Thu, Apr 23, 2026
Whatsapp

MP Amritpal Singh ਦੀ VC ਜ਼ਰੀਏ ਅਜਨਾਲਾ ਕੋਰਟ 'ਚ ਹੋਈ ਪੇਸ਼ੀ, ਪੁਲਿਸ ਨੂੰ ਮਿਲਿਆ 2 ਦਿਨਾਂ ਦਾ ਰਿਮਾਂਡ

ਸਾਂਸਦ ਅੰਮ੍ਰਿਤਪਾਲ ਸਿੰਘ ਦੇ ਵਕੀਲ ਨੇ ਦੱਸਿਆ ਕਿ ਪੁਲਿਸ ਨੇ ਮਾਨਯੋਗ ਕੋਰਟ ਨੂੰ ਕਿਹਾ ਕਿ ਉਹਨਾਂ ਉਹ ਗੱਡੀ ਬਰਾਮਦ ਕਰਨੀ ਹੈ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਥਾਣੇ ਪਹੁੰਚੇ ਸੀ।

Reported by:  PTC News Desk  Edited by:  Aarti -- April 23rd 2026 12:10 PM -- Updated: April 23rd 2026 12:16 PM
MP Amritpal Singh ਦੀ  VC ਜ਼ਰੀਏ ਅਜਨਾਲਾ ਕੋਰਟ 'ਚ ਹੋਈ ਪੇਸ਼ੀ, ਪੁਲਿਸ ਨੂੰ ਮਿਲਿਆ 2 ਦਿਨਾਂ ਦਾ ਰਿਮਾਂਡ

MP Amritpal Singh ਦੀ VC ਜ਼ਰੀਏ ਅਜਨਾਲਾ ਕੋਰਟ 'ਚ ਹੋਈ ਪੇਸ਼ੀ, ਪੁਲਿਸ ਨੂੰ ਮਿਲਿਆ 2 ਦਿਨਾਂ ਦਾ ਰਿਮਾਂਡ

MP Amritpal Singh News :ਵਾਰਿਸ ਪੰਜਾਬ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤ ਪਾਲ ਸਿੰਘ ਨੂੰ ਅੱਜ ਅਜਨਾਲਾ ਦੀ ਵੀ ਮਾਨਯੋਗ ਕੋਰਟ ਵਿੱਚ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਦੇ ਵਕੀਲਾਂ ਵੱਲੋਂ ਤਿੱਖੀ ਬਹਿਸ ਤੋਂ ਬਾਅਦ  ਭਾਈ ਅੰਮ੍ਰਿਤ ਪਾਲ ਸਿੰਘ ਨੂੰ ਦੋ ਦਿਨਾਂ ਦੀ ਰਿਮਾਂਡ ਮਿਲੀ।

ਸਾਂਸਦ ਅੰਮ੍ਰਿਤਪਾਲ ਸਿੰਘ ਦੇ ਵਕੀਲ ਨੇ ਦੱਸਿਆ ਕਿ ਪੁਲਿਸ ਨੇ ਮਾਨਯੋਗ ਕੋਰਟ ਨੂੰ ਕਿਹਾ ਕਿ ਉਹਨਾਂ ਉਹ ਗੱਡੀ ਬਰਾਮਦ ਕਰਨੀ ਹੈ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਥਾਣੇ ਪਹੁੰਚੇ ਸੀ। ਉਹਨਾਂ ਕਿਹਾ ਕਿ ਇਹ ਇੱਕ ਹਾਸੋਹੀਣਾ ਵਾਲਾ ਕਾਰਨ ਸੀ ਜਿਸ ਵਿੱਚ ਪੁਲਿਸ ਨੇ 15 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਸੀ ਪਰ ਮਾਨਯੋਗ ਕੋਰਟ ਨੇ ਸਿਰਫ ਦੋ ਦਿਨ ਦਾ ਹੀ ਪੁਲਿਸ ਰਿਮਾਂਡ ਦਿੱਤਾ ਹੈ। 


ਕਦੋਂ ਤੇ ਕਿਉਂ ਹੋਇਆ ਸੀ ਅਜਨਾਲਾ ਥਾਣੇ ’ਤੇ ਹਮਲਾ ? 

  • 23 ਫਰਵਰੀ 2023 ਨੂੰ 'ਵਾਰਿਸ ਪੰਜਾਬ ਦੇ' ਸਮਰਥਕਾਂ ਦੀ ਭੀੜ ਨੇ ਥਾਣੇ ’ਤੇ ਕੀਤਾ ਸੀ ਹਮਲਾ 
  • ਇਸ ਭੀੜ ਦੀ ਅਗਵਾਈ ਅੰਮ੍ਰਿਤਪਾਲ ਸਿੰਘ ਨੇ ਕੀਤੀ ਸੀ 
  • ਅੰਮ੍ਰਿਤਪਾਲ ਸਿੰਘ ਦੇ ਸਾਥੀ ਲਵਪ੍ਰੀਤ ਤੂਫਾਨ ਦੀ ਗ੍ਰਿਫਤਾਰੀ ਦਾ ਕੀਤਾ ਜਾ ਰਿਹਾ ਸੀ ਵਿਰੋਧ 
  • ਅੰਮ੍ਰਿਤਪਾਲ ਸਣੇ 41 ਲੋਕਾਂ ਖਿਲਾਫ ਮਾਮਲੇ ਹੋਇਆ ਸੀ ਦਰਜ 
  • ਕਤਲ ਦੀ ਕੋਸ਼ਿਸ਼, ਸਰਕਾਰੀ ਮੁਲਾਜ਼ਮਾਂ ’ਤੇ ਹਮਲਾ, ਹਿੰਸਾ ਭੜਕਾਉਣ ਦੇ ਇਲਜ਼ਾਮ
  • 18 ਮਾਰਚ 2023 ਨੂੰ ਅੰਮ੍ਰਿਤਪਾਲ ਸਿੰਘ ਘਰੋਂ ਫਰਾਰ ਹੋ ਗਿਆ ਸੀ 
  • 23 ਅਪ੍ਰੈਲ 2023 ਨੂੰ ਮੋਗਾ ਦੇ ਪਿੰਡ ਰੋਡੇ ਤੋਂ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕੀਤਾ ਗਿਆ
  • ਗ੍ਰਿਫਤਾਰੀ ਤੋਂ ਬਾਅਦ ਪੰਜਾਬ ਪੁਲਿਸ ਅੰਮ੍ਰਿਤਪਾਲ ਨੂੰ ਬਠਿੰਡਾ ਏਅਰਫੋਰਸ ਸਟੇਸ਼ਨ ਲੈ ਕੇ ਗਈ ਸੀ
  • ਬਠਿੰਡਾ ਏਅਰਫੋਰਸ ਸਟੇਸ਼ਨ ਤੋਂ ਹੀ ਅੰਮ੍ਰਿਤਪਾਲ ਨੂੰ ਅਸਮ ਦੇ ਡਿਬਰੂਗੜ੍ਹ ਭੇਜਿਆ ਗਿਆ

- PTC NEWS

Top News view more...

Latest News view more...

PTC NETWORK
PTC NETWORK