Samrala Roof Collapsed : ਭਾਰੀ ਮੀਹ ਕਾਰਨ ਗਰੀਬ ਮਜ਼ਦੂਰ ਦੇ ਘਰ ਦੀ ਡਿੱਗੀ ਕੰਧ, ਘਰ ’ਚ ਆਈਆਂ ਤਰੇੜਾਂ , ਹੋਇਆ ਭਾਰੀ ਨੁਕਸਾਨ

ਡਾਕਟਰ ਪ੍ਰਤਾਪ ਸਿੰਘ ਨੇ ਆਖਿਆ ਕਿ ਮਹੱਲਾ ਵਾਸੀਆਂ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਜਮੀਨ ਵਿੱਚ ਗੰਦਾ ਪਾਣੀ ਸੁੱਟਿਆ ਜਾਂਦਾ ਸੀ ਅਤੇ ਮੁਹੱਲੇ ਦੀ ਸਾਰੀ ਗੰਦਗੀ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਜਮੀਨ ਵਿੱਚ ਸੁੱਟੀ ਜਾਂਦੀ ਸੀ। ਜੋ ਕਿ ਗਲਤ ਹੈ।

By  Aarti June 18th 2025 11:35 AM

Samrala Roof Collapsed : ਸਮਰਾਲਾ ਵਿੱਚ ਬੀਤੇ ਦਿਨ ਤੋਂ ਪੈ ਰਹੀ ਬਾਰਿਸ਼ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ। ਪਰ ਭਾਰੀ ਮੀਂਹ ਕਾਰਨ ਸਮਰਾਲਾ ਦੇ ਮਹੱਲਾ ਡਾਕਟਰ ਅੰਬੇਦਕਰ ਨਗਰ ਵਿੱਚ ਇੱਕ ਗਰੀਬ ਮਜ਼ਦੂਰ ਪਰਿਵਾਰ ਦੇ ਘਰ ਦੀ ਕੰਧ ਗਿਰ ਗਈ , ਮਜ਼ਦੂਰੀ ਕਰਕੇ ਇਸ ਪਰਿਵਾਰ ਨੇ ਆਪਣਾ ਮਕਾਨ ਬਣਾਇਆ ਸੀ ਜਿਸ ਵਿੱਚ ਦੋ ਕਮਰੇ ਅਤੇ ਗੁਸਲਖਾਨਾ ਅਤੇ ਇੱਕ ਪਖਾਨਾ ਬਣਾਇਆ ਸੀ। 

ਬੀਤੀ ਰਾਤ ਤੇਜ਼ ਮੀਂਹ ਕਾਰਨ ਇਸ ਗਰੀਬ ਪਰਿਵਾਰ ਦੀ ਕੰਧ ਡਿੱਗ ਗਈ। ਜਿਸ ਨਾਲ ਘਰ ਦਾ ਗੁਸਲਖਾਨਾ ਅਤੇ ਪਖਾਨਾ ਵੀ ਗਿਰ ਗਿਆ। ਪਰਿਵਾਰਿਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਕਿ ਘਰ ਦੇ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਖੇਤ ਹਨ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਵੀ ਇੱਕ ਕੰਧ ਬਣਾਈ ਗਈ ਸੀ ਅਤੇ ਕੰਧ ਦੇ ਨਾਲ ਪਈ ਮਿੱਟੀ ਚੁੱਕ ਲਈ ਗਈ ਜਿਸ ਕਾਰਨ ਭਾਰੀ ਮੀਂਹ ਨਾਲ ਕੰਧ ਦੀਆਂ ਨੀਹਾਂ ਵਿੱਚ ਪਾਣੀ ਪੈ ਗਿਆ ਅਤੇ ਕੰਧ ਡਿੱਗ ਗਈ । 

ਦੂਜੇ ਪਾਸੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਾਕਟਰ ਵੀਰ ਪ੍ਰਤਾਪ ਸਿੰਘ ਸਹਾਇਕ ਪ੍ਰੋਫੈਸਰ ਨੇ ਆਖਿਆ ਕਿ ਡਿੱਗੀ ਹੋਈ ਕੰਧ ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ ਵੱਲੋਂ ਕੀਤੀ ਗਈ ਸੀ ਡਾਕਟਰ ਪ੍ਰਤਾਪ ਸਿੰਘ ਨੇ ਆਖਿਆ ਕਿ ਮਹੱਲਾ ਵਾਸੀਆਂ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਜਮੀਨ ਵਿੱਚ ਗੰਦਾ ਪਾਣੀ ਸੁੱਟਿਆ ਜਾਂਦਾ ਸੀ ਅਤੇ ਮੁਹੱਲੇ ਦੀ ਸਾਰੀ ਗੰਦਗੀ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਜਮੀਨ ਵਿੱਚ ਸੁੱਟੀ ਜਾਂਦੀ ਸੀ। ਜੋ ਕਿ ਗਲਤ ਹੈ। 

ਉਨ੍ਹਾਂ ਕਿਹਾ ਕਿ ਬਹੁਤ ਵਾਰ ਮੁਹੱਲਾ ਵਾਸੀਆਂ ਨੂੰ ਚਿਤਾਵਨੀ ਵੀ ਦਿੱਤੀ ਗਈ ਸੀ । ਜਦੋਂ ਮਹੱਲਾ ਵਾਸੀਆਂ ਵੱਲੋਂ ਇਸ ਤੇ ਰੋਕ ਨਹੀਂ ਲਗਾਈ ਤਾਂ ਕ੍ਰਿਸ਼ੀ ਵਿਗਿਆਨ ਕੇਂਦਰ ਨੂੰ ਕੰਧ ਬਣਾਉਣੀ ਪਈ ਤਾਂ ਜੋ ਕ੍ਰਿਸ਼ੀ ਵਿਗਿਆਨ ਕੇਂਦਰ  ਦੀ ਜਮੀਨ ਨੂੰ ਗੰਦਗੀ ਤੋਂ ਬਚਾਇਆ ਜਾ ਸਕੇ । ਡਾਕਟਰ ਨੇ ਆਖਿਆ ਕਿ ਇਸ ਜਮੀਨ ਵਿੱਚ ਆਧੁਨਿਕ ਕਿਸਮ ਦੇ ਬੀਜ ਬੀਜੇ ਜਾਂਦੇ ਹਨ। ਅਤੇ ਇਹ ਬੀਜ ਅੱਗੇ ਕਿਸਾਨਾਂ ਤੱਕ ਪਹੁੰਚਾਏ ਜਾਂਦੇ ਹਨ।

ਇਹ ਵੀ ਪੜ੍ਹੋ : AAP Minister Ravjot Singh Viral Pictures : ਇਤਰਾਜ਼ਯੋਗ ਤਸਵੀਰਾਂ ਕਾਰਨ ਚਰਚਾ ’ਚ AAP ਮੰਤਰੀ ਡਾ. ਰਵਜੋਤ ਸਿੰਘ, ਜਾਣੋ ਕੀ ਹੈ ਪੂਰਾ ਮਾਮਲਾ

Related Post