Small Savings Schemes 'ਚੋ ਕਿਸ 'ਚ ਮਿਲੇਗਾ ਜ਼ਿਆਦਾ ਵਿਆਜ਼, ਜਾਣੋ ਇੱਥੇ

By  Amritpal Singh December 30th 2023 01:56 PM

Small Savings Schemes: ਜਿਵੇ ਤੁਸੀਂ ਜਾਣਦੇ ਹੋ ਕਿ ਸਰਕਾਰ ਹਰ ਵਾਰ ਨਵੇਂ ਸਾਲ ਤੇ ਛੋਟੀਆਂ ਬੱਚਤ ਯੋਜਨਾਵਾਂ ਦੀਆਂ ਵਿਆਜ ਦਰਾਂ 'ਚ ਬਦਲਾਅ ਕਰਦੀ ਹੈ। ਦੱਸ ਦਈਏ ਕਿ ਇਸ ਸਾਲ ਸਰਕਾਰ ਨੇ 3 ਸਾਲ ਦੀ ਬੱਚਤ ਸਕੀਮ 'ਤੇ ਵਿਆਜ ਦਰ 'ਚ 0.1% ਦਾ ਵਾਧਾ ਕੀਤਾ ਹੈ। ਅਤੇ ਸੁਕੰਨਿਆ ਸਮ੍ਰਿਧੀ ਯੋਜਨਾ 'ਤੇ ਵਿਆਜ ਦਰ 'ਚ 0.2% ਦਾ ਵਾਧਾ ਕੀਤਾ ਹੈ। ਵਿਆਜ ਦਰ 'ਚ ਵਾਧਾ ਹੋਣ ਤੋਂ ਬਾਅਦ ਹੁਣ ਜਨਵਰੀ ਤੋਂ ਮਾਰਚ ਤਿਮਾਹੀ 'ਚ ਸੁਕੰਨਿਆ ਸਮ੍ਰਿਧੀ ਯੋਜਨਾ 'ਤੇ 8.2% ਵਿਆਜ ਮਿਲੇਗਾ। 
 
ਦੁਨੀਆ 'ਚ ਭਾਰਤ ਦਾ ਵਧੀਆ ਦਬਦਬਾ : 
ਦੱਸ ਦਈਏ ਕਿ ਸਰਕਾਰ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਭਾਰਤ ਨੇ ਆਰਥਿਕਤਾ ਦੇ ਮਾਮਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਜਾਰੀ ਰੱਖਿਆ ਹੈ। ਕਿਉਂਕਿ ਪਿਛਲੇ ਸਾਲ ਦੀ 5.7 ਫੀਸਦੀ ਵਿਕਾਸ ਦਰ ਦੇ ਮੁਕਾਬਲੇ ਇਸ ਸਾਲ ਅਰਥਚਾਰੇ ਦੇ 8 ਖੇਤਰਾਂ 'ਚ 7.8 ਫੀਸਦੀ ਦੀ ਵਧਦੀ ਦਰ ਦਰਜ ਕੀਤੀ ਗਈ ਹੈ। ਜੋ ਭਾਰਤ ਦੇ ਵਧਦੇ ਆਤਮ-ਵਿਸ਼ਵਾਸ ਅਤੇ ਇਸਦੀ ਅਰਥਵਿਵਸਥਾ ਦੇ ਵਿਸਤਾਰ ਨੂੰ ਦਰਸਾਉਂਦਾ ਹੈ।
 
ਸੀਮਿੰਟ ਅਤੇ ਕੱਚੇ ਤੇਲ ਨੂੰ ਛੱਡ ਕੇ ਸਭ ਵਿੱਚ ਵਾਧਾ
ਸਰਕਾਰ ਦੁਆਰਾ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਕ ਨਵੰਬਰ 2023 ਵਿੱਚ ਅੱਠ ਮੁੱਖ ਬੁਨਿਆਦੀ ਢਾਂਚੇ ਦੇ ਖੇਤਰਾਂ ਦਾ ਉਤਪਾਦਨ 7.8 ਪ੍ਰਤੀਸ਼ਤ ਵਧਿਆ, ਜਦੋਂ ਕਿ ਇੱਕ ਸਾਲ ਪਹਿਲਾਂ ਦੀ ਮਿਆਦ ਵਿੱਚ 5.7 ਪ੍ਰਤੀਸ਼ਤ ਵਾਧਾ ਹੋਇਆ ਸੀ। ਦੱਸ ਦਈਏ ਕਿ ਇਸ ਮਹੀਨੇ ਕੱਚੇ ਤੇਲ ਅਤੇ ਸੀਮੈਂਟ ਨੂੰ ਛੱਡ ਕੇ ਬਾਕੀ ਸਾਰੇ ਸੈਕਟਰਾਂ 'ਚ ਚੰਗੀ ਉਤਪਾਦਨ ਵਾਧਾ ਦਰਜ ਕੀਤਾ ਗਿਆ ਹੈ।
 
ਕੋਰ ਸੈਕਟਰ ਨੇ ਚੰਗਾ ਹੁੰਗਾਰਾ ਦਿੱਤਾ
ਸਰਕਾਰ ਮੁਤਾਬਕ ਇਸ ਸਾਲ ਅਕਤੂਬਰ 'ਚ ਕੋਰ ਸੈਕਟਰਾਂ ਦੀ ਵਾਧਾ ਦਰ 12 ਪ੍ਰਤੀਸ਼ਤ ਸੀ। ਜਿਸ ਨੇ ਕੋਲਾ ਅਤੇ ਰਿਫਾਇਨਰੀ ਉਤਪਾਦਾਂ ਦੇ ਉਤਪਾਦਨ ਵਿੱਚ ਦੋਹਰੇ ਅੰਕ ਨਾਲ ਵਾਧਾ ਦਰਜ ਕੀਤਾ ਹੈ। ਦੱਸ ਦਈਏ ਕਿ ਅਪਰੈਲ-ਨਵੰਬਰ 2023-24 'ਚ ਅੱਠ ਸੈਕਟਰਾਂ ਦੀ ਆਉਟਪੁੱਟ ਵਾਧਾ ਦਰ 8.6 ਪ੍ਰਤੀਸ਼ਤ ਸੀ, ਜੋ ਇੱਕ ਸਾਲ ਪਹਿਲਾਂ ਦੀ ਮਿਆਦ 'ਚ 8.1 ਪ੍ਰਤੀਸ਼ਤ ਸੀ।
 

Related Post