Gold-Silver Price: ਜੇਕਰ ਤੁਸੀਂ ਸੋਨਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖ਼ਬਰ ਹੈ ਤੁਹਾਡੇ ਲਈ ਕੀਮਤੀ

ਇਨ੍ਹੀਂ ਦਿਨੀਂ ਸਰਾਫਾ ਬਾਜ਼ਾਰਾਂ 'ਚ ਸੋਨਾ ਆਪਣੇ ਉੱਚ ਪੱਧਰੀ ਰੇਟ ਨਾਲੋਂ ਕਰੀਬ 1100 ਰੁਪਏ ਸਸਤਾ ਵਿਕ ਰਿਹਾ ਹੈ। ਆਓ ਜਾਣਦੇ ਹਾਂ ਅੱਜ ਦੀਆਂ ਨਵੀਆਂ ਸੋਨੇ ਚਾਂਦੀ ਦੀਆਂ ਕੀਮਤਾਂ

By  Aarti May 20th 2023 10:57 AM

Gold-Silver Price: ਇਨ੍ਹੀਂ ਦਿਨੀਂ ਦੇਸ਼ ਭਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਕਾਫੀ ਉਤਾਰ-ਚੜਾਅ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਗਾਹਕਾਂ ਦੇ ਚਿਹਰੇ 'ਤੇ ਰੌਣਕ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਇਨ੍ਹੀਂ ਦਿਨੀਂ ਸਰਾਫਾ ਬਾਜ਼ਾਰਾਂ 'ਚ ਸੋਨਾ ਆਪਣੇ ਉੱਚ ਪੱਧਰੀ ਰੇਟ ਨਾਲੋਂ ਕਰੀਬ 1100 ਰੁਪਏ ਸਸਤਾ ਵਿਕ ਰਿਹਾ ਹੈ, ਜੇਕਰ ਤੁਸੀਂ ਮੌਕਾ ਗੁਆ ਦਿੱਤਾ ਤਾਂ ਤੁਹਾਨੂੰ ਪਛਤਾਉਣਾ ਪਵੇਗਾ।

ਸ਼ਨੀਵਾਰ ਨੂੰ ਸ਼ਨੀਵਾਰ ਨੂੰ ਸੋਨੇ ਦੀ ਪ੍ਰਤੀ 10 ਗ੍ਰਾਮ ਕੀਮਤ 'ਚ 100 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਚਾਂਦੀ ਨੇ ਲੰਬੀ ਛਾਲ ਮਾਰ ਕੇ ਵਾਧਾ ਦਰਜ ਕੀਤਾ ਹੈ। 100 ਰੁਪਏ ਦੀ ਗਿਰਾਵਟ ਨਾਲ 24 ਕੈਰੇਟ ਸੋਨੇ ਦਾ 10 ਗ੍ਰਾਮ 61,700 ਰੁਪਏ 'ਤੇ ਪਹੁੰਚ ਗਿਆ।

ਕਿਵੇਂ ਕਰੀਏ ਸੋਨੇ ਦੀ ਸ਼ੁੱਧਤਾ ਦੀ ਪਛਾਣ 

ਸੋਨੇ ਦੀ ਸ਼ੁੱਧਤਾ ਦੀ ਪਛਾਣ ਕਰਨ ਲਈ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਸਟੈਂਡਰਡਾਈਜ਼ੇਸ਼ਨ ਦੁਆਰਾ ਹਾਲ ਮਾਰਕ ਦਿੱਤੇ ਜਾਂਦੇ ਹਨ। 24 ਕੈਰੇਟ ਸੋਨੇ ਦੇ ਗਹਿਣਿਆਂ 'ਤੇ 999, 23 ਕੈਰੇਟ 'ਤੇ 958, 22 ਕੈਰੇਟ 'ਤੇ 916, 21 ਕੈਰੇਟ 'ਤੇ 875 ਅਤੇ 18 ਕੈਰੇਟ 'ਤੇ 750 ਲਿਖਿਆ ਹੋਇਆ ਹੁੰਦਾ ਹੈ। ਜ਼ਿਆਦਾਤਰ ਸੋਨਾ 22 ਕੈਰੇਟ ਵਿੱਚ ਵੇਚਿਆ ਜਾਂਦਾ ਹੈ, ਜਦਕਿ ਕੁਝ ਲੋਕ 18 ਕੈਰੇਟ ਦੀ ਵਰਤੋਂ ਵੀ ਕਰਦੇ ਹਨ। ਕੈਰੇਟ 24 ਤੋਂ ਵੱਧ ਨਹੀਂ ਹੈ, ਅਤੇ ਕੈਰੇਟ ਜਿੰਨਾ ਉੱਚਾ ਹੋਵੇਗਾ, ਸੋਨਾ ਓਨਾ ਹੀ ਸ਼ੁੱਧ ਹੋਵੇਗਾ।

ਇਹ ਵੀ ਪੜ੍ਹੋ: RBI Website Crashes: 2000 ਰੁਪਏ ਦੇ ਨੋਟ ਨੂੰ ਵਾਪਸ ਲੈਣ ਦੇ ਐਲਾਨ ਮਗਰੋਂ RBI ਦੀ ਵੈੱਬਸਾਈਟ ਹੋਈ ਕ੍ਰੈਸ਼, ਜਾਣੋ ਹੁਣ ਤੱਕ ਦੀ ਅਪਡੇਟ

Related Post