gold rate : ਸੋਨੇ ਦੇ ਰੇਟ 'ਚ 2300 ਰੁਪਏ ਦੀ ਭਾਰੀ ਕਮੀ, ਬਾਜ਼ਾਰ 'ਚ ਭਾਰੀ ਰੌਣਕ

By  Ravinder Singh February 4th 2023 04:23 PM -- Updated: February 4th 2023 04:28 PM

Gold Price Today : ਯੂਐੱਸ ਫੇਡ ਤੇ ਯੂਰਪੀ ਕੇਂਦਰੀ ਬੈਂਕਾਂ ਵੱਲੋਂ ਵਿਆਜ ਦਰ 'ਚ ਵਾਧੇ ਕਾਰਨ 'ਸਖ਼ਤ' ਰੁਖ਼ ਅਪਨਾਉਣ ਤੇ ਅਮਰੀਕੀ ਡਾਲਰ ਦੀਆਂ ਦਰਾਂ ਦੇ 10 ਮਹੀਨੇ ਦੇ ਹੇਠਲੇ ਪੱਧਰ ਤੋਂ ਵਾਪਸ ਆਉਣ ਕਾਰਨ ਸੋਨੇ ਦੇ ਭਾਅ ਵਿਚ ਤੇਜ਼ੀ ਨਾਲ ਗਿਰਾਵਟ ਨਜ਼ਰ ਆਈ। ਘਰੇਲੂ ਬਾਜ਼ਾਰਾਂ ਵਿਚ ਸੋਨੇ ਦੀਆਂ ਕੀਮਤਾਂ 58,847 ਪ੍ਰਤੀ 10 ਗ੍ਰਾਮ ਦੇ ਸਿਖਰ ਉਤੇ ਪੁੱਜਣ ਮਗਰੋਂ ਤੇਜ਼ੀ ਨਾਲ ਥੱਲੇ ਆ ਗਈਆਂ। ਜਦਕਿ ਮਲਟੀ ਕਮਾਡਿਟੀ ਐਕਸਚੇਂਜ (MCX) ਉਪਰ ਅਪ੍ਰੈਲ 2023 ਲਈ ਸੋਨੇ ਦਾ ਵਾਅਦਾ ਕਰਾਰ 56,560 ਪ੍ਰਤੀ 10 ਗ੍ਰਾਮ 'ਤੇ ਸਮਾਪਤ ਹੋਇਆ। ਇਸ ਤਰ੍ਹਾਂ ਸੋਨਾ ਸਿਖਰ ਤੋਂ ਲਗਪਗ 2,300 ਰੁਪਏ ਹੇਠਾਂ ਆ ਗਿਆ ਹੈ।


ਇਸ ਤੋਂ ਇਲਾਵਾ ਅੰਤਰਰਾਸ਼ਟਰੀ ਮਾਰਕੀਟ 'ਚ ਵੀ ਸੋਨੇ ਦੇ ਭਾਅ 'ਚ ਭਾਰੀ ਕਮੀ ਦੇਖਣ ਨੂੰ ਮਿਲੀ ਹੈ। ਸ਼ੁੱਕਰਵਾਰ ਨੂੰ ਸੋਨੇ ਦੀ ਹਾਜ਼ਰ ਕੀਮਤ 1,864 ਰੁਪਏ ਪ੍ਰਤੀ ਔਂਸ 'ਤੇ ਬੰਦ ਹੋਈ। ਇਸ 'ਚ ਹਫਤਾਵਾਰੀ ਘਾਟਾ 3.23 ਫੀਸਦੀ ਦੇ ਕਰੀਬ ਹੈ।

ਅਮਰੀਕੀ ਡਾਲਰ ਦੇ ਮੁਕਾਬਲੇ ਮਜ਼ਬੂਤ ​​ਮੰਗ ਨੇ ਸੋਨੇ ਦੀਆਂ ਕੀਮਤਾਂ 'ਚ ਉਤਾਰ-ਚੜ੍ਹਾਅ ਨੂੰ ਘਟਾ ਦਿੱਤਾ। ਕੌਮਾਂਤਰੀ ਬਾਜ਼ਾਰ 'ਚ ਅੱਜ ਸੋਨੇ ਨੂੰ 1,860 ਡਾਲਰ ਦੇ ਪੱਧਰ ਨੇੜੇ ਮਜ਼ਬੂਤ ਸਮਰਥਨ ਮਿਲਿਆ। ਘਰੇਲੂ ਬਾਜ਼ਾਰ 'ਚ ਸੋਨੇ ਨੂੰ 56,500 ਦੇ ਪੱਧਰ ਦੇ ਨੇੜੇ ਮਜ਼ਬੂਤ ਸਮਰਥਨ ਮਿਲਿਆ ਹੈ ਅਤੇ ਇਸ ਦੇ 57,700 ਪ੍ਰਤੀ 10 ਗ੍ਰਾਮ ਤੱਕ ਵਧਣ ਦੀ ਉਮੀਦ ਹੈ।


ਸੋਨੇ ਦਾ ਅੱਜ ਦਾ ਭਾਅ

ਚੰਡੀਗੜ੍ਹ 'ਚ ਸੋਨੇ ਦੀ ਕੀਮਤ 57,310 ਰੁਪਏ ਹੈ।

ਦਿੱਲੀ 'ਚ 24 ਕੈਰੇਟ ਦਾ 10 ਗ੍ਰਾਮ ਲਈ ਸੋਨਾ 57,310 ਰੁਪਏ ਹੈ।

ਜੈਪੁਰ 'ਚ 10 ਗ੍ਰਾਮ 24 ਕੈਰੇਟ ਸੋਨਾ 57,310 ਰੁਪਏ 'ਚ ਵਿਕ ਰਿਹੈ।

ਪਟਨਾ 'ਚ 24 ਹਜ਼ਾਰ ਦੇ 10 ਗ੍ਰਾਮ ਸੋਨੇ ਦੀ ਕੀਮਤ 57,210 ਰੁਪਏ ਹੈ।

ਲਖਨਊ 'ਚ 24 ਕੈਰਟ ਸੋਨੇ ਦੀ ਕੀਮਤ 10 ਗ੍ਰਾਮ ਲਈ 57,310 ਰੁਪਏ ਹੈ।

ਕੋਲਕਾਤਾ 'ਚ ਸੋਨੇ ਦੀ ਕੀਮਤ 24K ਦੇ 10 ਗ੍ਰਾਮ ਲਈ 57,160 ਰੁਪਏ ਹੈ।

ਮੁੰਬਈ 'ਚ 10 ਗ੍ਰਾਮ 24 ਕੈਰੇਟ ਸੋਨਾ 57,160 'ਤੇ ਵਿਕ ਰਿਹਾ ਹੈ।

ਬੈਂਗਲੁਰੂ 'ਚ 24 ਕੈਰੇਟ ਸੋਨੇ ਦੇ 10 ਗ੍ਰਾਮ ਲਈ 57,210 ਰੁਪਏ ਹੈ।

ਹੈਦਰਾਬਾਦ 'ਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 57,160 ਰੁਪਏ ਹੈ।

Related Post