Punjab News : ਪੰਜਾਬ ਦੇ ਸਾਬਕਾ DGP ਮੁਸਤਫਾ ਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਨੂੰ ਸਦਮਾ, ਪੁੱਤਰ ਦਾ ਅਚਾਨਕ ਹੋਇਆ ਦਿਹਾਂਤ
Punjab News : ਆਕਿਲ ਅਖਤਰ ਦਾ 35 ਸਾਲ ਦੀ ਉਮਰ 'ਚ ਅਚਾਨਕ ਦਿਹਾਂਤ ਹੋ ਗਿਆ ਹੈ। ਨੌਜਵਾਨ ਦੀ ਉਮਰ 35 ਸਾਲ ਦੇ ਕਰੀਬ ਸੀ, ਜਿਸ ਦੀ ਮੌਤ ਦੇ ਕਾਰਨਾਂ ਪਿੱਛੇ ਅਜੇ ਤੱਕ ਕੁੱਝ ਸਪੱਸ਼ਟ ਸਾਹਮਣੇ ਨਹੀਂ ਆਇਆ ਹੈ।
Punjab News : ਪੰਜਾਬ ਦੇ ਸਾਬਕਾ DGP ਮੁਹੰਮਦ ਮੁਸਤਫਾ ਤੇ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ (Razia sultana) ਨੂੰ ਵੱਡਾ ਸਦਮਾ ਲੱਗਿਆ ਹੈ, ਜਿਨ੍ਹਾਂ ਦੇ ਪੁੱਤਰ ਆਕਿਲ ਅਖਤਰ ਦਾ 35 ਸਾਲ ਦੀ ਉਮਰ 'ਚ ਅਚਾਨਕ ਦਿਹਾਂਤ ਹੋ ਗਿਆ ਹੈ। ਨੌਜਵਾਨ ਦੀ ਉਮਰ 35 ਸਾਲ ਦੇ ਕਰੀਬ ਸੀ, ਜਿਸ ਦੀ ਮੌਤ ਦੇ ਕਾਰਨਾਂ ਪਿੱਛੇ ਅਜੇ ਤੱਕ ਕੁੱਝ ਸਪੱਸ਼ਟ ਸਾਹਮਣੇ ਨਹੀਂ ਆਇਆ ਹੈ।
ਮੁੱਢਲੀ ਜਾਣਕਾਰੀ ਅਨੁਸਾਰ, ਆਕਿਲ ਦੀ ਮੌਤ ਪਿੱਛੇ ਦਵਾਈ ਦੀ ਵੱਧ ਖੁਰਾਕ ਲਏ ਜਾਣਾ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਪੰਜਾਬ ਦੇ ਸਾਬਕਾ ਡੀਜੀਪੀ ਦਾ ਪਰਿਵਾਰ ਇਸ ਸਮੇਂ ਹਰਿਆਣਾ ਦੇ ਪੰਚਕੂਲਾ ਸਥਿਤ ਮਨਸਾ ਦੇਵੀ ਦੇ ਸੈਕਟਰ 4 ਵਿੱਚ ਰਹਿ ਰਿਹਾ ਹੈ।
ਇਹ ਘਟਨਾ ਵੀਰਵਾਰ ਰਾਤ ਨੂੰ ਵਾਪਰੀ। ਉਸਦੀ ਮੌਤ ਤੋਂ ਬਾਅਦ, ਉਸਦੀ ਲਾਸ਼ ਨੂੰ ਹਰਿਆਣਾ ਦੇ ਪੰਚਕੂਲਾ ਦੇ ਸੈਕਟਰ 6 ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ। ਪੋਸਟਮਾਰਟਮ ਤੋਂ ਬਾਅਦ, ਲਾਸ਼ ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਲਿਜਾਇਆ ਗਿਆ, ਜਿੱਥੇ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਮੁਹੰਮਦ ਮੁਸਤਫਾ ਸਾਲ 2021 ਵਿੱਚ ਡੀਜੀਪੀ ਅਹੁਦੇ ਤੋਂ ਸੇਵਾਮੁਕਤ ਹੋਏ ਸਨ ਅਤੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਨਵਜੋਤ ਸਿੰਘ ਸਿੱਧੂ ਨਾਲ ਉਨ੍ਹਾਂ ਦੀ ਕਾਫੀ ਨੇੜਤਾ ਰਹੀ ਹੈ।
ਦੋ ਬੱਚਿਆਂ ਦੇ ਪਿਤਾ ਸਨ ਆਕਿਲ
ਅਕੀਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਆਕਿਲ ਵਿਆਹਿਆ ਹੋਇਆ ਸੀ ਅਤੇ ਉਸਦਾ ਇੱਕ ਪੁੱਤਰ ਅਤੇ ਇੱਕ ਧੀ ਹੈ। ਉਸਦੇ ਪਿਤਾ, ਸਾਬਕਾ ਡੀਜੀਪੀ ਮੁਹੰਮਦ ਮੁਸਤਫਾ, ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਸਵੇਰੇ ਤੜਕੇ ਸਹਾਰਨਪੁਰ ਜ਼ਿਲ੍ਹੇ ਦੇ ਹਰਦਾ ਵਿੱਚ ਆਪਣੇ ਜੱਦੀ ਪਿੰਡ ਲਈ ਰਵਾਨਾ ਹੋ ਗਏ।
ਆਕਿਲ ਦੀ ਮਾਂ ਰਜ਼ੀਆ ਕਾਂਗਰਸ ਸਰਕਾਰ 'ਚ ਸੀ ਮੰਤਰੀ
ਮੁਹੰਮਦ ਮੁਸਤਫਾ ਦੀ ਪਤਨੀ ਰਜ਼ੀਆ ਸੁਲਤਾਨਾ ਹੈ। ਉਹ ਕਾਂਗਰਸ ਸਰਕਾਰ ਵਿੱਚ ਕੈਬਨਿਟ ਮੰਤਰੀ ਸੀ। ਰਜ਼ੀਆ ਨੂੰ 2022 ਵਿੱਚ ਕਾਂਗਰਸ ਪਾਰਟੀ ਨੇ ਆਪਣਾ ਉਮੀਦਵਾਰ ਵੀ ਨਾਮਜ਼ਦ ਕੀਤਾ ਸੀ। 2022 ਦੀਆਂ ਮਲੇਰਕੋਟਲਾ ਵਿਧਾਨ ਸਭਾ ਚੋਣਾਂ ਵਿੱਚ, 'ਆਪ' ਦੇ ਮੁਹੰਮਦ ਜਮੀਲ ਉਰ ਰਹਿਮਾਨ ਨੇ ਕਾਂਗਰਸ ਪਾਰਟੀ ਦੀ ਰਜ਼ੀਆ ਸੁਲਤਾਨਾ ਨੂੰ 21,686 ਵੋਟਾਂ ਦੇ ਫਰਕ ਨਾਲ ਹਰਾਇਆ।
ਮੁਹੰਮਦ ਮੁਸਤਫਾ ਨੂੰ ਪੰਜ ਬਹਾਦਰੀ ਪੁਰਸਕਾਰ ਵੀ ਮਿਲੇ ਹਨ। ਉਹ 28 ਫਰਵਰੀ, 2021 ਨੂੰ ਸੇਵਾਮੁਕਤ ਹੋਏ। ਆਪਣੀ ਸੇਵਾਮੁਕਤੀ ਤੋਂ ਬਾਅਦ, ਸਿੱਧੂ ਨੇ ਉਨ੍ਹਾਂ ਨੂੰ ਆਪਣਾ ਸਲਾਹਕਾਰ ਨਿਯੁਕਤ ਕੀਤਾ।