ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਗੋਲਡੀ ਬਰਾੜ ਕੈਲੀਫੋਰਨੀਆ 'ਚ ਗ੍ਰਿਫਤਾਰ

By  Jasmeet Singh December 2nd 2022 08:40 AM -- Updated: December 2nd 2022 11:34 AM

ਕੈਲੀਫੋਰਨੀਆ, 2 ਦਸੰਬਰ: ਬਦਨਾਮ ਅੰਤਰਰਾਸ਼ਟਰੀ ਗੈਂਗਸਟਰ ਅਤੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਕੈਲੀਫੋਰਨੀਆ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਹ ਜਾਣਕਾਰੀ ਭਾਰਤ ਦੀਆਂ ਖੁਫੀਆ ਏਜੰਸੀਆਂ ਤੋਂ ਮਿਲੀ ਹੈ।

ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੂੰ ਸੂਚਨਾ ਮਿਲੀ ਹੈ ਕਿ ਗੋਲਡੀ ਬਰਾੜ ਨੂੰ ਪਹਿਲਾਂ ਕੈਲੀਫੋਰਨੀਆ ਵਿੱਚ 20 ਨਵੰਬਰ ਨੂੰ ਜਾਂ ਉਸ ਦੇ ਆਸ-ਪਾਸ ਨਜ਼ਰਬੰਦ ਕੀਤਾ ਗਿਆ ਗਿਆ ਸੀ ਅਤੇ ਹੁਣ ਹਿਰਾਸਤ ਵਿੱਚ ਲਿਆ ਗਿਆ। ਹਾਲਾਂਕਿ ਹੁਣ ਤੱਕ ਭਾਰਤ ਸਰਕਾਰ ਵੱਲੋਂ ਕੈਲੀਫੋਰਨੀਆ ਤੋਂ ਇਸ ਮਾਮਲੇ ਵਿੱਚ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।

ਇਹ ਵੀ ਪੜ੍ਹੋ: "ਮੇਰੇ ਪੁੱਤਰ ਦੇ ਕਾਤਲ ਗੋਲਡੀ ਬਰਾੜ ਨੂੰ ਲਿਆਂਦਾ ਜਾਵੇ ਪੰਜਾਬ, ਸਰਕਾਰ ਕੋਲ ਪੈਸਾ ਨਹੀਂ ਤਾਂ ਮੈਂ ਜ਼ਮੀਨ ਵੇਚ ਕੇ ਦਿਆਂਗਾ ਦੋ ਕਰੋੜ ਰੁਪਈਆ" - ਬਲਕੌਰ ਸਿੱਧੂ

ਇਸ ਸਥਾਨ 'ਤੇ ਰਹਿ ਰਿਹਾ ਸੀ ਗੋਲਡੀ ਬਰਾੜ 

ਗੋਲਡੀ ਬਰਾੜ ਨੇ ਕੈਲੀਫੋਰਨੀਆ ਦੇ ਸ਼ਹਿਰ ਸੈਕਰਾਮੈਂਟੋ, FRIZOW ਅਤੇ ਸਾਲਟ ਲੇਕ ਨੂੰ ਆਪਣਾ ਸੁਰੱਖਿਅਤ ਘਰ ਬਣਾਇਆ ਹੋਇਆ ਸੀ। ਗੋਲਡੀ ਬਰਾੜ ਕਾਫੀ ਸਮੇਂ ਤੋਂ ਕੈਲੀਫੋਰਨੀਆ ਦੇ FRESNO ਸ਼ਹਿਰ ਵਿੱਚ ਰਹਿ ਰਿਹਾ ਸੀ। ਕੈਨੇਡਾ ਵਿੱਚ ਪੇਸ਼ੇ ਤੋਂ ਟਰੱਕ ਡਰਾਈਵਰ ਗੋਲਡੀ ਬਰਾੜ ਕੈਨੇਡਾ ਵਿੱਚ ਬਹੁਤ ਖ਼ਤਰਾ ਮਹਿਸੂਸ ਕਰ ਰਿਹਾ ਸੀ। ਇਸ ਪਿੱਛੇ ਇੱਕ ਕਾਰਨ ਇਹ ਵੀ ਸੀ ਕਿ ਕੈਨੇਡਾ ਵਿੱਚ ਮੂਸੇਵਾਲਾ ਦੇ ਭਾਰੀ ਸੰਖਿਆ 'ਚ ਪ੍ਰਸ਼ੰਸਕ ਮੌਜੂਦ ਹਨ। ਉੱਥੇ ਹੀ ਬੰਬੀਹਾ ਗੈਂਗ ਦੇ ਸਾਰੇ ਵੱਡੇ ਗੈਂਗਸਟਰ ਅਤੇ ਲਾਰੈਂਸ ਬਿਸ਼ਨੋਈ ਗੋਲਡੀ ਬਰਾੜ ਗੈਂਗ ਦੇ ਦਰਜਨਾਂ ਦੁਸ਼ਮਣ ਵੀ ਹਨ।

ਗੋਲਡੀ ਬਰਾੜ 'ਤੇ 16 ਤੋਂ ਵੱਧ ਕੇਸ ਦਰਜ

ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਮੰਨਿਆ ਜਾਂਦਾ ਹੈ। ਪਿਛਲੇ ਸਾਲ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਯੂਥ ਕਾਂਗਰਸੀ ਆਗੂ ਗੁਰਲਾਲ ਸਿੰਘ ਪਹਿਲਵਾਨ ਦੇ ਕਤਲ ਦੇ ਮਾਮਲੇ ਵਿੱਚ ਗੋਲਡੀ ਬਰਾੜ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਗੋਲਡੀ ਬਰਾੜ 16 ਤੋਂ ਵੱਧ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਹੈ। ਉਹ ਭਾਰਤ ਤੋਂ ਕੈਨੇਡਾ ਭੱਜ ਗਿਆ ਸੀ।

Related Post