ਦਿਨਾਂ ਤੋਂ 10 ਸਾਲ ਤੱਕ ਦੀ FD 'ਤੇ ਆਮ ਗਾਹਕਾਂ ਲਈ 4% ਤੋਂ 8.51% ਅਤੇ ਸੀਨੀਅਰ ਨਾਗਰਿਕਾਂ ਲਈ 4.5% ਤੋਂ 8.76% ਤੱਕ ਵਿਆਜ ਦਰਾਂ ਦੀ ਪੇਸ਼ਕਸ਼ ਕਰਦਾ ਹੈ। ਬੈਂਕ ਆਪਣੀ 999 ਦਿਨਾਂ ਦੀ ਫਿਕਸਡ ਡਿਪਾਜ਼ਿਟ ਸਕੀਮ 'ਤੇ ਆਮ ਗਾਹਕਾਂ ਨੂੰ 8.51% ਅਤੇ ਸੀਨੀਅਰ ਨਾਗਰਿਕਾਂ ਨੂੰ 8.76% ਵਿਆਜ ਦੀ ਪੇਸ਼ਕਸ਼ ਕਰਦਾ ਹੈ।

 ਉਤਕਰਸ਼ ਸਮਾਲ ਫਾਈਨਾਂਸ ਬੈਂਕ 

ਆਮ ਗਾਹਕਾਂ ਨੂੰ 7 ਦਿਨਾਂ ਤੋਂ 10 ਸਾਲ ਤੱਕ ਦੇ ਫਿਕਸਡ ਡਿਪਾਜ਼ਿਟ 'ਤੇ 4 ਫੀਸਦੀ ਤੋਂ 8.25 ਫੀਸਦੀ ਵਿਆਜ ਦਰ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਸੀਨੀਅਰ ਨਾਗਰਿਕਾਂ ਨੂੰ 4 ਫੀਸਦੀ ਤੋਂ ਲੈ ਕੇ 9 ਫੀਸਦੀ ਤੱਕ ਵਿਆਜ ਦਰਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।

 ਜਨ ਸਮਾਲ ਫਾਈਨਾਂਸ ਬੈਂਕ 

ਜਨ ਸਮਾਲ ਫਾਈਨਾਂਸ ਬੈਂਕ 7 ਦਿਨਾਂ ਤੋਂ 10 ਸਾਲ ਤੱਕ ਦੀ FD 'ਤੇ ਆਮ ਗਾਹਕਾਂ ਲਈ 3.75% ਤੋਂ 8.15% ਅਤੇ ਸੀਨੀਅਰ ਸਿਟੀਜ਼ਨ ਲਈ 4.45% ਤੋਂ 8.80% ਤੱਕ ਵਿਆਜ ਦਰਾਂ ਦੀ ਪੇਸ਼ਕਸ਼ ਕਰਦਾ ਹੈ। ਬੈਂਕ 500 ਦਿਨਾਂ ਦੀ ਫਿਕਸਡ ਡਿਪਾਜ਼ਿਟ 'ਤੇ ਆਮ ਗਾਹਕਾਂ ਨੂੰ 8.15% ਅਤੇ ਸੀਨੀਅਰ ਸਿਟੀਜ਼ਨ ਨੂੰ 8.85% ਤੱਕ ਵਿਆਜ ਅਦਾ ਕਰਦਾ ਹੈ।

 ਫਿਨਕੇਅਰ ਸਮਾਲ ਫਾਈਨਾਂਸ ਬੈਂਕ 

ਫਿਨਕੇਅਰ ਸਮਾਲ ਫਾਈਨਾਂਸ ਬੈਂਕ 7 ਦਿਨਾਂ ਤੋਂ 10 ਸਾਲ ਤੱਕ ਦੀ FD 'ਤੇ ਆਮ ਗਾਹਕਾਂ ਲਈ 3% ਤੋਂ 8.11% ਅਤੇ ਸੀਨੀਅਰ ਸਿਟੀਜ਼ਨ ਲਈ 8.71% ਤੱਕ ਵਿਆਜ ਦਰਾਂ ਦੀ ਪੇਸ਼ਕਸ਼ ਕਰਦਾ ਹੈ। ਬੈਂਕ ਆਪਣੀ 750 ਦਿਨਾਂ ਦੀ FD ਸਕੀਮ 'ਤੇ ਆਮ ਗਾਹਕਾਂ ਨੂੰ 8.11% ਅਤੇ ਸੀਨੀਅਰ ਸਿਟੀਜ਼ਨ ਨੂੰ 8.71% ਵਿਆਜ ਅਦਾ ਕਰਦਾ ਹੈ।

 ਉਜੀਵਨ ਸਮਾਲ ਫਾਈਨਾਂਸ ਬੈਂਕ 

ਉਜੀਵਨ ਸਮਾਲ ਫਾਈਨਾਂਸ ਬੈਂਕ ਆਮ ਨਾਗਰਿਕਾਂ ਅਤੇ ਸੀਨੀਅਰ ਨਾਗਰਿਕਾਂ ਨੂੰ 7 ਦਿਨਾਂ ਤੋਂ 10 ਸਾਲ ਤੱਕ ਦੀ FD 'ਤੇ 3.75 ਪ੍ਰਤੀਸ਼ਤ ਤੋਂ 8.25 ਪ੍ਰ ਸੀਨੀਅਰ ਸਿਟੀਜ਼ਨ ਲਈ 4.25% ਤੋਂ 8.75% ਤੱਕ ਵਿਆਜ ਦਰਾਂ ਦੀ ਪੇਸ਼ਕਸ਼ ਕਰਦਾ ਹੈ।

Related Post