ਗੌਤਮ ਅਦਾਨੀ ਨੂੰ ਤਿੰਨ ਦਿਨ 'ਚ 34 ਅਰਬ ਡਾਲਰ ਦਾ ਨੁਕਸਾਨ, ਟਾਪ-10 ਅਮੀਰਾਂ ਦੀ ਸੂਚੀ 'ਚੋਂ ਬਾਹਰ

By  Ravinder Singh January 31st 2023 03:30 PM

Hindenburg report: ਹਿੰਡਨਬਰਗ ਦੀ ਰਿਪੋਰਟ 'ਚ ਖ਼ੁਲਾਸਿਆਂ ਤੋਂ ਬਾਅਦ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀਆਂ 'ਚੋਂ ਇਕ ਗੌਤਮ ਅਦਾਨੀ ਨੂੰ ਭਾਰੀ ਨੁਕਸਾਨ ਹੋਇਆ ਹੈ। ਉਸ ਦੀਆਂ ਸਮੂਹ ਕੰਪਨੀਆਂ ਨੂੰ ਤਿੰਨ ਦਿਨਾਂ ਵਿੱਚ 34 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਇੰਨਾ ਹੀ ਨਹੀਂ ਗੌਤਮ ਅਦਾਨੀ ਬਲੂਮਬਰਗ ਬਿਲੀਨੇਅਰਜ਼ ਇੰਡੈਕਸ 'ਚ ਟਾਪ 10 ਅਮੀਰਾਂ ਦੀ ਸੂਚੀ 'ਚੋਂ ਵੀ ਬਾਹਰ ਹੋ ਗਏ ਹਨ। 


ਅਰਬਪਤੀਆਂ ਦੇ ਸੂਚਕਾਂਕ 'ਚ ਅਦਾਨੀ ਚੌਥੇ ਸਥਾਨ ਤੋਂ 11ਵੇਂ ਸਥਾਨ 'ਤੇ ਖਿਸਕ ਗਏ ਹਨ ਤੇ ਉਸ ਦੀਆਂ ਸਮੂਹ ਕੰਪਨੀਆਂ ਦੇ ਸ਼ੇਅਰਾਂ 'ਚ ਲਗਾਤਾਰ ਗਿਰਾਵਟ ਜਾਰੀ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜਲਦੀ ਹੀ ਗੌਤਮ ਅਦਾਨੀ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਦਾ ਖਿਤਾਬ ਵੀ ਗੁਆ ਸਕਦੇ ਹਨ।

ਕੁੱਲ ਕੀਮਤ ਘੱਟ ਕੇ 84.4 ਬਿਲੀਅਨ ਡਾਲਰ ਰਹਿ ਗਈ

ਗੌਤਮ ਅਦਾਨੀ ਦੀ ਕੁੱਲ ਜਾਇਦਾਦ 84.4 ਬਿਲੀਅਨ ਡਾਲਰ 'ਤੇ ਆ ਗਈ ਹੈ। ਉਹ ਹੁਣ ਰਿਲਾਇੰਸ ਦੇ ਮਾਲਕ ਮੁਕੇਸ਼ ਅੰਬਾਨੀ ਤੋਂ ਸਿਰਫ਼ ਇਕ ਦਰਜਾ ਉੱਪਰ ਹੈ। ਅੰਬਾਨੀ ਦੀ ਕੁੱਲ ਜਾਇਦਾਦ 82.2 ਅਰਬ ਡਾਲਰ ਹੈ।

ਇਹ ਵੀ ਪੜ੍ਹੋ : ਔਰਤ ਨੇ ਕੱਪੜੇ ਉਤਾਰ ਕੇ ਸਟਾਫ ਮੈਂਬਰਾਂ ਨਾਲ ਕੀਤੀ ਬਦਸਲੂਕੀ, ਗ੍ਰਿਫ਼ਤਾਰ

ਹਿੰਡਨਬਰਗ ਦੀ ਰਿਪੋਰਟ 'ਚ ਕੀ ਹੈ?

25 ਜਨਵਰੀ ਨੂੰ ਹਿੰਡਨਬਰਗ ਨੇ ਅਦਾਨੀ ਸਮੂਹ ਬਾਰੇ 32,000 ਸ਼ਬਦਾਂ ਦੀ ਰਿਪੋਰਟ ਜਾਰੀ ਕੀਤੀ। ਰਿਪੋਰਟ ਦੇ ਨਤੀਜਿਆਂ ਵਿਚ 88 ਸਵਾਲ ਸ਼ਾਮਲ ਹਨ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਸਮੂਹ ਦਹਾਕਿਆਂ ਤੋਂ ਸਟਾਕ ਹੇਰਾਫੇਰੀ ਤੇ ਖਾਤਾ ਧੋਖਾਧੜੀ 'ਚ ਸ਼ਾਮਲ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸ਼ੇਅਰਾਂ ਦੀਆਂ ਕੀਮਤਾਂ ਵਧਣ ਕਾਰਨ ਅਦਾਨੀ ਗਰੁੱਪ ਦੇ ਸੰਸਥਾਪਕ ਗੌਤਮ ਅਦਾਨੀ ਦੀ ਜਾਇਦਾਦ ਤਿੰਨ ਸਾਲਾਂ 'ਚ 1 ਅਰਬ ਡਾਲਰ ਵਧ ਕੇ 120 ਅਰਬ ਡਾਲਰ ਹੋ ਗਈ ਹੈ। ਇਸ ਦੌਰਾਨ ਸਮੂਹ ਦੀਆਂ 7 ਕੰਪਨੀਆਂ ਦੇ ਸ਼ੇਅਰਾਂ ਵਿਚ ਔਸਤਨ 819 ਫੀਸਦੀ ਦਾ ਵਾਧਾ ਹੋਇਆ ਹੈ।


Related Post