GoFirst ਨੇ ਇਸ ਤਰੀਕ ਤੱਕ ਦੀਆਂ ਸਾਰੀਆਂ ਉਡਾਣਾਂ ਕੀਤੀਆਂ ਰੱਦ, ਇੰਝ ਮਿਲੇਗਾ ਰਿਫੰਡ
ਯਾਤਰੀਆਂ ਦੇ ਰਿਫੰਡ ਬਾਰੇ ਜਾਣਕਾਰੀ ਦਿੰਦੇ ਹੋਏ, ਕੰਪਨੀ ਨੇ ਕਿਹਾ ਕਿ ਜਲਦੀ ਹੀ ਸਾਰੇ ਯਾਤਰੀਆਂ ਨੂੰ ਅਸਲ ਭੁਗਤਾਨ ਵਿਧੀ ਰਾਹੀਂ ਰਿਫੰਡ ਜਾਰੀ ਕੀਤਾ ਜਾਵੇਗਾ।
ਨਵੀਂ ਦਿੱਲੀ: ਸੰਕਟ ਵਿੱਚ ਘਿਰੀ ਘਰੇਲੂ ਏਅਰਲਾਈਨ GoFirst ਨੇ ਸ਼ਨੀਵਾਰ ਨੂੰ ਘੋਸ਼ਣਾ ਕੀਤੀ ਕਿ ਉਸ ਦੀਆਂ ਸਾਰੀਆਂ ਉਡਾਣਾਂ 30 ਮਈ ਤੱਕ ਮੁਅੱਤਲ ਰਹਿਣਗੀਆਂ। ਹਾਲਾਂਕਿ ਏਅਰਲਾਈਨ ਨੇ ਕਿਹਾ ਕਿ ਯਾਤਰੀਆਂ ਨੂੰ ਪੂਰਾ ਰਿਫੰਡ ਜਾਰੀ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ GoFirst ਨੇ 28 ਮਈ ਤੱਕ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਸਨ। GoFirst ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।
ਸਾਰੀਆਂ ਉਡਾਣਾਂ ਰੱਦ ਕਿਉਂ?
ਏਅਰਲਾਈਨ GoFirst ਨੇ ਆਪਣੇ ਅਧਿਕਾਰਤ ਟਵਿੱਟਰ 'ਤੇ ਕਿਹਾ, "ਸੰਚਾਲਨ ਕਾਰਨਾਂ ਕਰਕੇ, ਸਾਰੀਆਂ GoFirst ਉਡਾਣਾਂ 30 ਮਈ 2023 ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਅਸੀਂ ਮੁਆਫੀ ਚਾਹੁੰਦੇ ਹਾਂ।" ਏਅਰਲਾਈਨ ਨੇ ਕਿਹਾ ਕਿ ਸਾਨੂੰ ਇਹ ਦੱਸਦੇ ਹੋਏ ਅਫਸੋਸ ਹੈ ਕਿ ਕੰਪਨੀ ਦੀਆਂ ਸਾਰੀਆਂ ਨਿਰਧਾਰਤ ਉਡਾਣਾਂ 30 ਮਈ 2023 ਤੱਕ ਰੱਦ ਕਰ ਦਿੱਤੀਆਂ ਗਈਆਂ ਹਨ।_4cc645b78e8f3f154b4b5e42af883bf6_1280X720.webp)
ਯਾਤਰੀਆਂ ਨੂੰ ਪੂਰਾ ਰਿਫੰਡ ਕਿਵੇਂ ਹੋਵੇਗਾ ਜਾਰੀ
ਯਾਤਰੀਆਂ ਦੇ ਰਿਫੰਡ ਬਾਰੇ ਜਾਣਕਾਰੀ ਦਿੰਦੇ ਹੋਏ, ਕੰਪਨੀ ਨੇ ਕਿਹਾ ਕਿ ਜਲਦੀ ਹੀ ਸਾਰੇ ਯਾਤਰੀਆਂ ਨੂੰ ਅਸਲ ਭੁਗਤਾਨ ਵਿਧੀ ਰਾਹੀਂ ਰਿਫੰਡ ਜਾਰੀ ਕੀਤਾ ਜਾਵੇਗਾ। ਇਹ ਜਾਣਿਆ ਜਾਂਦਾ ਹੈ ਕਿ GoFirst ਨੇ ਇਸ ਮਹੀਨੇ ਦੀ 2 ਤਰੀਕ ਨੂੰ NCLT ਨੂੰ ਦੀਵਾਲੀਆਪਨ ਲਈ ਅਰਜ਼ੀ ਦਿੱਤੀ ਸੀ ਅਤੇ ਸ਼ੁਰੂ ਵਿੱਚ ਸਿਰਫ ਦੋ ਦਿਨਾਂ ਲਈ ਆਪਣੀਆਂ ਫਲਾਈਟ ਸੇਵਾਵਾਂ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਸੀ।
ਕਾਬਲੇਗੌਰ ਹੈ ਕਿ GoFirst ਦਾ ਇਹ ਐਲਾਨ DGCA ਦੁਆਰਾ ਏਅਰਲਾਈਨ ਤੋਂ ਮੁੜ ਸੁਰਜੀਤੀ ਯੋਜਨਾ ਤੋਂ ਬਾਅਦ ਆਇਆ ਹੈ। ਡੀਜੀਸੀਏ ਨੇ GoFirst ਨੂੰ 30 ਦਿਨਾਂ ਦੇ ਅੰਦਰ ਆਪਰੇਸ਼ਨਲ ਏਅਰਕ੍ਰਾਫਟ ਅਤੇ ਪਾਇਲਟਾਂ ਦੀ ਉਪਲਬਧਤਾ ਦੇ ਵੇਰਵਿਆਂ ਸਮੇਤ, ਇਸਦੇ ਸੰਚਾਲਨ ਨੂੰ ਮੁੜ ਸੁਰਜੀਤ ਕਰਨ ਲਈ ਇੱਕ ਵਿਆਪਕ ਯੋਜਨਾ ਜਮ੍ਹਾ ਕਰਨ ਲਈ ਕਿਹਾ ਸੀ।
ਇਹ ਵੀ ਪੜ੍ਹੋ:
- ਕੀ ਹੈ ਸੇਂਗੋਲ ਦਾ ਇਤਿਹਾਸ ਜਿਸ ਨੂੰ ਨਵੇਂ ਸੰਸਦ ਭਵਨ 'ਚ ਸਥਾਪਤ ਕਰੇਗੀ ਮੋਦੀ ਸਰਕਾਰ?
- ਸੁਪਰੀਮ ਕੋਰਟ ਨੇ ਰਾਸ਼ਟਰਪਤੀ ਤੋਂ ਨਵੀਂ ਸੰਸਦ ਦਾ ਉਦਘਾਟਨ ਕਰਨ ਦੀ ਮੰਗ ਵਾਲੀ ਪਟੀਸ਼ਨ ਕੀਤੀ ਰੱਦ