ਚੀਨੀ ਰਾਸ਼ਟਰਪਤੀ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਵਿਚਕਾਰ ਤਿੱਖੀ ਬਹਿਸ, ਵੀਡੀਓ ਵਾਇਰਲ

By  Pardeep Singh November 17th 2022 01:40 PM -- Updated: November 17th 2022 01:45 PM

ਨਵੀਂ ਦਿੱਲੀ: ਇੰਡੋਨੇਸ਼ੀਆ ਦੇ ਬਾਲੀ ਸ਼ਹਿਰ ਵਿੱਚ ਜੀ-20 ਦੀ ਬੈਠਕ ਹੋਈ। ਸੰਮੇਲਨ ਵਿਚਾਕਰ ਦੇਸ਼ਾਂ ਦੇ ਆਗੂਆਂ ਦੀ  ਮੁਲਾਕਾਤ ਹੋਈ  ਅਤੇ  ਇਸ ਨਾਲ ਜੁੜਿਆ ਇਕ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵਿੱਚ  ਚੀਨ ਅਤੇ ਕੈਨੇਡਾ ਵਿਚਕਾਰ ਬਹਿਸ ਹੋਈ। ਇਸ ਵੀਡੀਓ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇੱਕ ਦੂਜੇ ਨਾਲ ਗਰਮਾ-ਗਰਮ ਬਹਿਸ ਕਰਦੇ ਨਜ਼ਰ ਆ ਰਹੇ ਹਨ।


ਮੀਡੀਆ ਰਿਪੋਰਟ 'ਚ ਦੱਸਿਆ ਜਾ ਰਿਹਾ ਹੈ ਕਿ ਖਬਰ ਲੀਕ ਹੋਣ ਤੋਂ ਬਾਅਦ ਚੀਨੀ ਰਾਸ਼ਟਰਪਤੀ ਬੇਚੈਨ ਹੋ ਗਏ।  ਇਸ ਵੀਡੀਓ ਵਿੱਚ ਚੀਨੀ ਰਾਸ਼ਟਰਪਤੀ  ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਕਹਿ ਰਹੇ ਹਨ ਕਿ ਅਸੀਂ ਜੋ ਵੀ ਚਰਚਾ ਕੀਤੀ, ਇਹ ਖ਼ਬਰ ਲੀਕ ਕਿਉਂ ਹੋਈ।

ਟਰੂਡੋ ਨੇ ਸ਼ੀ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਕੈਨੇਡਾ ਖੁੱਲ੍ਹੀ ਅਤੇ ਆਜ਼ਾਦ ਗੱਲਬਾਤ ਵਿੱਚ ਵਿਸ਼ਵਾਸ ਰੱਖਦਾ ਹੈ। ਕੈਨੇਡੀਅਨ ਪ੍ਰੈਸ ਸੀਟੀਵੀ ਨੈਸ਼ਨਲ ਨਿਊਜ਼ ਤੋਂ ਐਨੀ ਬਰਜਰੋਨ-ਓਲੀਵਰ ਨੇ ਇੱਕ ਟਵੀਟ ਵਿੱਚ ਇਹ ਦਾਅਵਾ ਕੀਤਾ ਹੈ। ਉਨ੍ਹਾਂ ਨੇ  ਆਪਣੇ ਟਵੀਟ ਦੇ ਨਾਲ ਵੀਡੀਓ ਵੀ ਪੋਸਟ ਕੀਤਾ ਹੈ।

ਮੰਗਲਵਾਰ ਨੂੰ ਦੋਹਾਂ ਨੇਤਾਵਾਂ ਨੇ ਉੱਤਰੀ ਕੋਰੀਆ ਅਤੇ ਰੂਸ ਦੇ ਯੂਕਰੇਨ 'ਤੇ ਹਮਲੇ 'ਤੇ ਚਰਚਾ ਕੀਤੀ, ਉਥੇ ਹੀ ਟਰੂਡੋ ਨੇ ਕੈਨੇਡਾ 'ਚ ਦਖਲਅੰਦਾਜ਼ੀ ਦੀਆਂ ਗਤੀਵਿਧੀਆਂ 'ਤੇ ਗੰਭੀਰ ਚਿੰਤਾਵਾਂ ਵੀ ਉਠਾਈਆਂ। ਪਿਛਲੇ ਹਫਤੇ ਕੈਨੇਡੀਅਨ ਮੀਡੀਆ ਆਉਟਲੇਟ ਗਲੋਬਲ ਨਿਊਜ਼ ਨੇ ਰਿਪੋਰਟ ਦਿੱਤੀ ਸੀ ਕਿ ਕੈਨੇਡੀਅਨ ਖੁਫੀਆ ਅਧਿਕਾਰੀਆਂ ਨੇ ਟਰੂਡੋ ਨੂੰ ਚੇਤਾਵਨੀ ਦਿੱਤੀ ਸੀ ਕਿ ਚੀਨ ਨੇ 2019 ਦੀਆਂ ਚੋਣਾਂ ਵਿੱਚ ਵੀ ਦਖਲ ਦੇਣ ਦੀ ਕੋਸ਼ਿਸ਼ ਕੀਤੀ ਸੀ ਅਤੇ ਇਸ ਲਈ ਚੀਨ ਨੇ ਮੁਹਿੰਮ ਵੀ ਚਲਾਈ ਸੀ।

Related Post