Rajpura News : ਭੋਗਲਾਂ ਰੋਡ ਤੇ ਸ਼ਾਰਟ ਸਰਕਟ ਹੋਣ ਕਾਰਨ ਘਰ ਚ ਲੱਗੀ ਅੱਗ , ਪਤੀ -ਪਤਨੀ ਸਮੇਤ ਚਾਰ ਜਾਣਿਆ ਦੀ ਹੋਈ ਮੌਤ

Rajpura News : ਰਾਜਪੁਰਾ ਦੇ ਭੋਗਲਾਂ ਰੋਡ 'ਤੇ ਬਣੇ ਇੱਕ ਘਰ ਵਿੱਚੋਂ ਅੱਜ ਸਵੇਰੇ ਸ਼ੱਕੀ ਹਾਲਾਤਾਂ ਵਿੱਚ ਚਾਰ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਿਸ ਅਨੁਸਾਰ ਘਰ ਨੂੰ ਅੱਗ ਲੱਗੀ ਹੋਈ ਸੀ ਅਤੇ ਲਾਸ਼ਾਂ ਸੜੀਆਂ ਹੋਈਆਂ ਮਿਲੀਆਂ। ਪਰਿਵਾਰਕ ਮੈਂਬਰਾਂ ਵਿੱਚ ਪਤੀ-ਪਤਨੀ, ਉਨ੍ਹਾਂ ਦਾ ਬੱਚਾ ਅਤੇ ਬੱਚੇ ਦਾ ਮਾਮਾ ਸ਼ਾਮਲ ਸਨ। ਲਾਸ਼ਾਂ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਜਮ੍ਹਾਂ ਕਰਵਾ ਦਿੱਤਾ ਗਿਆ ਹੈ

By  Shanker Badra September 26th 2025 04:28 PM

Rajpura News : ਰਾਜਪੁਰਾ ਦੇ ਭੋਗਲਾਂ ਰੋਡ 'ਤੇ ਬਣੇ ਇੱਕ ਘਰ ਵਿੱਚੋਂ ਅੱਜ ਸਵੇਰੇ ਸ਼ੱਕੀ ਹਾਲਾਤਾਂ ਵਿੱਚ ਚਾਰ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਿਸ ਅਨੁਸਾਰ ਘਰ ਨੂੰ ਅੱਗ ਲੱਗੀ ਹੋਈ ਸੀ ਅਤੇ ਲਾਸ਼ਾਂ ਸੜੀਆਂ ਹੋਈਆਂ ਮਿਲੀਆਂ। ਪਰਿਵਾਰਕ ਮੈਂਬਰਾਂ ਵਿੱਚ ਪਤੀ-ਪਤਨੀ, ਉਨ੍ਹਾਂ ਦਾ ਬੱਚਾ ਅਤੇ ਬੱਚੇ ਦਾ ਮਾਮਾ ਸ਼ਾਮਲ ਸਨ। ਲਾਸ਼ਾਂ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਜਮ੍ਹਾਂ ਕਰਵਾ ਦਿੱਤਾ ਗਿਆ ਹੈ। 

ਜਾਣਕਾਰੀ ਅਨੁਸਾਰ ਮ੍ਰਿਤਕ ਪ੍ਰਵਾਸੀ ਰਾਜ ਮਿਸਤਰੀ ਦਾ ਕੰਮ ਕਰਦਾ ਸੀ। ਉਸਦੀ ਪਤਨੀ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਸੀ। ਰਾਤ ਦੇ ਸਮੇਂ ਜਦੋਂ ਪਰਿਵਾਰ ਸੁੱਤਾ ਪਿਆ ਸੀ ਤਾਂ ਅਚਾਨਕ ਬਿਜਲੀ ਦਾ ਸਰਕਟ ਸ਼ਾਰਟ ਸ਼ੋਟ ਹੋਣ ਕਾਰਨ ਮਕਾਨ ਵਿੱਚ ਅੱਗ ਲੱਗ ਗਈ। ਜਿਸ ਵਿੱਚ (ਜਗਦੀਸ਼ ਚੌਹਾਨ ਉਮਰ 65 ਸਾਲ , ਰਾਧਾ ਦੇਵੀ ਉਮਰ 30 ਸਾਲ, ਸਾਲਾ ਲਲਿਤ ਉਮਰ 18 ਸਾਲ ਅਤੇ ਲੜਕਾ ਸਰਵਣ ਰਾਮ ਉਮਰ 12 ਸਾਲ) ਅੱਗ ਦੇ ਕਾਰਨ ਸਾਰੇ ਹੀ ਕਮਰੇ ਵਿੱਚ ਝੁਲਸ ਕੇ ਮਰ ਗਏ। 

ਪੁਲਿਸ ਨੇ ਸੂਚਨਾ ਮਿਲਣ 'ਤੇ ਮੌਕੇ ਦੇ ਉੱਪਰ ਪਹੁੰਚ ਕੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਪਰ ਲਾਸ਼ਾਂ ਦੇ ਹਾਲਤ ਇੰਨੀ ਖਰਾਬ ਸੀ ਦੇਖਣ ਯੋਗ ਵੀ ਨਹੀਂ ਸੀ। ਦੋ ਸਾਈਕਲਾਂ ਖੜੀਆਂ ਸੀ ,ਉਹ ਵੀ ਸੜ ਕੇ ਰਾਖ ਹੋ ਗਈਆਂ ਅਤੇ ਘਰ ਦਾ ਸਮਾਨ ਵੀ ਸੜ ਕੇ ਸੁਆਹ ਹੋ ਗਿਆ। ਪੁਲਿਸ ਹੁਣ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਅਤੇ ਮ੍ਰਿਤਕਾਂ  ਦੇ ਵਾਰਸਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। 

ਮ੍ਰਿਤਕ ਦੇ ਲੜਕੇ ਲਤੀਸ਼ ਚੌਹਾਨ ਅਤੇ ਉਸ ਦੀ ਪਤਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਨੂੰ ਟੈਲੀਫੋਨ ਆਇਆ ਕਿ ਇਹਨਾਂ ਦੀ ਅੱਗ ਲੱਗਣ ਕਾਰਨ ਮੌਤ ਹੋ ਗਈ ਹੈ। ਮੇਰੇ ਪਿਤਾ ਦੀ ਦੂਜੀ ਸ਼ਾਦੀ ਸੀ ਅਤੇ ਕਰਜ ਵੀ ਲਿਆ ਹੋਇਆ ਸੀ ਪਰ ਸਾਡੇ ਨਾਲੋਂ ਅਲੱਗ ਰਹਿੰਦੇ ਸਨ। 

ਉਸ ਨੇ ਦੱਸਿਆ ਕਿ ਇਸ ਦੀ ਮੰਮੀ ਦੀ ਪਹਿਲੀ ਮੌਤ ਹੋ ਚੁੱਕੀ ਸੀ। ਉਸ ਤੋਂ ਬਾਅਦ ਉਸ ਦੇ ਪਿਤਾ ਨੇ ਦੂਜੀ ਸ਼ਾਦੀ ਕਰਵਾ ਲਈ ਸੀ, ਜਿਸ ਨਾਲ ਸ਼ਾਦੀ ਕਰਵਾਈ ਸੀ। ਮ੍ਰਿਤਕ ਦੇ ਲੜਕੇ ਵੱਲੋਂ ਲਾਸ਼ਾਂ ਦਾ ਪੋਸਟਮਾਰਟਮ ਕਰਾਉਣ ਲਈ ਰਾਜਪੁਰਾ ਦੇ ਸਿਵਲ ਹਸਪਤਾਲ 'ਚ ਲਿਆਂਦਾ ਗਿਆ ਹੈ। ਪੁਲਿਸ ਵੱਲੋਂ ਪੁਲਿਸ ਮਾਸਟਰ ਕਰਵਾ ਕੇ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਜਾਣਗੀਆਂ। ਪੁਲਿਸ ਵੱਲੋਂ ਫਿਲਹਾਲ 144 ਦੀ ਕਾਰਵਾਈ ਕੀਤੀ ਜਾ ਰਹੀ ਹੈ। 


Related Post