ਲੁਧਿਆਣਾ ਦੇ ਬਹੁਮੰਜ਼ਿਲਾ ਸ਼ਾਲ ਸਟੋਰ ਨੂੰ ਲੱਗੀ ਅੱਗ

ਮੋਚਪੁਰਾ ਬਾਜ਼ਾਰ ਵਿੱਚ ਸ਼ੁੱਕਰਵਾਰ ਨੂੰ ਇੱਕ ਬਹੁ-ਮੰਜ਼ਿਲਾ ਸ਼ਾਲ ਸਟੋਰ ਵਿੱਚ ਭਿਆਨਕ ਅੱਗ ਲੱਗ ਗਈ। ਜਿੱਥੇ ਲੱਖਾਂ ਰੁਪਏ ਦਾ ਸਾਰਾ ਸਟਾਕ ਸੜ ਕੇ ਸੁਆਹ ਹੋ ਗਿਆ। ਇਹ ਘਟਨਾ ਸੰਦੀਪ ਟੈਕਸਟਾਈਲਜ਼ ਵਿਖੇ ਸਵੇਰੇ 7 ਵਜੇ ਦੇ ਕਰੀਬ ਵਾਪਰੀ, ਉਸ ਵੇਲੇ ਸਟੋਰ 'ਚ ਕੋਈ ਨਹੀਂ ਸੀ।

By  Jasmeet Singh December 30th 2022 02:33 PM -- Updated: December 30th 2022 02:38 PM

ਲੁਧਿਆਣਾ, 30 ਦਸੰਬਰ: ਮੋਚਪੁਰਾ ਬਾਜ਼ਾਰ ਵਿੱਚ ਸ਼ੁੱਕਰਵਾਰ ਨੂੰ ਇੱਕ ਬਹੁ-ਮੰਜ਼ਿਲਾ ਸ਼ਾਲ ਸਟੋਰ ਵਿੱਚ ਭਿਆਨਕ ਅੱਗ ਲੱਗ ਗਈ। ਜਿੱਥੇ ਲੱਖਾਂ ਰੁਪਏ ਦਾ ਸਾਰਾ ਸਟਾਕ ਸੜ ਕੇ ਸੁਆਹ ਹੋ ਗਿਆ। ਇਹ ਘਟਨਾ ਸੰਦੀਪ ਟੈਕਸਟਾਈਲਜ਼ ਵਿਖੇ ਸਵੇਰੇ 7 ਵਜੇ ਦੇ ਕਰੀਬ ਵਾਪਰੀ, ਉਸ ਵੇਲੇ ਸਟੋਰ 'ਚ ਕੋਈ ਨਹੀਂ ਸੀ। ਜਿੱਥੇ ਭੀੜ-ਭੜੱਕੇ ਵਾਲੇ ਬਾਜ਼ਾਰ ਵਿੱਚ ਸਥਿਤ ਹੋਣ ਕਾਰਨ ਫਾਇਰ ਟੈਂਡਰ ਨੂੰ ਵੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਕਿਹਾ ਜਾ ਰਿਹਾ ਕਿ 40 ਤੋਂ ਵੱਧ ਫਾਇਰ ਟੈਂਡਰਾਂ ਦੀ ਮਦਦ ਨਾਲ ਕਰੀਬ ਚਾਰ ਘੰਟੇ ਤੋਂ ਵੱਧ ਦੇ ਸਮੇਂ ਮਗਰੋਂ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਇਆ ਜਾ ਸੱਕਿਆ ਹੈ। 

ਇਹ ਵੀ ਪੜ੍ਹੋ : ਭਾਰਤੀ ਕ੍ਰਿਕਟਰ ਰਿਸ਼ਭ ਪੰਤ ਦੀ ਕਾਰ ਹਾਦਸਾਗ੍ਰਸਤ, ਗੰਭੀਰ ਹਾਲਤ 'ਚ ਹਸਪਤਾਲ ਦਾਖ਼ਲ

ਫ਼ਿਲਹਾਲ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਕਿ ਅੱਗ ਨੇ ਚਾਰ ਮੰਜ਼ਿਲਾਂ ਇਮਾਰਤ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਦੱਸਿਆ ਜਾ ਰਿਹਾ ਕਿ ਮਾਰਕੀਟ ਦੇ ਦੁਕਾਨਦਾਰ ਪਹਿਲਾਂ ਤੋਂ ਹੀ ਪਾਵਰਕੌਮ ਤੋਂ ਨਾਰਾਜ਼ ਹਨ। ਦੁਕਾਨਦਾਰਾਂ ਦਾ ਕਹਿਣਾ ਕਿ ਕਈ ਵਾਰ ਪਾਵਰਕੌਮ ਦੇ ਅਧਿਕਾਰੀਆਂ ਨੂੰ ਇਮਾਰਤਾਂ ਦੇ ਬਾਹਰ ਲਟਕਦੀਆਂ ਤਾਰਾਂ ਨੂੰ ਹਟਾਉਣ ਲਈ ਕਿਹਾ ਗਿਆ ਪਰ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਇਨ੍ਹਾਂ ਤਾਰਾਂ ਤੋਂ ਵੀ ਨਿੱਤ ਚੰਗਿਆੜੀ ਨਿਕਲਦੀਆਂ ਰਹਿੰਦੀਆਂ ਹਨ।

ਇਹ ਵੀ ਪੜ੍ਹੋ: ਦੋ ਦਿਨ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਦੁਕਾਨ ਦੇ ਮਾਲਕ ਹਰੀਸ਼ ਮਦਾਨ ਨੇ ਮੌਕੇ 'ਤੇ ਮੌਜੂਦ ਮੀਡੀਆ ਨੂੰ ਦੱਸਿਆ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਉਨ੍ਹਾਂ ਦਾ ਕਹਿਣਾ ਕਿ ਇਲਾਕੇ 'ਚ ਵਿਛੀਆਂ ਬਿਜਲੀ ਦੀਆਂ ਤਾਰਾਂ ਤੋਂ ਹੋਏ ਸ਼ਾਰਟ ਸਰਕਟ ਕਰਕੇ ਉਸਦਾ ਲੱਖਾਂ ਦਾ ਨੁਕਸਾਨ ਹੋਇਆ ਹੈ। ਉਸਦਾ ਇਹ ਵੀ ਕਹਿਣਾ ਕਿ ਜੇਕਰ ਪਾਵਰਕੌਮ ਦੇ ਅਧਿਕਾਰੀਆਂ ਨੇ ਸਮੇਂ ਸਿਰ ਇਨ੍ਹਾਂ ਤਾਰਾਂ ਨੂੰ ਹਟਾ ਦਿੱਤਾ ਹੁੰਦਾ ਤਾਂ ਫਾਇਰ ਬ੍ਰਿਗੇਡ ਵੀ ਸਮੇਂ ਸਿਰ ਪਹੁੰਚ ਜਾਂਦੀਆਂ ਤੇ ਅੱਗ ’ਤੇ ਜਲਦੀ ਕਾਬੂ ਪਾਇਆ ਜਾ ਸਕਦਾ ਸੀ।

Related Post