1 ਜੂਨ ਲੈ ਕੇ ਵੋਟਰਾਂ ਲਈ ਜ਼ਰੂਰੀ ਸਾਵਧਾਨੀਆਂ, ਧੁੱਪ ਤੇ ਗਰਮੀ ਤੋਂ ਬਚਾਅ ਲਈ ਅਪਣਾਓ ਇਹ ਨੁਕਤੇ
Important precautions for voters on June 1: ਤਿੱਖੀ ਧੁੱਪ ਤੇ ਗਰਮੀ ਦੇ ਮੱਦੇਨਜ਼ਰ ਲੋਕਾਂ ਲਈ ਵੀ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਉਹ ਇਸ ਦੌਰਾਨ ਸਾਵਧਾਨੀਆਂ ਵਰਤਣ ਅਤੇ ਆਪਣੇ ਨਾਲ ਕੁੱਝ ਚੀਜ਼ਾਂ ਨਾਲ ਲੈ ਕੇ ਚੱਲਣ, ਤਾਂ ਜੋ ਗਰਮੀ 'ਚ ਲਾਈਨ ਵਿੱਚ ਲੱਗੇ ਹੋਣ ਦੌਰਾਨ ਉਨ੍ਹਾਂ ਦੀ ਸਿਹਤ ਨੂੰ ਕੋਈ ਨੁਕਸਾਨ ਨਾ ਪਹੁੰਚ ਸਕੇ।
Important precautions for voters on June 1: 1 ਜੂਨ ਲੋਕ ਸਭਾ ਚੋਣਾਂ 2024 ਦੇ ਸੱਤਵੇਂ ਤੇ ਆਖਰੀ ਗੇੜ ਦਾ ਦਿਨ ਹੈ, ਪਰ ਨਾਲ ਹੀ ਇਹ ਨਿੱਤ ਦਿਨ ਰਿਕਾਰਡ ਤੋੜਦੀ ਗਰਮੀ ਦਾ ਦੇ ਦਿਨਾਂ ਦਾ ਤਪਦਾ ਦਿਨ ਹੋਵੇਗਾ। ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਚੋਣਾਂ ਵਾਲੇ ਸੂਬਿਆਂ ਵੱਲੋਂ ਗਰਮੀ ਨੂੰ ਲੈ ਕੇ ਲੋਕਾਂ ਲਈ ਪੋਲਿੰਗ ਬੂਥਾਂ 'ਤੇ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਨਾਗਰਿਕ ਨੂੰ ਭਖਦੀ ਗਰਮੀ ਦੌਰਾਨ ਵੋਟਿੰਗ ਦੌਰਾਨ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਪੋਲਿੰਗ ਬੂਥਾਂ 'ਤੇ ਇਸ ਦੌਰਾਨ ਐਮਰਜੈਂਸੀ ਸੇਵਾਵਾਂ ਦੇ ਨਾਲ ਵੱਖ-ਵੱਖ ਸਿਹਤ ਵਿਭਾਗਾਂ ਵੱਲੋਂ ਮੈਡੀਕਲ ਕਿੱਟਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ, ਜਿਸ ਵਿੱਚ ਓਰਲ ਰੀਹਾਈਡ੍ਰੇਸ਼ਨ ਪੈਕ ਦੀ ਵੀ ਲੋੜੀਂਦੀ ਮਾਤਰਾ ਹੈ।
ਹਾਲਾਂਕਿ ਦੁਪਹਿਰ ਸਮੇਂ ਤਿੱਖੀ ਧੁੱਪ ਤੇ ਗਰਮੀ ਦੇ ਮੱਦੇਨਜ਼ਰ ਲੋਕਾਂ ਲਈ ਵੀ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਉਹ ਇਸ ਦੌਰਾਨ ਸਾਵਧਾਨੀਆਂ ਵਰਤਣ ਅਤੇ ਆਪਣੇ ਨਾਲ ਕੁੱਝ ਚੀਜ਼ਾਂ ਨਾਲ ਲੈ ਕੇ ਚੱਲਣ, ਤਾਂ ਜੋ ਗਰਮੀ 'ਚ ਲਾਈਨ ਵਿੱਚ ਲੱਗੇ ਹੋਣ ਦੌਰਾਨ ਉਨ੍ਹਾਂ ਦੀ ਸਿਹਤ ਨੂੰ ਕੋਈ ਨੁਕਸਾਨ ਨਾ ਪਹੁੰਚ ਸਕੇ।
ਵੋਟਿੰਗ ਪਾਉਣ ਲਈ ਨਿਕਲਦੇ ਸਮੇਂ ਤੁਹਾਨੂੰ ਨਹੀਂ ਪਤਾ ਕਿ ਕਿੰਨਾ ਸਮਾਂ ਲੱਗੇਗਾ। ਕਈ ਵਾਰ ਇਹ ਸਮਾਂ ਘੰਟਾ ਜਾਂ ਅੱਧੇ ਘੰਟੇ ਜਾਂ ਦੋ ਘੰਟਿਆਂ ਵਿੱਚ ਵੀ ਬਦਲ ਜਾਂਦਾ ਹੈ। ਇਸ ਲਈ ਸਵੇਰੇ ਜਦੋਂ ਤੁਸੀ ਵੋਟ ਪਾਉਣ ਨਿਕਲਗੋ ਤਾਂ ਆਪਣੇ ਨਾਲ ਕੁੱਝ ਚੀਜ਼ਾਂ ਜ਼ਰੂਰ ਲੈ ਕੇ ਚੱਲੋ ਅਤੇ ਨਾਲ ਹੀ ਗਰਮੀ ਤੋਂ ਬਚਣ ਲਈ ਅਪਨਾਓ ਇਹ ਨੁਕਤੇ...
- ਸਰੀਰ ਦੀ ਨਮੀ ਬਰਕਰਾਰ ਰੱਖਣ ਲਈ ਪੀਓ ਭਰਪੂਰ ਪਾਣੀ।
- ਮੌਸਮੀ ਫਲਾਂ ਤੇ ਸਬਜ਼ੀਆਂ ਦੀ ਵੱਧ ਤੋਂ ਵੱਧ ਵਰਤੋਂ ਕਰੋ।
- ਭੋਜਨ 'ਚ ਪੁਦੀਨੇ, ਦਹੀਂ ਅਤੇ ਆਂਵਲੇ ਨੂੰ ਸ਼ਾਮਲ ਕਰੋ।
- ਘਰੋਂ ਨਿਕਲਣ ਸਮੇਂ ਪਾਣੀ ਦੀ ਬੋਤਲ ਤੇ ਛੱਤਰੀ ਨਾਲ ਰੱਖੋ।
- ਖੁੱਲ੍ਹੇ ਅਤੇ ਹਲਕੇ ਰੰਗ ਦੇ ਸੂਤੀ ਕੱਪੜੇ ਪਾਓ।
- ਨਹਾਉਣ ਸਮੇਂ ਠੰਡੇ ਪਾਣੀ ਦੀ ਵਰਤੋਂ ਕਰੋ।
- ਤਾਜ਼ਾ ਅਤੇ ਹਲਕੇ ਖਾਣੇ ਨੂੰ ਪਹਿਲ ਦਿਓ।
- ਜ਼ਿਆਦਾ ਮਿੱਠੇ, ਚਾਹ, ਕੌਫੀ ਜਾਂ ਐਨਰਜ਼ੀ ਡਰਿੰਕਸ ਤੋਂ ਪਰਹੇਜ਼ ਕਰੋ।