ਆਈਜੀ ਦਾ ਵੱਡਾ ਦਾਅਵਾ, ਸਾਲ 2022 ’ਚ ਘਟੇ ਅਪਰਾਧਿਕ ਮਾਮਲੇ

By  Aarti December 26th 2022 04:35 PM

ਦਲਜੀਤ ਸਿੰਘ (ਚੰਡੀਗੜ੍ਹ, 26 ਦਸੰਬਰ): ਪੰਜਾਬ ਕਤਲ , ਲੁੱਟਖੋਹ ਵਾਰਦਾਤਾਂ ਨੂੰ ਲੈ ਕੇ ਆਈਜੀ ਸੁਖਚੈਨ ਸਿੰਘ ਗਿੱਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਆਈਜੀ ਸੁਖਚੈਨ ਸਿੰਘ ਗਿੱਲ ਨੇ ਸਾਲ 2022 ਚ ਹੋਈਆਂ ਅਪਰਾਧਿਕ ਘਟਨਾਵਾਂ ਅਤੇ ਰਿਕਵਰੀ ਦੇ ਅੰਕੜਿਆਂ ਨੂੰ ਮੀਡੀਆ ਦੇ ਸਾਹਮਣੇ ਰੱਖਿਆ।

ਆਈਜੀ ਸੁਖਚੈਨ ਸਿੰਘ ਗਿੱਲ ਨੇ ਦਾਅਵਾ ਕੀਤਾ ਕਿ ਪਿਛਲੇ ਇੱਕ ਸਾਲ ’ਚ ਪੰਜਾਬ ਪੁਲਿਸ ਨੇ ਸ਼ਲਾਘਾਯੋਗ ਕੰਮ ਕੀਤਾ ਹੈ ਅਤੇ ਨਾਲ ਹੀ ਉਨ੍ਹਾਂ ਨੇ ਦਾਅਵਾ ਕੀਤਾ ਕਿ ਪਿਛਲੇ ਸਾਲ 2021 ਦੇ ਮੁਕਾਬਲੇ ਇਸ ਸਾਲ ਅਪਰਾਧਿਕ ਮਾਮਲਿਆਂ ’ਚ ਕਮੀ ਆਈ ਹੈ। ਆਈਜੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਸਾਲ 2021 ’ਚ ਕਤਲ ਦੇ 723 ਮਾਮਲੇ ਦਰਜ ਹੋਏ ਜਦਕਿ ਸਾਲ 2022 ’ਚ 656 ਮਾਮਲੇ ਦਰਜ ਹੋਏ ਹਨ।  

ਨਾਲ ਹੀ ਉਨ੍ਹਾਂ ਕਿਹਾ ਕਿ ਸਾਲ 2021 ’ਚ ਕਤਲ ਦੀ ਕੋਸ਼ਿਸ਼ਾਂ ਦੇ 926 ਮਾਮਲੇ ਦਰਜ ਹੋਏ ਜਦਕਿ ਇਸ ਸਾਲ 910 ਮਾਮਲੇ ਦਰਜ ਹੋਏ ਸਾਲ 2021 ’ਚ ਅਗਵਾ ਦੇ 1787 ਮਾਮਲੇ ਦਰਜ ਹੋਏ। ਇਸ ਸਾਲ 1651 ਮਾਮਲੇ ਦਰਜ ਹੋਏ। ਸਾਲ 2021 ਚ ਐਨਡੀਪੀਐਸ ਐਕਟ ਦੇ ਤਹਿਤ 9972 ਮਾਮਲੇ ਦਰਜ ਕੀਤੇ ਗਏ ਜਦਕਿ ਇਸ ਸਾਲ ਪੁਲਿਸ ਨੇ ਇਸ ਮਾਮਲੇ ’ਤੇ ਚੌਕਸੀ ਦਿਖਾਉਂਦੇ ਹੋਏ 12,202 ਮਾਮਲਾ ਦਰਜ ਕੀਤੇ ਅਤੇ ਵੱਡੀ ਗਿਣਤੀ ਚ ਡਰੱਗ ਤਸਕਰਾਂ ਦੇ ਖਿਲਾਫ ਸ਼ਿਕੰਜ਼ਾ ਕੱਸਣ ਦਾ ਦਾਅਵਾ ਕੀਤਾ। 

ਇਹ ਵੀ ਪੜ੍ਹੋ: ਮਦਰ ਡੇਅਰੀ ਵੱਲੋਂ ਭਲਕੇ ਤੋਂ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ

Related Post