ਫਿਰੋਜ਼ਪੁਰ : ਬੇਕਾਬੂ ਟਰੱਕ ਦੇ ਕੰਧ ਚ ਵੱਜਣ ਕਾਰਨ ਸਕਿਓਰਿਟੀ ਗਾਰਡ ਤੇ ਡਿੱਗਿਆ ਪਿੱਲਰ, ਮੌਤ

Ferozepur News : ਟਰੱਕ ਬੇਕਾਬੂ ਹੋ ਕੇ ਅਕੈਡਮੀ ਦੀ ਦੀਵਾਰ ਦੇ ਨਾਲ ਟਕਰਾਇਆ, ਜਿਸ ਤੋਂ ਬਾਅਦ ਅਕੈਡਮੀ ਦੀ ਛੱਤ ਦਾ ਪਿੱਲਰ ਡਿੱਗ ਪਿਆ। ਅਕੈਡਮੀ ਵਿੱਚ ਡਿਊਟੀ ਦੇ ਰਹੇ ਸਕਿਉਰਟੀ ਗਾਰਡ ਦੇ ਸਿਰ 'ਤੇ ਵੱਜਿਆ ਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।

By  KRISHAN KUMAR SHARMA April 23rd 2026 03:41 PM -- Updated: April 23rd 2026 03:42 PM

Ferozepur News : ਫਿਰੋਜ਼ਪੁਰ ਦੇ ਪਿੰਡ ਰੱਤਾ ਖੇੜਾ ਵਿੱਚ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਇੱਕ ਟਰੱਕ ਬੇਕਾਬੂ ਹੋ ਕੇ ਅਕੈਡਮੀ ਦੀ ਦੀਵਾਰ ਦੇ ਨਾਲ ਟਕਰਾਇਆ, ਜਿਸ ਤੋਂ ਬਾਅਦ ਅਕੈਡਮੀ ਦੀ ਛੱਤ ਦਾ ਪਿੱਲਰ ਡਿੱਗ ਪਿਆ। ਅਕੈਡਮੀ ਵਿੱਚ ਡਿਊਟੀ ਦੇ ਰਹੇ ਸਕਿਉਰਟੀ ਗਾਰਡ ਦੇ ਸਿਰ 'ਤੇ ਵੱਜਿਆ ਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਸ ਦੀ ਜਾਣਕਾਰੀ ਅਕੈਡਮੀ ਸੰਚਾਲਕਾ ਵੱਲੋਂ ਪੁਲਿਸ ਨੂੰ ਦਿੱਤੀ ਗਈ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਹਾਦਸੇ ਦੀ ਸੀਸੀਟੀਵੀ ਵੀ ਸਾਹਮਣੇ ਆਈ, ਜਿਸ ਤਰ੍ਹਾਂ ਟਰੱਕ ਅਕੈਡਮੀ ਦੀ ਦੀਵਾਰ ਦੇ ਨਾਲ ਟਕਰਾਇਆ। ਪੁਲਿਸ ਅਧਿਕਾਰੀ ਨੇ ਦੱਸਿਆ ਪਰਿਵਾਰ ਵੱਲੋਂ ਜੋ ਵੀ ਬਿਆਨ ਦਰਜ ਕਰਵਾਏ ਜਾਣਗੇ ਉਸ ਦੇ ਮੁਤਾਬਿਕ  ਕਾਰਵਾਈ ਕੀਤੀ ਜਾਵੇਗੀ।

Related Post