ਜਯੋਤੀ ਮੌਰਿਆ ਦੇ ਕੇਸ ਚ ਲੋਕ ਦੇ ਰਹੇ IAS ਅਨੂ ਕੁਮਾਰੀ ਦੀ ਮਿਸਾਲ, ਜਾਣੋਂ ਕਿਓ?

ਐੱਸ.ਡੀ.ਐੱਮ ਜਯੋਤੀ ਮੌਰਿਆ ਦਾ ਮਾਮਲਾ ਪਿਛਲੇ ਕਾਫੀ ਦਿਨ੍ਹਾਂ ਤੋਂ ਚਰਚਾ ਦੇ ਵਿੱਚ ਹੈ ਜਿਸ ਵਿੱਚ ਲੋਕ IAS ਅਨੁ ਕੁਮਾਰੀ ਨੂੰ ਲੋਕ ਕੁਮਾਰੀ ਨੂੰ ਆਦਰਸ਼ ਦੱਸ ਰਹੇ ਹਨ। ਕੀ ਤੁਸੀਂ ਜਾਣਦੇ ਹੋ ਕਿ IAS ਅਨੁ ਕੁਮਾਰੀ ਕੋਣ ਹੈ ਅਤੇ ਉਨ੍ਹਾਂ ਦੀ ਇੰਨ੍ਹੀ ਚਰਚਾ ਕਿਓਂ ਰਹੀ ਹੈ।

By  Shameela Khan July 7th 2023 03:27 PM -- Updated: July 7th 2023 03:42 PM

 Jyoti Maurya: SDM ਜਯੋਤੀ ਮੌਰਿਆ ਦਾ ਮਾਮਲਾ ਪਿਛਲੇ ਕਾਫੀ ਦਿਨ੍ਹਾਂ ਤੋਂ  ਚਰਚਾ  ਦੇ ਵਿੱਚ ਹੈ ਜਿਸ ਵਿੱਚ ਲੋਕ IAS ਅਨੁ ਕੁਮਾਰੀ ਨੂੰ ਲੋਕ ਕੁਮਾਰੀ ਨੂੰ ਆਦਰਸ਼ ਦੱਸ ਰਹੇ ਹਨ। ਕੀ ਤੁਸੀਂ ਜਾਣਦੇ ਹੋ ਕਿ IAS  ਅਨੁ ਕੁਮਾਰੀ ਕੋਣ ਹੈ ਅਤੇ ਉਨ੍ਹਾਂ ਦੀ ਇੰਨ੍ਹੀ ਚਰਚਾ ਕਿਓਂ ਰਹੀ ਹੈ। ਇਨ੍ਹਾਂ ਦਿਨਾਂ ਵਿੱਚ ਪਤੀ ਅਲੌਕ ਮੌਰਿਆ ਅਤੇ SDM ਜਯੋਤੀ ਮੌਰਿਆ ਦਾ ਵਿਵਾਦ ਕਾਫੀ ਸੁਰਖ਼ੀਆ ਬਟੌਰ ਰਿਹਾ ਹੈ। ਅਲੌਕ ਮੌਰਿਆ ਦਾ ਦਾਵਾ ਹੈ ਕਿ ਅਧਿਕਾਰੀ ਬਣਨ ਤੋਂ ਬਾਅਗ ਪਤਨੀ ਜਯੋਤੀ ਮੌਰਿਆ ਨੇ ਉਸਨੂੰ ਧੋਖਾ ਦਿੱਤਾ ਹੈ। ਜਦੋਂ ਕਿ ਸਰਕਾਰੀ ਨੋਕਰੀ ਦੀ ਤਿਆਰੀ ਵਿੱਚ ਉਸਨੇ ਉਸਦੀ ਮਦਦ ਕੀਤੀ ਸੀ।

ਆਈ.ਏ.ਐੱਸ ਅਨੂ ਕੁਮਾਰੀ ਦੀ ਦੇ ਰਹੇ ਮਿਸਾਲ: 


ਇਸ ਦੌਰਾਨ ਕਈ ਅਜਿਹੀਆਂ ਖਬਰਾਂ ਵੀ ਆਈਆ ਹਨ। ਕੀ ਕਈ ਲੋਕਾਂ ਨੇ ਆਪਣੀਆਂ ਪਤਨੀਆਂ ਨੂੰ ਘਰ ਬੁਲਾ ਲਿਆ ਤੇ ਪੜ੍ਹਾਈ ਬੰਦ ਕਰ ਦਿੱਤੀ ਹੈ। ਪਰ ਇਸ ਦੌਰਾਨ ਲੋਕ ਆਈ.ਏ.ਐੱਸ ਅਨੂ ਕੁਮਾਰੀ ਦੀ ਮਿਸਾਲ ਦੇ ਰਹੇ ਹਨ। ਸਰਕਾਰੀ ਨੌਕਰੀਆਂ ਦੀ ਤਿਆਰੀ ਕਰ ਰਹੀਆਂ ਔਰਤਾਂ ਦਾ ਕਹਿਣਾ ਹੈ ਕਿ ਲੋਕ ਨਾਂਹ-ਪੱਖੀ ਗੱਲਾਂ ਨੂੰ ਜ਼ਿਆਦਾ ਉਜਾਗਰ ਕਰ ਰਹੇ ਹਨ, ਜੇਕਰ ਐੱਸ ਡੀ ਐੱਮ ਜੋਤੀ ਮੌਰਿਆ ਗਲਤ ਲੱਗਦੇ ਹਨ ਤਾਂ ਸਾਰੀਆਂ ਔਰਤਾਂ ਨੂੰ ਇਕ ਹੀ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ। ਲੋਕਾਂ ਨੂੰ ਆਈ.ਏ.ਐੱਸ ਅਨੂ ਕੁਮਾਰੀ ਬਾਰੇ ਪਤਾ ਹੋਣਾ ਚਾਹੀਦਾ ਹੈ

ਕੋਣ ਹੈ ਆਈ.ਏ.ਐੱਸ ਅਨੂ ਕੁਮਾਰੀ:

ਅਨੂ ਕੁਮਾਰੀ ਹਰਿਆਣਾ ਦੀ ਰਹਿਣ ਵਾਲੀ ਹੈ। ਅਨੂ ਕੁਮਾਰੀ ਨੇ ਵਿਆਹ ਤੋਂ ਬਾਅਦ ਸਿਵਲ ਸੇਵਾਵਾਂ ਦੀ ਪ੍ਰੀਖਿਆ ਦੀ ਤਿਆਰੀ ਕੀਤੀ ਅਤੇ ਆਲ ਇੰਡੀਆ ਰੈਂਕ 2 ਲਿਆ ਕੇ ਆਈਏਐਸ ਬਣ ਗਈ। ਜਾਣੋ, ਕਦੋਂ ਯੂ ਪੀ ਐੱਸ ਸੀ ਦੀ ਤਿਆਰੀ ਕਰ ਰਹੀ ਸੀ ਅਨੂ ਕੁਮਾਰੀ। ਤਿਆਰੀ ਦੌਰਾਨ ਅਨੂ ਕੁਮਾਰੀ ਨੂੰ ਉਸ ਦੇ ਪਤੀ ਤੇ ਬੱਚਿਆਂ ਤੋਂ ਵੱਖ ਕਰ ਦਿੱਤਾ ਗਿਆ। ਹਾਲਾਂਕਿ, ਇਸ ਦੌਰਾਨ ਅਨੂ ਕੁਮਾਰੀ ਨੂੰ ਕਈ ਵਾਰ ਰਿਸ਼ਤੇਦਾਰਾਂ ਦੇ ਤਾਅਨੇ ਸੁਣਨੇ ਪਏ, ਪਰ ਉਸਨੇ ਕਦੇ ਹਿੰਮਤ ਨਹੀਂ ਹਾਰੀ ਅਤੇ ਅੰਤ ਵਿੱਚ ਆਪਣੀ ਮਿਹਨਤ ਨਾਲ ਸਫਲਤਾ ਹਾਸਲ ਕੀਤੀ।

ਆਈਏਐਸ ਅਧਿਕਾਰੀ ਨੇ ਏਅਰ 2 ਦੀ ਸ਼ੁਰੂਆਤ ਕੀਤੀ: 

ਫਿਰ 2016 ਵਿੱਚ ਅਨੂ ਕੁਮਾਰੀ ਨੇ ਬੈਂਕ ਦੀ ਨੌਕਰੀ ਛੱਡ ਦਿੱਤੀ ਅਤੇ ਸਿਵਲ ਸੇਵਾ ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ। ਅਨੂ ਕੁਮਾਰੀ ਦਾ ਕਹਿਣਾ ਹੈ ਕਿ ਲਗਭਗ ੧੦ ਸਾਲ ਪਹਿਲਾਂ ਉਸਨੇ ਲਗਭਗ ਸਕੂਲ ਛੱਡ ਦਿੱਤਾ ਸੀ। ਪਰ ਉਸਨੇ ਹਿੰਮਤ ਦਿਖਾਈ ਅਤੇ ਦੁਬਾਰਾ ਯੂਪੀਐਸਸੀ ਦੀ ਤਿਆਰੀ ਸ਼ੁਰੂ ਕਰ ਦਿੱਤੀ। ਯੂਪੀਐਸਸੀ ਦੀ ਪ੍ਰੀਖਿਆ ਵਿੱਚ ਉਸ ਨੂੰ ਦੂਜਾ ਰੈਂਕ ਮਿਲਿਆ।

 ਇਹ ਵੀ ਪੜ੍ਹੋ: ਰਾਹੁਲ ਗਾਂਧੀ ਨੂੰ ਗੁਜਰਾਤ ਹਾਈਕੋਰਟ ਤੋਂ ਵੱਡਾ ਝਟਕਾ, ਨਹੀਂ ਲੜ ਸਕਣਗੇ 2024 ਦੀ ਚੋਣ


Related Post