ਵੱਡੀ ਖ਼ੁਸ਼ਖ਼ਬਰੀ! ਹੁਣ ਸਾਰੇ ਲੋਕਾਂ ਨੂੰ ਨਹੀਂ ਦੇਣਾ ਪਵੇਗਾ ਟੈਕਸ......

ਇਨਕਮ ਟੈਕਸ ਰਿਟਰਨ ਭਾਰਤ ਵਿੱਚ ਦੋ ਟੈਕਸ ਪ੍ਰਣਾਲੀਆਂ ਰਾਹੀਂ ਭਰੀ ਜਾਂਦੀ ਹੈ। ਇੱਕ ਨਵੀਂ ਟੈਕਸ ਪ੍ਰਣਾਲੀ ਹੈ ਅਤੇ ਦੂਜੀ ਪੁਰਾਣੀ ਟੈਕਸ ਪ੍ਰਣਾਲੀ ਹੈ। ਦੋਵਾਂ ਟੈਕਸ ਪ੍ਰਣਾਲੀਆਂ ਦੇ ਆਪਣੇ ਵੱਖਰੇ ਫ਼ਾਇਦੇ ਹਨ। ਇਸ ਦੇ ਨਾਲ ਹੀ, ਇਹਨਾਂ ਟੈਕਸ ਪ੍ਰਣਾਲੀਆਂ ਵਿੱਚ ਲਾਗੂ ਟੈਕਸ ਸਲੈਬ ਵੀ ਵੱਖਰੇ ਹਨ।

By  Shameela Khan July 25th 2023 11:21 AM -- Updated: July 25th 2023 11:38 AM

Income tax slab: ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਤਰੀਕ ਨੇੜੇ ਆ ਰਹੀ ਹੈ। ਲੋਕ 31 ਜੁਲਾਈ 2023 ਤੱਕ ਆਪਣੀ ਇਨਕਮ ਟੈਕਸ ਰਿਟਰਨ ਭਰ ਸਕਦੇ ਹਨ। ਇਸ ਤੋਂ ਬਾਅਦ ਜੇਕਰ ਕੋਈ ਇਨਕਮ ਟੈਕਸ ਰਿਟਰਨ ਫਾਈਲ ਕਰਦਾ ਹੈ ਤਾਂ ਉਸ 'ਤੇ 5,000 ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਹਾਲਾਂਕਿ ਇਹ ਜ਼ਰੂਰੀ ਨਹੀਂ ਹੈ ਕਿ ਸਾਰੇ ਲੋਕਾਂ ਨੂੰ ਇਨਕਮ ਟੈਕਸ ਭਰਨਾ ਪਵੇ। ਕੁਝ ਲੋਕਾਂ ਨੂੰ ਇਸ ਤੋਂ ਛੋਟ ਵੀ ਮਿਲੀ ਹੈ।



ਦਰਅਸਲ ਭਾਰਤ ਵਿੱਚ ਦੋ ਟੈਕਸ ਪ੍ਰਣਾਲੀਆਂ ਰਾਹੀਂ ਆਮਦਨ ਕਰ ਰਿਟਰਨ ਦਾਇਰ ਕੀਤੀ ਜਾਂਦੀ ਹੈ। ਇੱਕ ਨਵੀਂ ਟੈਕਸ ਪ੍ਰਣਾਲੀ ਹੈ ਅਤੇ ਦੂਜੀ ਪੁਰਾਣੀ ਟੈਕਸ ਪ੍ਰਣਾਲੀ ਹੈ। ਦੋਵਾਂ ਟੈਕਸ ਪ੍ਰਣਾਲੀਆਂ ਦੇ ਆਪਣੇ ਵੱਖਰੇ ਫਾਇਦੇ ਹਨ। ਇਸ ਦੇ ਨਾਲ ਹੀ ਇਹਨਾਂ ਟੈਕਸ ਪ੍ਰਣਾਲੀਆਂ ਵਿੱਚ ਲਾਗੂ ਟੈਕਸ ਸਲੈਬ ਵੀ ਵੱਖਰੇ ਹਨ। ਅਜਿਹੀ ਸਥਿਤੀ ਵਿੱਚ ਜਦੋਂ ਵੀ ਤੁਸੀਂ ITR ਫਾਈਲ ਕਰਦੇ ਹੋ ਤਾਂ ਇਸ ਬਾਰੇ ਪੂਰੀ ਜਾਣਕਾਰੀ ਰੱਖੋ ਕਿ ਦੋਵਾਂ ਵਿੱਚੋਂ ਕਿਹੜਾ ਵਿਕਲਪ ਚੁਣਨਾ ਹੈ। ਦੂਜੇ ਪਾਸੇ ਜੇਕਰ ITR ਭਰਿਆ ਜਾ ਰਿਹਾ ਹੈ ਤਾਂ ਕੁੱਝ ਲੋਕਾਂ ਨੂੰ ਇਨਕਮ ਟੈਕਸ ਨਹੀਂ ਦੇਣਾ ਪਵੇਗਾ। ਆਓ ਜਾਣਦੇ ਹਾਂ ਕਿ ਕਦੋਂ ਲੋਕਾਂ ਨੂੰ ਟੈਕਸ ਨਹੀਂ ਦੇਣਾ ਪੈਂਦਾ।


ਪੁਰਾਣੇ ਟੈਕਸ ਪ੍ਰਣਾਲੀ ਦੇ ਅਨੁਸਾਰ

  • 60 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ 2.5 ਲੱਖ ਰੁਪਏ ਦੀ ਸਾਲਾਨਾ ਆਮਦਨ ਤੱਕ ਕੋਈ ਟੈਕਸ ਨਹੀਂ ਭਰਨਾ ਪਵੇਗਾ।
  • 2.5 ਲੱਖ ਤੋਂ 5 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ 'ਤੇ 5 ਫੀਸਦੀ ਟੈਕਸ ਲੱਗਦਾ ਹੈ ਪਰ 5 ਫੀਸਦੀ ਦੀ ਛੋਟ ਮਿਲਣ ਨਾਲ ਇਹ ਟੈਕਸ ਬਚ ਜਾਂਦਾ ਹੈ।
  • 60 ਸਾਲ ਤੋਂ ਵੱਧ ਪਰ 80 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੀ 3 ਲੱਖ ਰੁਪਏ ਸਾਲਾਨਾ ਆਮਦਨ 'ਤੇ ਕੋਈ ਟੈਕਸ ਨਹੀਂ ਲਗਾਇਆ ਜਾਵੇਗਾ।
  • 80 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ 5 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ 'ਤੇ ਕੋਈ ਟੈਕਸ ਨਹੀਂ ਲਗਾਇਆ ਜਾਵੇਗਾ।

ਨਵੀਂ ਟੈਕਸ ਪ੍ਰਣਾਲੀ ਦੇ ਅਨੁਸਾਰ

  • 3 ਲੱਖ ਰੁਪਏ ਦੀ ਸਾਲਾਨਾ ਆਮਦਨ ਤੱਕ ਕੋਈ ਟੈਕਸ ਭਰਨਾ ਨਹੀਂ ਹੈ।
  • 7 ਲੱਖ ਰੁਪਏ ਸਾਲਾਨਾ ਤੱਕ ਦੀ ਛੋਟ ਦਿੱਤੀ ਜਾਂਦੀ ਹੈ। ਇਸ ਕੇਸ ਵਿੱਚ ਟੈਕਸ ਬਚਦਾ ਹੈ।

ਇਹ ਵੀ ਪੜ੍ਹੋ: ਕੁਦਰਤ ਦੀ ਗੋਦ ਵਿੱਚ ਬੈਠੇ 'ਬਾਬਾ ਬੋਹੜ' ਦੀ ਚਾਹ ਦਾ ਹੈ ਹਰ ਕੋਈ ਮੁਰੀਦ..

Related Post