Punjab Weather Alert : ਮੌਸਮ ਵਿਭਾਗ ਵੱਲੋਂ ਆਉਣ ਵਾਲੇ 48 ਘੰਟਿਆਂ ਤੱਕ Heavy Rain ਦਾ ਅਲਰਟ, ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਖਿਆਲ
Punjab Haryana Weather Update : ਪੰਜਾਬ ਵਿੱਚ ਲਗਾਤਾਰ ਮੀਂਹ ਅਤੇ ਹੜ੍ਹ ਦਾ ਪਾਣੀ ਲੋਕਾਂ ਦੇ ਜਾਨ-ਮਾਲ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਐਤਵਾਰ ਪੰਜਾਬ 'ਚ ਕਈ ਥਾਂਵਾਂ 'ਤੇ ਲਗਾਤਾਰ ਮੀਂਹ ਪਿਆ। ਉਧਰ, ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਹੋਰ ਭਾਰੀ ਮੀਂਹ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ।
Punjab Weather News : ਉੱਤਰ ਭਾਰਤ 'ਚ ਮੌਸਮ ਦੀ ਮਾਰ ਲਗਾਤਾਰ ਸਾਹਮਣੇ ਆ ਰਹੀ ਹੈ। ਪੰਜਾਬ ਵਿੱਚ ਲਗਾਤਾਰ ਮੀਂਹ (Heavy Rain Alert) ਅਤੇ ਹੜ੍ਹ ਦਾ ਪਾਣੀ ਲੋਕਾਂ ਦੇ ਜਾਨ-ਮਾਲ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਐਤਵਾਰ ਪੰਜਾਬ 'ਚ ਕਈ ਥਾਂਵਾਂ 'ਤੇ ਲਗਾਤਾਰ ਮੀਂਹ ਪਿਆ। ਉਧਰ, ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਹੋਰ ਭਾਰੀ ਮੀਂਹ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ।
ਮੌਸਮ ਵਿਭਾਗ ਨੇ ਰੈਡ ਅਲਰਟ (IMD Red Alert) ਜਾਰੀ ਕਰਦਿਆਂ ਕਿਹਾ ਹੈ ਕਿ ਅਗਲੇ 36-48 ਘੰਟਿਆਂ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਫਿਰ ਤੋਂ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋ ਸਕਦੀ ਹੈ। ਇਹ ਬਾਰਿਸ਼ 31 ਅਗਸਤ ਤੋਂ 2 ਸਤੰਬਰ ਦੇ ਵਿਚਕਾਰ ਹੋ ਸਕਦੀ ਹੈ। ਕਈ ਥਾਵਾਂ 'ਤੇ ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈ ਸਕਦਾ ਹੈ।

'ਭਾਰੀ ਤੋਂ ਬਹੁਤ ਭਾਰੀ ਬਾਰਿਸ਼' ਦੀ ਚੇਤਾਵਨੀ
ਮੌਸਮ ਵਿਭਾਗ ਨੇ 31 ਅਗਸਤ 2025 ਤੋਂ 2 ਸਤੰਬਰ 2025 ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਚੇਤਾਵਨੀ ਦਿੱਤੀ ਹੈ। ਇਸ ਸਮੇਂ ਦੌਰਾਨ, ਭਾਰੀ ਬਾਰਿਸ਼ ਆਮ ਜੀਵਨ ਅਤੇ ਖੇਤੀਬਾੜੀ 'ਤੇ ਵੱਡਾ ਪ੍ਰਭਾਵ ਪਾ ਸਕਦੀ ਹੈ।

ਸੰਭਾਵਿਤ ਨੁਕਸਾਨ ਨੂੰ ਲੈ ਕੇ ਚੇਤਾਵਨੀ
- ਮੀਂਹ ਕਾਰਨ ਹੋਣ ਸੰਭਾਵਿਤ ਨੁਕਸਾਨ ਬਾਰੇ ਵੀ ਖਦਸ਼ਾ ਜਤਾਇਆ ਗਿਆ ਹੈ, ਜਿਸ ਵਿੱਚ ਦਰਿਆਵਾਂ ਅਤੇ ਨਾਲਿਆਂ ਵਿੱਚ ਪਾਣੀ ਦਾ ਪੱਧਰ ਵਧ ਸਕਦਾ ਹੈ, ਜਿਸ ਨਾਲ ਹੜ੍ਹ ਆ ਸਕਦੇ ਹਨ।
- ਖੇਤਾਂ ਵਿੱਚ ਖੜ੍ਹੀਆਂ ਫਸਲਾਂ ਅਤੇ ਖੁੱਲ੍ਹੇ ਵਿੱਚ ਰੱਖੀਆਂ ਫਸਲਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।
- ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਸਕਦਾ ਹੈ, ਜਿਸ ਨਾਲ ਲੋਕਾਂ ਨੂੰ ਆਉਣ-ਜਾਣ ਵਿੱਚ ਮੁਸ਼ਕਲ ਆ ਸਕਦੀ ਹੈ।
- ਸੜਕਾਂ ਧੱਸ ਸਕਦੀਆਂ ਹਨ, ਜਿਸ ਨਾਲ ਟ੍ਰੈਫਿਕ ਜਾਮ ਅਤੇ ਹਾਦਸੇ ਹੋ ਸਕਦੇ ਹਨ।
- ਬਿਜਲੀ ਅਤੇ ਪਾਣੀ ਵਰਗੀਆਂ ਸ਼ਹਿਰੀ ਸੇਵਾਵਾਂ ਵਿੱਚ ਵਿਘਨ ਪੈ ਸਕਦਾ ਹੈ।
- ਉਡਾਣਾਂ ਅਤੇ ਰੇਲ ਸੇਵਾਵਾਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ।
ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ?
- ਫਸਲਾਂ ਨੂੰ ਖੁੱਲ੍ਹੇ ਵਿੱਚ ਨਾ ਰੱਖੋ, ਉਨ੍ਹਾਂ ਨੂੰ ਢੱਕੋ ਅਤੇ ਉਨ੍ਹਾਂ ਦੀ ਰੱਖਿਆ ਕਰੋ।
- ਖੇਤਾਂ ਵਿੱਚ ਪਾਣੀ ਦੀ ਨਿਕਾਸੀ ਲਈ ਢੁਕਵੇਂ ਪ੍ਰਬੰਧ ਕਰੋ ਤਾਂ ਜੋ ਪਾਣੀ ਇਕੱਠਾ ਨਾ ਹੋਵੇ।
- ਮੀਂਹ ਦੌਰਾਨ ਟਰੈਕਟਰ ਆਦਿ ਵਰਗੀਆਂ ਭਾਰੀ ਮਸ਼ੀਨਾਂ ਦੀ ਵਰਤੋਂ ਨਾ ਕਰੋ।
- ਮੀਂਹ ਦੌਰਾਨ ਬਿਜਲੀ ਦੇ ਖੰਭਿਆਂ ਅਤੇ ਖੁੱਲ੍ਹੀਆਂ ਤਾਰਾਂ ਤੋਂ ਦੂਰ ਰਹੋ।
- ਜੇਕਰ ਬਹੁਤ ਜ਼ਿਆਦਾ ਮੀਂਹ ਪੈਂਦਾ ਹੈ, ਤਾਂ ਸੁਰੱਖਿਅਤ ਜਗ੍ਹਾ 'ਤੇ ਪਨਾਹ ਲਓ।
- ਹੜ੍ਹ ਪ੍ਰਭਾਵਿਤ ਖੇਤਰਾਂ ਤੋਂ ਦੂਰ ਰਹੋ ਅਤੇ ਬੱਚਿਆਂ ਨੂੰ ਵੀ ਸੁਚੇਤ ਰੱਖੋ।
ਕਿਸਾਨਾਂ ਲਈ ਸਲਾਹ :
- ਮੀਂਹ ਦੌਰਾਨ ਕੀਟਨਾਸ਼ਕ ਜਾਂ ਰਸਾਇਣਕ ਦਵਾਈਆਂ ਦਾ ਛਿੜਕਾਅ ਨਾ ਕਰੋ।
- ਖੇਤਾਂ ਦੀ ਨਿਯਮਿਤ ਤੌਰ 'ਤੇ ਨਿਗਰਾਨੀ ਕਰੋ ਅਤੇ ਲੋੜ ਪੈਣ 'ਤੇ ਪਾਣੀ ਕੱਢ ਦਿਓ।
- ਮੀਂਹ ਦੌਰਾਨ ਖੇਤਾਂ ਵਿੱਚ ਕੰਮ ਕਰਨ ਤੋਂ ਬਚੋ।