Red Fort Blast : ਦਿੱਲੀ ਧਮਾਕੇ ਦੇ ਸ਼ੱਕੀ ਦੀ ਪਹਿਲੀ ਫੋਟੋ ਆਈ ਸਾਹਮਣੇ, ਕੌਣ ਹੈ ਡਾਕਟਰ ਉਮਰ ਮੁਹੰਮਦ ?
Red Fort Blast : ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਦੇ ਨੇੜੇ 10 ਨਵੰਬਰ ਦੀ ਸ਼ਾਮ ਨੂੰ ਇੱਕ ਹੁੰਡਈ ਆਈ20 ਕਾਰ ਵਿੱਚ ਜ਼ਬਰਦਸਤ ਧਮਾਕਾ ਹੋਇਆ, ਜਿਸ ਵਿੱਚ ਘੱਟੋ-ਘੱਟ ਨੌਂ ਲੋਕ ਮਾਰੇ ਗਏ ਅਤੇ 20 ਤੋਂ ਵੱਧ ਜ਼ਖਮੀ ਹੋ ਗਏ। ਜਾਂਚ ਏਜੰਸੀਆਂ (ਦਿੱਲੀ ਪੁਲਿਸ ਸਪੈਸ਼ਲ ਸੈੱਲ, ਐਨਆਈਏ, ਐਨਐਸਜੀ) ਇਸਨੂੰ ਆਤਮਘਾਤੀ ਹਮਲਾ ਮੰਨ ਰਹੀਆਂ ਹਨ
Red Fort Blast : ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਦੇ ਨੇੜੇ 10 ਨਵੰਬਰ ਦੀ ਸ਼ਾਮ ਨੂੰ ਇੱਕ ਹੁੰਡਈ ਆਈ20 ਕਾਰ ਵਿੱਚ ਜ਼ਬਰਦਸਤ ਧਮਾਕਾ ਹੋਇਆ, ਜਿਸ ਵਿੱਚ ਘੱਟੋ-ਘੱਟ ਨੌਂ ਲੋਕ ਮਾਰੇ ਗਏ ਅਤੇ 20 ਤੋਂ ਵੱਧ ਜ਼ਖਮੀ ਹੋ ਗਏ। ਜਾਂਚ ਏਜੰਸੀਆਂ (ਦਿੱਲੀ ਪੁਲਿਸ ਸਪੈਸ਼ਲ ਸੈੱਲ, ਐਨਆਈਏ, ਐਨਐਸਜੀ) ਇਸਨੂੰ ਆਤਮਘਾਤੀ ਹਮਲਾ ਮੰਨ ਰਹੀਆਂ ਹਨ।
ਇਹ ਕਾਰ ਫਰੀਦਾਬਾਦ ਤੋਂ ਦਿੱਲੀ ਆਈ ਸੀ ਅਤੇ ਤਿੰਨ ਘੰਟਿਆਂ ਲਈ ਸੁਨਹਿਰੀ ਮਸਜਿਦ ਦੇ ਨੇੜੇ ਖੜੀ ਸੀ। ਧਮਾਕੇ ਤੋਂ ਪਹਿਲਾਂ ਸੀਸੀਟੀਵੀ ਫੁਟੇਜ ਵਿੱਚ ਕਾਰ ਵਿੱਚ ਇੱਕ ਵਿਅਕਤੀ (ਕਾਲਾ ਮਾਸਕ ਪਹਿਨਿਆ ਹੋਇਆ) ਦਿਖਿਆ, ਜੋ ਸ਼ੱਕੀ ਰੂਪ 'ਚ ਡਾਕਟਰ ਉਮਰ ਮੁਹੰਮਦ ਹੋਣ ਦਾ ਸ਼ੱਕ ਹੈ। ਉਸਦੀ ਪਹਿਲੀ ਫੋਟੋ ਸਾਹਮਣੇ ਆਈ ਹੈ।
ਧਮਾਕੇ ਤੋਂ ਪਹਿਲਾਂ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ
ਧਮਾਕੇ ਤੋਂ ਠੀਕ ਪਹਿਲਾਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਇਸ ਵਿੱਚ ਕਾਲਾ ਮਾਸਕ ਪਹਿਨਿਆ ਇੱਕ ਵਿਅਕਤੀ ਕਾਰ ਚਲਾਉਂਦਾ ਦਿਖਾਈ ਦੇ ਰਿਹਾ ਹੈ। ਪੁਲਿਸ ਦਾ ਦਾਅਵਾ ਹੈ ਕਿ ਇਹ ਡਾਕਟਰ ਉਮਰ ਮੁਹੰਮਦ ਹੈ। ਉਸਦੀ ਅਸਲ ਫੋਟੋ ਵੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਉਹ ਇੱਕ ਸਧਾਰਨ ਡਾਕਟਰ ਜਾਪਦਾ ਹੈ। ਡੀਐਨਏ ਟੈਸਟ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਕੀ ਕਾਰ ਵਿੱਚ ਮਰਨ ਵਾਲਾ ਵਿਅਕਤੀ ਡਾਕਟਰ ਉਮਰ ਮੁਹੰਮਦ ਸੀ।
ਪੁਲਿਸ ਨੂੰ ਮੌਕੇ 'ਤੇ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਾ ਕਿ ਆਈ20 ਕਾਰ ਦੁਪਹਿਰ ਤੋਂ ਹੀ ਸੁਨਹੇਰੀ ਮਸਜਿਦ ਪਾਰਕਿੰਗ ਵਿੱਚ ਖੜ੍ਹੀ ਸੀ ਅਤੇ ਸ਼ਾਮ 6:48 ਵਜੇ ਦੇ ਕਰੀਬ ਜਦੋਂ ਟ੍ਰੈਫਿਕ ਆਪਣੇ ਸਿਖਰ 'ਤੇ ਸੀ ਤਾਂ ਉਸਨੂੰ ਬਾਹਰ ਕੱਢਿਆ ਗਿਆ। ਕੁਝ ਮਿੰਟਾਂ ਬਾਅਦ ਕਾਰ ਲਾਲ ਬੱਤੀ 'ਤੇ ਪਹੁੰਚ ਗਈ ਅਤੇ ਸ਼ਾਮ 6:51 ਵਜੇ ਧਮਾਕਾ ਹੋਇਆ।
ਕੌਣ ਹੈ ਮੁੱਖ ਸ਼ੱਕੀ ਡਾਕਟਰ ਉਮਰ ਮੁਹੰਮਦ ?
ਡਾਕਟਰ ਉਮਰ ਮੁਹੰਮਦ ਪੁਲਵਾਮਾ (ਜੰਮੂ-ਕਸ਼ਮੀਰ) ਦਾ ਰਹਿਣ ਵਾਲਾ ਹੈ। ਉਸਨੂੰ ਐਮਬੀਬੀਐਸ ਡਾਕਟਰ ਦੱਸਿਆ ਜਾਂਦਾ ਹੈ ਪਰ ਪੁਲਿਸ ਦੇ ਅਨੁਸਾਰ ਉਹ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਅਤੇ ਅੰਸਾਰ ਗਜ਼ਵਤ-ਉਲ-ਹਿੰਦ ਨਾਲ ਜੁੜਿਆ ਹੋਇਆ ਹੈ। ਫਰੀਦਾਬਾਦ ਵਿੱਚ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਹੋਣ ਤੋਂ ਬਾਅਦ ਉਹ ਫਰਾਰ ਸੀ। ਪੁਲਵਾਮਾ ਵਿੱਚ ਉਸਦੇ ਦੋ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ 18 ਮੋਬਾਈਲ ਫੋਨ ਬਰਾਮਦ ਕੀਤੇ ਹਨ, ਜੋ ਪਾਕਿਸਤਾਨ ਤੋਂ ਚਲਾਏ ਜਾ ਰਹੇ ਸਨ।
ਡਾਕਟਰ ਉਮਰ ਮੁਹੰਮਦ ਦੀ ਮਾਂ ਅਤੇ ਭਰਾ ਸਮੇਤ 6 ਲੋਕਾਂ ਨੂੰ ਹਿਰਾਸਤ 'ਚ ਲਿਆ
ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਵੱਡੇ ਕਾਰ ਧਮਾਕੇ ਵਿੱਚ ਪੁਲਿਸ ਸ਼ੱਕੀ ਅੱਤਵਾਦੀ ਉਮਰ ਮੁਹੰਮਦ ਨੂੰ ਆਤਮਘਾਤੀ ਹਮਲਾਵਰ ਦੱਸ ਰਹੀ ਹੈ। ਇਸ ਸਬੰਧ ਵਿੱਚ ਮੰਗਲਵਾਰ ਨੂੰ ਜੰਮੂ-ਕਸ਼ਮੀਰ ਵਿੱਚ ਜਾਂਚ ਏਜੰਸੀਆਂ ਨੇ ਉਮਰ ਦੇ ਪਰਿਵਾਰਕ ਮੈਂਬਰਾਂ ਸਮੇਤ ਕੁੱਲ 6 ਲੋਕਾਂ ਨੂੰ ਹਿਰਾਸਤ ਵਿੱਚ ਲਿਆ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚ ਉਮਰ ਦੀ ਮਾਂ ਸ਼ਮੀਮਾ ਬਾਨੋ, ਭਰਾ ਆਸ਼ਿਕ ਅਹਿਮਦ, ਜ਼ਹੂਰ ਅਹਿਮਦ, ਪਲੰਬਰ ਆਮਿਰ ਰਾਸ਼ਿਦ ਮੀਰ, ਸਰਕਾਰੀ ਕਰਮਚਾਰੀ ਉਮਰ ਰਾਸ਼ਿਦ ਮੀਰ ਅਤੇ ਬੈਂਕ ਸੁਰੱਖਿਆ ਗਾਰਡ ਤਾਰਿਕ ਮਲਿਕ ਸ਼ਾਮਲ ਹਨ।