GATE 2023 Admit Card: ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ, ਇਸ ਦਿਨ ਤੋਂ ਹੋਵੇਗਾ ਪੇਪਰ

ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਕਾਨਪੁਰ ਨੇ GATE ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕੀਤਾ ਹੈ। ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ gate.iitk.ac.in ਰਾਹੀਂ ਡਾਊਨਲੋਡ ਕਰ ਸਕਦੇ ਹਨ।

By  Aarti January 9th 2023 05:02 PM

GATE 2023 admit card released: ਗੇਟ ਪ੍ਰੀਖਿਆ 2023 ਲਈ ਐਡਮਿਟ ਕਾਰਡ ਜਾਰੀ ਹੋ ਗਿਆ ਹੈ। ਦੱਸ ਦਈਏ ਕਿ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਕਾਨਪੁਰ ਨੇ GATE ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕੀਤਾ ਹੈ। ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ gate.iitk.ac.in ਰਾਹੀਂ ਡਾਊਨਲੋਡ ਕਰ ਸਕਦੇ ਹਨ।

ਇੰਝ ਕਰ ਸਕਦੇ ਹੋ ਐਡਮਿਟ ਕਾਰਡ ਡਾਊਨਲੋਡ:-

  • GATE ਦੀ ਅਧਿਕਾਰਤ ਵੈੱਬਸਾਈਟ gate.iitk.ac.in 'ਤੇ ਜਾਓ।
  • ਹੋਮ ਪੇਜ 'ਤੇ ਉਪਲਬਧ GATE 2023 ਐਡਮਿਟ ਕਾਰਡ ਲਿੰਕ 'ਤੇ ਕਲਿੱਕ ਕਰੋ।
  • ਆਪਣੇ ਲੌਗਇਨ ਵੇਰਵੇ ਦਰਜ ਕਰੋ।
  • ਤੁਹਾਡਾ GATE ਐਡਮਿਟ ਕਾਰਡ 2023 ਸਕ੍ਰੀਨ 'ਤੇ ਦਿਖਾਈ ਦੇਵੇਗਾ।
  • GATE ਐਡਮਿਟ ਕਾਰਡ 2023 ਦੀ ਜਾਂਚ ਕਰੋ ਅਤੇ ਇਸਨੂੰ ਡਾਊਨਲੋਡ ਕਰ ਲਵੋ। 

ਦੱਸ ਦਈਏ ਕਿ ਗੇਟ 2023 ਦੀ ਪ੍ਰੀਖਿਆ 4, 5, 11 ਅਤੇ 12 ਫਰਵਰੀ, 2023 ਨੂੰ ਹੋਣੀ ਹੈ। ਉਮੀਦਵਾਰਾਂ ਦੇ ਜਵਾਬ 15 ਫਰਵਰੀ ਨੂੰ ਉਪਲਬਧ ਕਰਵਾਏ ਜਾਣਗੇ ਅਤੇ ਉੱਤਰ ਕੁੰਜੀ 21 ਫਰਵਰੀ ਨੂੰ ਜਾਰੀ ਕੀਤੀ ਜਾਵੇਗੀ। ਇਤਰਾਜ਼ ਉਠਾਉਣ ਦੀ ਵਿੰਡੋ 22 ਤੋਂ 25 ਫਰਵਰੀ ਤੱਕ ਖੁੱਲ੍ਹੀ ਰਹੇਗੀ। ਗੇਟ 2023 ਦਾ ਨਤੀਜਾ 16 ਮਾਰਚ ਨੂੰ ਜਾਰੀ ਕੀਤਾ ਜਾਵੇਗਾ। 

ਇਹ ਵੀ ਪੜ੍ਹੋ: Coronavirus Update: ਦੇਸ਼ ਵਿੱਚ ਕੋਰੋਨਾ ਵਾਇਰਸ ਦੇ 170 ਨਵੇਂ ਮਾਮਲੇ ਆਏ ਸਾਹਮਣੇ

Related Post