ਸਾਬਕਾ IPS ਅਧਿਕਾਰੀ ਸੰਜੀਵ ਭੱਟ ਨੂੰ 20 ਸਾਲ ਦੀ ਸਜ਼ਾ, 2 ਲੱਖ ਦਾ ਜੁਰਮਾਨਾ

By  Jasmeet Singh March 28th 2024 06:46 PM

Former IPS Sanjeev Bhatt convicted: ਸਾਬਕਾ ਆਈ.ਪੀ.ਐਸ. ਅਧਿਕਾਰੀ ਸੰਜੀਵ ਭੱਟ ਨੂੰ 1996 ਦੇ ਐਨ.ਡੀ.ਪੀ.ਐਸ. ਕੇਸ ਵਿੱਚ ਪਾਲਨਪੁਰ ਦੀ ਦੂਜੀ ਐਡੀਸ਼ਨਲ ਸੈਸ਼ਨ ਕੋਰਟ ਤੋਂ ਝਟਕਾ ਲੱਗਾ ਹੈ। ਅਦਾਲਤ ਨੇ ਸਾਬਕਾ ਆਈ.ਪੀ.ਐਸ. ਅਧਿਕਾਰੀ ਸੰਜੀਵ ਭੱਟ ਨੂੰ 20 ਸਾਲ ਦੀ ਸਖ਼ਤ ਕੈਦ ਅਤੇ 2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪਾਲਨਪੁਰ ਦੀ ਦੂਜੀ ਐਡੀਸ਼ਨਲ ਸੈਸ਼ਨ ਕੋਰਟ ਨੇ ਸਾਬਕਾ ਆਈ.ਪੀ.ਐਸ. ਅਧਿਕਾਰੀ ਸੰਜੀਵ ਭੱਟ ਨੂੰ ਐਨ.ਡੀ.ਪੀ.ਐਸ. ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਸੀ। ਦੱਸ ਦੇਈਏ ਕਿ ਇਹ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਕਰਨ ਦਾ ਮਾਮਲਾ ਹੈ। ਸੈਸ਼ਨ ਕੋਰਟ ਨੇ ਸਾਬਕਾ ਅਧਿਕਾਰੀ ਨੂੰ ਰਾਜਸਥਾਨ ਦੇ ਇੱਕ ਵਕੀਲ ਨੂੰ ਝੂਠਾ ਫਸਾਉਣ ਦਾ ਦੋਸ਼ੀ ਪਾਇਆ ਹੈ।

Related Post