ITR Filing : ਆਮਦਨ ਟੈਕਸ ਭਰਨ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ, ਇਨ੍ਹਾਂ ਸਕੀਮਾਂ ਚ ਨਿਵੇਸ਼ ਰਾਹੀਂ ਮਿਲੇਗੀ ਛੋਟ...ਜਾਣੋ
ITR Filing : ਨਿਵੇਸ਼ 'ਚ ਉਪਲਬਧ ਕਟੌਤੀਆਂ ਅਤੇ ਛੋਟਾਂ ਦੀ ਵਰਤੋਂ, ਟੈਕਸ ਦੇਣਦਾਰੀਆਂ ਨੂੰ ਘਟਾਉਣ 'ਚ ਮਦਦ ਕਰਦਾ ਹੈ। ਤਾਂ ਆਉ ਜਾਣਦੇ ਹਾਂ ਹੋਮ ਲੋਨ, 80C, ਸਿਹਤ ਬੀਮਾ ਵਰਗੇ ਵੱਡੇ ਨਿਵੇਸ਼ ਰਾਹੀਂ ਤੁਹਾਨੂੰ ਕਿੰਨੀ ਇਨਕਮ ਟੈਕਸ ਛੋਟ ਮਿਲ ਸਕਦੀ ਹੈ?
ITR Filing : ਇਨਕਮ ਟੈਕਸ ਰਿਟਰਨ ਭਰਨ ਦਾ ਆਖਰੀ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ। ਜੇਕਰ ਤੁਸੀਂ ਆਪਣੀ ਰਿਟਰਨ ਫਾਈਲ ਕਰਨ ਦੀ ਤਿਆਰੀ ਕਰ ਰਹੇ ਹੋ, ਤਾਂ ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਕਿੱਥੋਂ ਅਤੇ ਕਿੰਨੀ ਛੋਟ ਮਿਲ ਸਕਦੀ ਹੈ। ਨਿਵੇਸ਼ 'ਚ ਉਪਲਬਧ ਕਟੌਤੀਆਂ ਅਤੇ ਛੋਟਾਂ ਦੀ ਵਰਤੋਂ, ਟੈਕਸ ਦੇਣਦਾਰੀਆਂ ਨੂੰ ਘਟਾਉਣ 'ਚ ਮਦਦ ਕਰਦਾ ਹੈ। ਤਾਂ ਆਉ ਜਾਣਦੇ ਹਾਂ ਹੋਮ ਲੋਨ, 80C, ਸਿਹਤ ਬੀਮਾ ਵਰਗੇ ਵੱਡੇ ਨਿਵੇਸ਼ ਰਾਹੀਂ ਤੁਹਾਨੂੰ ਕਿੰਨੀ ਇਨਕਮ ਟੈਕਸ ਛੋਟ ਮਿਲ ਸਕਦੀ ਹੈ?
ਹੋਮ ਲੋਨ ਵਿਆਜ਼ : ਮਾਹਿਰਾਂ ਮੁਤਾਬਕ ਇਨਕਮ ਟੈਕਸ ਐਕਟ ਦੀ ਧਾਰਾ 24 ਦੇ ਤਹਿਤ ਹੋਮ ਲੋਨ ਦੇ ਵਿਆਜ਼ 'ਤੇ ਇਨਕਮ ਟੈਕਸ ਛੋਟ ਦਿੱਤੀ ਜਾਂਦੀ ਹੈ। ਰਿਹਾਇਸ਼ੀ ਜਾਇਦਾਦ ਨੂੰ ਖਰੀਦਣ, ਉਸਾਰਨ ਜਾਂ ਨਵੀਨੀਕਰਨ ਲਈ ਲਏ ਗਏ ਕਰਜ਼ੇ 'ਤੇ ਦਿੱਤਾ ਗਿਆ ਵਿਆਜ਼ ਕਟੌਤੀਯੋਗ ਹੁੰਦਾ ਹੈ। ਹੋਮ ਲੋਨ ਦੇ ਵਿਆਜ਼ 'ਤੇ 2 ਲੱਖ ਰੁਪਏ ਤੱਕ ਦੀ ਟੈਕਸ ਛੋਟ ਮਿਲ ਸਕਦੀ ਹੈ।
ਧਾਰਾ 80C ਦੇ ਤਹਿਤ ਨਿਵੇਸ਼ : ਇਨਕਮ ਟੈਕਸ ਐਕਟ, 1961 ਦੀ ਧਾਰਾ 80C ਦੇ ਤਹਿਤ ਵੱਖ-ਵੱਖ ਨਿਵੇਸ਼ਾਂ 'ਤੇ ਟੈਕਸ ਛੋਟ ਪ੍ਰਦਾਨ ਕੀਤੀ ਜਾਂਦੀ ਹੈ, ਜਿਨ੍ਹਾਂ 'ਚ ਪਬਲਿਕ ਪ੍ਰੋਵੀਡੈਂਟ ਫੰਡ (PPF), ਕਰਮਚਾਰੀ ਭਵਿੱਖ ਨਿਧੀ (EPF), ਇਕੁਇਟੀ ਲਿੰਕਡ ਸੇਵਿੰਗਜ਼ ਸਕੀਮ (ELSS), ਨੈਸ਼ਨਲ ਸੇਵਿੰਗਜ਼ ਸਰਟੀਫਿਕੇਟ (NSC) ਅਤੇ ਹਰ ਸਾਲ ਅਦਾ ਕੀਤੇ ਦੋ ਬੱਚਿਆਂ ਲਈ ਫੀਸਾਂ ਸ਼ਾਮਲ ਹੁੰਦੀਆਂ ਹਨ। ਇਸਤੋਂ ਇਲਾਵਾ 5 ਸਾਲ ਦੀ FD 'ਤੇ ਵੀ ਇਨਕਮ ਟੈਕਸ ਛੋਟ ਮਿਲਦੀ ਹੈ। ਮਾਹਿਰਾਂ ਮੁਤਾਬਕ ਧਾਰਾ 80C ਦੇ ਤਹਿਤ ₹1.5 ਲੱਖ ਤੱਕ ਦੀ ਛੋਟ ਉਪਲਬਧ ਹੁੰਦੀ ਹੈ।
ਸਿਹਤ ਬੀਮਾ : ਧਾਰਾ 80D ਦੇ ਤਹਿਤ ਸਿਹਤ ਬੀਮਾ ਪਾਲਿਸੀਆਂ ਲਈ ਭੁਗਤਾਨ ਕੀਤੇ ਪ੍ਰੀਮੀਅਮ 'ਤੇ ਟੈਕਸ ਛੋਟ ਦਿੱਤੀ ਜਾਂਦੀ ਹੈ। ਤੁਸੀਂ ਆਪਣੇ ਜੀਵਨ ਸਾਥੀ, ਬੱਚਿਆਂ ਅਤੇ ਆਪਣੇ ਮਾਪਿਆਂ ਲਈ ਸਿਹਤ ਬੀਮਾ ਖਰੀਦ ਕੇ ਇਸ ਛੋਟ ਦਾ ਲਾਭ ਲੈ ਸਕਦੇ ਹੋ। ਮਾਹਿਰਾਂ ਮੁਤਾਬਕ ਜੇਕਰ ਤੁਸੀਂ ਆਪਣੇ ਲਈ, ਆਪਣੇ ਜੀਵਨ ਸਾਥੀ ਅਤੇ ਬੱਚਿਆਂ ਲਈ ਸਿਹਤ ਬੀਮਾ ਲੈਂਦੇ ਹੋ, ਤਾਂ ਤੁਸੀਂ ₹25,000 ਤੱਕ ਦੀ ਟੈਕਸ ਛੋਟ ਦਾ ਦਾਅਵਾ ਕਰ ਸਕਦੇ ਹੋ। ਨਾਲ ਹੀ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗ ਨਾਗਰਿਕ ਮਾਪਿਆਂ ਲਈ ਭੁਗਤਾਨ ਕੀਤੇ ਸਿਹਤ ਬੀਮਾ ਪ੍ਰੀਮੀਅਮ ਲਈ ਤੁਸੀਂ ₹50,000 ਤੱਕ ਦਾ ਦਾਅਵਾ ਕਰ ਸਕਦੇ ਹੋ।
ਦਾਨ ਅਤੇ ਚੈਰੀਟੇਬਲ : ਮਾਹਿਰਾਂ ਮੁਤਾਬਕ ਇਨਕਮ ਟੈਕਸ ਐਕਟ ਦੀ ਧਾਰਾ 80G ਦੇ ਤਹਿਤ, ਦਾਨ ਅਤੇ ਚੈਰੀਟੇਬਲ ਸੰਸਥਾਵਾਂ ਦੀ ਮਦਦ ਕਰਨਾ ਟੈਕਸ ਤੋਂ ਮੁਕਤ ਹੈ। ਇੱਕ 50% ਕਟੌਤੀ ਮਾਨਤਾ ਪ੍ਰਾਪਤ ਗੈਰ-ਮੁਨਾਫ਼ਾ ਸੰਸਥਾਵਾਂ ਨੂੰ ਕੀਤੇ ਗਏ ਜ਼ਿਆਦਾਤਰ ਦਾਨ 'ਤੇ ਲਾਗੂ ਹੁੰਦੀ ਹੈ। ਇਸ ਤੋਂ ਇਲਾਵਾ ਪੇਂਡੂ ਵਿਕਾਸ ਜਾਂ ਵਿਗਿਆਨਕ ਖੋਜ ਲਈ ਕੀਤੇ ਦਾਨ 'ਤੇ 100% ਕਟੌਤੀ ਕੀਤੀ ਜਾ ਸਕਦੀ ਹੈ।