ਵਿਦੇਸ਼ ਮੰਤਰੀ ਜੈਸ਼ੰਕਰ ਨੇ UNSC 'ਚ ਚੀਨ 'ਤੇ ਸਾਧਿਆ ਨਿਸ਼ਾਨਾ

By  Jasmeet Singh December 15th 2022 01:16 PM

ਨਵੀਂ ਦਿੱਲੀ, 15 ਦਸੰਬਰ: ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਆਪਣੇ ਸੰਬੋਧਨ ਵਿੱਚ ਚੀਨ ਨੂੰ ਤਾੜਨਾ ਕੀਤੀ। ਐਸ ਜੈਸ਼ੰਕਰ ਨੇ ਕਿਹਾ ਕਿ ਅੱਤਵਾਦ ਦੇ ਦੋਸ਼ੀਆਂ ਨੂੰ ਜਾਇਜ਼ ਠਹਿਰਾਉਣ ਅਤੇ ਉਨ੍ਹਾਂ ਨੂੰ ਬਚਾਉਣ ਲਈ ਬਹੁ-ਪੱਖੀ ਮੰਚਾਂ ਦੀ ਦੁਰਵਰਤੋਂ ਗਲਤ ਹੈ। 

ਇਹ ਵੀ ਪੜ੍ਹੋ: ਜ਼ਹਿਰੀਲੀ ਸ਼ਰਾਬ ਨਾਲ 27 ਲੋਕਾਂ ਦੀ ਮੌਤ 'ਤੇ ਮੰਤਰੀ ਦਾ ਬੇਤੁਕਾ ਬਿਆਨ, 'ਪਾਵਰ ਵਧਾਓ, ਸਭ ਬਰਦਾਸ਼ਤ ਕਰ ਲਵਾਂਗੇ'

ਭਾਰਤੀ ਵਿਦੇਸ਼ ਮੰਤਰੀ ਨੇ ਸਿੱਧੇ ਤੌਰ 'ਤੇ ਚੀਨ ਦਾ ਨਾਂ ਲਏ ਬਿਨਾਂ ਇਹ ਗੱਲ ਕਹੀ। ਉਨ੍ਹਾਂ ਦਾ ਇਸ਼ਾਰਾ ਚੀਨ ਵੱਲ ਸੀ। ਦਰਅਸਲ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਵਰਗੇ ਪਾਕਿਸਤਾਨੀ ਅੱਤਵਾਦੀਆਂ ਨੂੰ ਸੰਯੁਕਤ ਰਾਸ਼ਟਰ ਦੀ ਅੱਤਵਾਦੀ ਸੂਚੀ ਵਿਚ ਸ਼ਾਮਲ ਕਰਨ ਲਈ ਭਾਰਤ ਅਤੇ ਅਮਰੀਕਾ ਦੀਆਂ ਕੋਸ਼ਿਸ਼ਾਂ ਵਿਚ ਚੀਨ ਨੇ ਰੁਕਾਵਟ ਪਾਈ ਸੀ।

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਚੀਨ ਦੇ ਪ੍ਰਤੀਨਿਧੀ ਦੀ ਮੌਜੂਦਗੀ 'ਚ ਵਿਦੇਸ਼ ਮੰਤਰੀ ਨੇ ਬੇਬਾਕੀ ਨਾਲ ਗੱਲ ਕੀਤੀ। ਇਸ ਦੌਰਾਨ ਐਸ ਜੈਸ਼ੰਕਰ ਨੇ ਕਿਹਾ ਕਿ ਭਾਵੇਂ ਦੁਨੀਆ ਅੱਤਵਾਦ ਦੀ ਚੁਣੌਤੀ ਲਈ ਇੱਕਜੁੱਟ ਹੋ ਜਵਾਬ ਨਹੀਂ ਦੇ ਰਹੀ ਹੈ ਪਰ ਇਨ੍ਹਾਂ ਅਪਰਾਧੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਨੂੰ ਜਾਇਜ਼ ਠਹਿਰਾਉਣ ਅਤੇ ਬਚਾਉਣ ਲਈ ਬਹੁਪੱਖੀ ਮੰਚਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਜ਼ਹਿਰੀਲੀ ਸ਼ਰਾਬ ਨਾਲ 27 ਲੋਕਾਂ ਦੀ ਮੌਤ 'ਤੇ ਮੰਤਰੀ ਦਾ ਬੇਤੁਕਾ ਬਿਆਨ, 'ਪਾਵਰ ਵਧਾਓ, ਸਭ ਬਰਦਾਸ਼ਤ ਕਰ ਲਵਾਂਗੇ'

ਉਨ੍ਹਾਂ ਕਿਹਾ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਸਾਲ ਦਸੰਬਰ ਦੇ ਅੰਤ ਵਿੱਚ ਭਾਰਤ 15 ਮੈਂਬਰੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNCS) ਦੇ ਚੁਣੇ ਹੋਏ ਮੈਂਬਰ ਦੇ ਰੂਪ ਵਿੱਚ ਆਪਣਾ ਦੋ ਸਾਲ ਦਾ ਕਾਰਜਕਾਲ ਪੂਰਾ ਕਰਨ ਵਾਲਾ ਹੈ। ਅਜਿਹੇ 'ਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਸੰਯੁਕਤ ਰਾਸ਼ਟਰ 'ਚ ਅੱਤਵਾਦ ਵਿਰੋਧੀ ਬੈਂਕਾਂ ਦੀ ਪ੍ਰਧਾਨਗੀ ਕਰਨ ਪਹੁੰਚੇ ਸਨ।

Related Post