ਅਕਾਲੀ ਆਗੂ ਨੂੰ ਹਸਪਤਾਲ ਪਹੁੰਚਾਉਣ ਵਾਲਾ ਦੋਸਤ ਹੀ ਨਿਕਲਿਆ ਕਾਤਲ, ਗ੍ਰਿਫ਼ਤਾਰ

By  Jasmeet Singh November 29th 2022 03:54 PM -- Updated: November 29th 2022 04:33 PM

ਅੰਮ੍ਰਤਿਸਰ, 29 ਨਵੰਬਰ: ਬਟਾਲਾ ਨਜਦੀਕੀ ਕਸਬਾ ਸ਼ੇਖੂਪੁਰਾ ਦੇ ਕੋਲ ਨੈਸ਼ਨਲ ਹਾਈਵੇ 'ਤੇ ਗੋਲੀ ਮਾਰਕੇ ਕਤਲ ਕੀਤੇ ਗਏ ਅਕਾਲੀ ਆਗੂ ਅਜੀਤਪਾਲ ਦਾ ਦੋਸਤ ਅੰਮ੍ਰਿਤਪਾਲ ਹੀ ਨਿਕਲਿਆ ਕਾਤਲ। ਇਹ ਕਤਲ ਨੇਸ਼ਨਲ ਹਾਈਵੇ 'ਤੇ ਮਜੂਦ ਹੋਟਲ 24 ਹੱਬ ਦੇ ਸਾਹਮਣੇ ਹੋਇਆ, ਜਿਸ ਵਿੱਚ ਹੋਟਲ ਮਾਲਿਕ ਗੁਰਮੁਖ ਸਿੰਘ ਵੱਲੋਂ ਇਸ ਕਤਲ ਵਿੱਚ ਮੁਲਜ਼ਮ ਦਾ ਪੂਰਾ ਸਾਥ ਦਿੱਤਾ ਗਿਆ। ਅਕਾਲੀ ਆਗੂ ਅਜੀਤਪਾਲ ਸਿੰਘ ਅਤੇ ਮੁਲਜ਼ਮ ਅੰਮ੍ਰਿਤਪਾਲ ਸਿੰਘ ਚੰਗੇ ਦੋਸਤ ਸਨ ਪਰ ਅੰਮ੍ਰਿਤਪਾਲ ਇਹ ਇਤਰਾਜ ਕਰਦਾ ਸੀ ਕਿ ਅਜੀਤਪਾਲ ਉਸਦੇ ਸ਼ਰੀਕੇ ਨਾਲ ਵੀ ਦੋਸਤੀ ਰੱਖਦਾ ਹੈ। ਇਹ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਹੁਣ ਇਸ ਮਾਮਲੇ ਦੀ ਅੱਗੇ ਦੀ ਕਾਰਵਾਈ ਵਿੱਢ ਦਿੱਤੀ ਹੈ। 

ਅਕਾਲੀ ਆਗੂ 'ਤੇ ਜਾਨਲੇਵਾ ਹਮਲਾ

ਅੱਜ ਸਵੇਰੇ ਬਟਾਲਾ 'ਚ ਨੈਸ਼ਨਲ ਹਾਈਵੇ 'ਤੇ ਇੱਕ ਅਕਾਲੀ ਆਗੂ ਦੀ ਗੋਲੀ ਮਾਰ ਕੇ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਸੀ। ਉਹ ਆਪਣੇ ਦੋਸਤ ਨਾਲ ਕਾਰ ਰਾਹੀਂ ਅੰਮ੍ਰਿਤਸਰ ਜਾ ਰਿਹਾ ਸੀ। ਦੋਸਤ ਨੇ ਦੱਸਿਆ ਕਿ ਜ਼ਖ਼ਮੀ ਹਾਲਤ ਵਿੱਚ ਉਹ ਅਕਾਲੀ ਆਗੂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਲੈ ਕੇ ਆਇਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਐਲਾਨ ਦਿੱਤਾ।

ਇਹ ਘਟਨਾ ਪਠਾਨਕੋਟ-ਅੰਮ੍ਰਿਤਸਰ ਹਾਈਵੇ 'ਤੇ ਬਟਾਲਾ ਅਧੀਨ ਪੈਂਦੇ ਪਿੰਡ ਸ਼ੇਖੋਪੁਰ ਦੀ ਹੈ। ਮ੍ਰਿਤਕ ਦੀ ਪਛਾਣ ਅਕਾਲੀ ਆਗੂ ਅਜੀਤਪਾਲ ਸਿੰਘ (50) ਵਜੋਂ ਹੋਈ। ਦੇਰ ਰਾਤ ਉਹ ਆਪਣੇ ਦੋਸਤ ਅੰਮ੍ਰਿਤਪਾਲ ਸਿੰਘ ਨਾਲ ਕਿਸੇ ਪ੍ਰੋਗਰਾਮ ਤੋਂ ਵਾਪਸ ਆ ਰਹੇ ਸਨ। ਦੋਸਤ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਨ੍ਹਾਂ ਰਾਤ 12 ਵਜੇ ਦੇ ਕਰੀਬ ਪਿੰਡ ਸ਼ੇਖੋਪੁਰ ਨੇੜੇ ਗੱਡੀ ਹਾਈਵੇਅ ’ਤੇ ਰੋਕੀ ਤਾਂ ਇਸ ਦੌਰਾਨ ਪਿੱਛੇ ਤੋਂ ਇਕ ਕਾਰ 'ਚ ਮੌਜੂਦ ਲੋਕਾਂ ਨੇ ਉਨ੍ਹਾਂ 'ਤੇ ਕਰੀਬ ਤਿੰਨ ਰਾਉਂਡ ਫਾਇਰ ਕੀਤੇ। ਇਸ ਦਰਮਿਆਨ ਅਕਾਲੀ ਆਗੂ ਜ਼ਖਮੀ ਹੋ ਗਿਆ ਤੇ ਉਹ ਉਸਨੂੰ ਤੁਰੰਤ ਹਸਪਤਾਲ ਲੈ ਪਹੁੰਚਿਆ ਜਿੱਥੇ ਡਾਕਟਰਾਂ ਨੇ ਅਜੀਤਪਾਲ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।

ਪੁਲਿਸ ਜਾਂਚ ਤੋਂ ਇਹ ਪਤਾ ਲੱਗਾ ਹੈ ਕਿ ਇਹ ਕੋਈ ਟਾਰਗੇਟ ਕਿਲਿੰਗ ਦਾ ਮਾਮਲਾ ਨਹੀਂ ਸਗੋਂ ਦੋਸਤੀ 'ਚ ਰੰਜਿਸ਼ ਦਾ ਮਾਮਲਾ ਹੈ। ਕਾਤਲ ਦੋਸਤ ਨੇ ਪਹਿਲਾਂ ਅਕਾਲੀ ਆਗੂ ਅਜੀਤਪਾਲ ਨੂੰ ਗੋਲੀਆਂ ਮਾਰੀਆਂ ਫਿਰ ਜਦੋਂ ਉਹ ਮਰ ਗਿਆ ਤਾਂ ਉਸਨੂੰ ਲੈਕੇ ਹਸਪਤਾਲ ਪਹੁੰਚ ਗਿਆ। ਇਸ ਕਤਲ ਵਿੱਚ ਇੱਕ ਹੋਟਲ ਮਲਿਕ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਹੈ। 

- ਰਿਪੋਰਟਰ ਰਵੀਬਖਸ਼ ਸਿੰਘ ਅਰਸ਼ੀ ਦੇ ਸਹਿਯੋਗ ਨਾਲ 

Related Post