Hoshiarpur Blast CCTV Footage : ਹੁਸ਼ਿਆਰਪੁਰ ਐਲਪੀਜੀ ਟੈਂਕਰ ’ਚ ਧਮਾਕੇ ਦੀ ਖਤਰਨਾਕ ਵੀਡੀਓ ਆਈ ਸਾਹਮਣੇ, ਕੰਬ ਜਾਵੇਗੀ ਰੂਹ

ਇਸ ਤੋਂ ਇਲਾਵਾ ਹਾਦਸੇ ਸਬੰਧੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਸਮੇਂ ਟੈਂਕਰ ਨੂੰ ਅੱਗ ਲਗੀ ਸੀ ਉਸਦੀ ਇੱਕ ਝਲਕ ਦੇਖਣ ਨੂੰ ਮਿਲ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਕਿਸੇ ਦੀ ਵੀ ਰੂੰਹ ਕੰਬ ਜਾਵੇਗੀ।

By  Aarti August 24th 2025 03:59 PM

Hoshiarpur Blast CCTV Footage :  ਸ਼ਨੀਵਾਰ ਦੇਰ ਰਾਤ ਹੁਸ਼ਿਆਰਪੁਰ-ਜਲੰਧਰ ਰੋਡ 'ਤੇ ਮੰਡਿਆਲਾ ਅੱਡਾ ਨੇੜੇ ਇੱਕ ਭਿਆਨਕ ਹਾਦਸਾ ਵਾਪਰਿਆ। ਇੱਕ ਐਲਪੀਜੀ ਟੈਂਕਰ ਅਤੇ ਇੱਕ ਪਿਕਅੱਪ ਗੱਡੀ ਦੀ ਟੱਕਰ ਤੋਂ ਬਾਅਦ ਇੱਕ ਵੱਡਾ ਧਮਾਕਾ ਹੋਇਆ, ਜਿਸ ਵਿੱਚ 7 ​​ਲੋਕਾਂ ਦੀ ਮੌਤ ਹੋ ਗਈ ਅਤੇ 15 ਲੋਕ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। 

ਇਸ ਤੋਂ ਇਲਾਵਾ ਹਾਦਸੇ ਸਬੰਧੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਸਮੇਂ ਟੈਂਕਰ ਨੂੰ ਅੱਗ ਲਗੀ ਸੀ ਉਸਦੀ ਇੱਕ ਝਲਕ ਦੇਖਣ ਨੂੰ ਮਿਲ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਕਿਸੇ ਦੀ ਵੀ ਰੂੰਹ ਕੰਬ ਜਾਵੇਗੀ। 

ਪੁਲਿਸ ਨੇ ਮ੍ਰਿਤਕਾਂ ਦੀ ਪਛਾਣ ਸੁਖਜੀਤ ਸਿੰਘ (ਡਰਾਈਵਰ), ਬਲਵੰਤ ਰਾਏ, ਧਰਮਿੰਦਰ ਵਰਮਾ, ਮਨਜੀਤ ਸਿੰਘ, ਵਿਜੇ, ਜਸਵਿੰਦਰ ਕੌਰ ਅਤੇ ਅਰਾਧਨਾ ਵਰਮਾ ਵਜੋਂ ਕੀਤੀ ਹੈ। ਧਰਮਿੰਦਰ ਵਰਮਾ (28) ਨੂੰ ਗੰਭੀਰ ਹਾਲਤ ਵਿੱਚ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਸੀ, ਪਰ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ।

ਜ਼ਖ਼ਮੀਆਂ ਵਿੱਚ ਬਲਵੰਤ ਸਿੰਘ (55), ਹਰਬੰਸ ਲਾਲ (60), ਅਮਰਜੀਤ ਕੌਰ (50), ਸੁਖਜੀਤ ਕੌਰ, ਜੋਤੀ, ਸੁਮਨ, ਗੁਰਮੁਖ ਸਿੰਘ, ਹਰਪ੍ਰੀਤ ਕੌਰ, ਕੁਸੁਮਾ, ਭਗਵਾਨ ਦਾਸ, ਲਾਲੀ ਵਰਮਾ, ਸੀਤਾ, ਅਜੇ, ਸੰਜੇ, ਰਾਘਵ ਅਤੇ ਪੂਜਾ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕੁਝ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ : Hoshiarpur Blast Death Toll Rises : ਹੁਸ਼ਿਆਰਪੁਰ LPG ਟੈਂਕਰ ਧਮਾਕੇ ’ਚ ਵੱਡਾ ਅਪਡੇਟ; ਹੁਣ ਤੱਕ 7 ਲੋਕਾਂ ਦੀ ਹੋ ਚੁੱਕੀ ਹੈ ਮੌਤ

Related Post