Hockey player ਹਾਰਦਿਕ ਸਿੰਘ ਨੂੰ ਮਿਲੇਗਾ ਖੇਲ ਰਤਨ ਐਵਾਰਡ , ਦਿਵਿਆ ਦੇਸ਼ਮੁਖ ਸਮੇਤ 24 ਖਿਡਾਰੀਆਂ ਨੂੰ ‘ਅਰਜੁਨ ਐਵਾਰਡ’

Hockey player Hardik Singh : ਭਾਰਤੀ ਹਾਕੀ ਟੀਮ ਦੇ ਉਪ-ਕਪਤਾਨ ਹਾਰਦਿਕ ਸਿੰਘ ਨੂੰ 2025 ਦਾ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਮਿਲੇਗਾ। ਹਾਰਦਿਕ ਇਕਲੌਤੇ ਖਿਡਾਰੀ ਹਨ ,ਜਿਨ੍ਹਾਂ ਦੇ ਨਾਮ ਲਈ ਚੋਣ ਕਮੇਟੀ ਨੇ ਸਿਫ਼ਾਰਸ਼ ਕੀਤੀ ਹੈ। 27 ਸਾਲਾ ਹਾਰਦਿਕ ਸਿੰਘ ਟੋਕੀਓ ਓਲੰਪਿਕ 2021 ਅਤੇ ਪੈਰਿਸ ਓਲੰਪਿਕ 2024 ਵਿੱਚ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦਾ ਅਹਿਮ ਹਿੱਸਾ ਰਹੇ ਹਨ। ਉਨ੍ਹਾਂ ਨੇ ਇਸ ਸਾਲ ਹੋਏ ਏਸ਼ੀਆ ਕੱਪ ਵਿੱਚ ਭਾਰਤ ਨੂੰ ਸੋਨ ਤਮਗਾ ਦਿਵਾਉਣ ਵਿੱਚ ਵੀ ਮੁੱਖ ਭੂਮਿਕਾ ਨਿਭਾਈ ਸੀ

By  Shanker Badra December 25th 2025 06:01 PM

Hockey player Hardik Singh : ਭਾਰਤੀ ਹਾਕੀ ਟੀਮ ਦੇ ਉਪ-ਕਪਤਾਨ ਹਾਰਦਿਕ ਸਿੰਘ ਨੂੰ 2025 ਦਾ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਮਿਲੇਗਾ। ਹਾਰਦਿਕ ਇਕਲੌਤੇ ਖਿਡਾਰੀ ਹਨ ,ਜਿਨ੍ਹਾਂ ਦੇ ਨਾਮ ਲਈ ਚੋਣ ਕਮੇਟੀ ਨੇ ਸਿਫ਼ਾਰਸ਼ ਕੀਤੀ ਹੈ। 27 ਸਾਲਾ ਹਾਰਦਿਕ ਸਿੰਘ ਟੋਕੀਓ ਓਲੰਪਿਕ 2021 ਅਤੇ ਪੈਰਿਸ ਓਲੰਪਿਕ 2024 ਵਿੱਚ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦਾ ਅਹਿਮ ਹਿੱਸਾ ਰਹੇ ਹਨ। ਉਨ੍ਹਾਂ ਨੇ ਇਸ ਸਾਲ ਹੋਏ ਏਸ਼ੀਆ ਕੱਪ ਵਿੱਚ ਭਾਰਤ ਨੂੰ ਸੋਨ ਤਮਗਾ ਦਿਵਾਉਣ ਵਿੱਚ ਵੀ ਮੁੱਖ ਭੂਮਿਕਾ ਨਿਭਾਈ ਸੀ

ਅਰਜੁਨ ਐਵਾਰਡ ਲਈ 24 ਖਿਡਾਰੀਆਂ ਦੀ ਚੋਣ

ਬੁੱਧਵਾਰ ਨੂੰ ਹੋਈ ਚੋਣ ਕਮੇਟੀ ਦੀ ਬੈਠਕ ਵਿੱਚ ‘ਅਰਜੁਨ ਐਵਾਰਡ’ ਲਈ ਨਾਵਾਂ ਦੀ ਸਿਫ਼ਾਰਸ਼ ਕੀਤੀ ਗਈ। ਇਸ ਕਮੇਟੀ ਵਿੱਚ ਭਾਰਤੀ ਓਲੰਪਿਕ ਸੰਘ (IOA) ਦੇ ਉਪ-ਪ੍ਰਧਾਨ ਗਗਨ ਨਾਰੰਗ, ਸਾਬਕਾ ਬੈਡਮਿੰਟਨ ਖਿਡਾਰੀ ਅਪਰਨਾ ਪੋਪਟ ਅਤੇ ਸਾਬਕਾ ਹਾਕੀ ਖਿਡਾਰੀ ਐਮ.ਐਮ. ਸੋਮਈਆ ਸ਼ਾਮਲ ਸਨ। ਕਮੇਟੀ ਨੇ ਸ਼ਤਰੰਜ ਖਿਡਾਰੀ ਦਿਵਿਆ ਦੇਸ਼ਮੁਖ ਅਤੇ ਡੇਕੈਥਲੋਨ ਐਥਲੀਟ ਤੇਜਸਵਿਨ ਸ਼ੰਕਰ ਸਮੇਤ 24 ਐਥਲੀਟਾਂ ਦੀ ਅਰਜੁਨ ਪੁਰਸਕਾਰ ਲਈ ਚੋਣ ਕੀਤੀ। 

ਇਸ ਵਾਰ ਖੇਡ ਪੁਰਸਕਾਰਾਂ ਦੀ ਸੂਚੀ ਵਿੱਚ ਕੋਈ ਵੀ ਕ੍ਰਿਕਟਰ ਸ਼ਾਮਲ ਨਹੀਂ ਹੈ। ਸਿਰਫ਼ ਕਮੇਟੀ ਦੁਆਰਾ ਸਿਫ਼ਾਰਸ਼ ਕੀਤੇ ਗਏ ਐਥਲੀਟਾਂ ਨੂੰ ਹੀ ਪੁਰਸਕਾਰ ਦਿੱਤੇ ਜਾਂਦੇ ਹਨ। ਹਾਲਾਂਕਿ, ਅੰਤਿਮ ਫੈਸਲਾ ਸਰਕਾਰ ਅਤੇ ਖੇਡ ਮੰਤਰਾਲੇ ਕੋਲ ਹੈ। ਜੇਕਰ ਉਹ ਜ਼ਰੂਰੀ ਸਮਝਦੇ ਹਨ ਤਾਂ ਉਹ ਸੂਚੀ ਵਿੱਚੋਂ ਨਾਮ ਜੋੜ ਸਕਦੇ ਹਨ ਜਾਂ ਹਟਾ ਸਕਦੇ ਹਨ।

Related Post