Ind vs PAK Match : ਭਾਰਤ ਨੇ ਇਕਪਾਸੜ ਮੁਕਾਬਲੇ ਚ ਪਾਕਿਸਤਾਨ ਨੂੰ ਹਰਾਇਆ, Kohli ਚਮਕੇ, ਬਣਾਇਆ ਅਨੋਖਾ ਰਿਕਾਰਡ
Champions Trophy 2025 : ਭਾਰਤ ਦੀ ਇਸ ਜਿੱਤ ਵਿੱਚ ਲਗਾਤਾਰ ਖਰਾਬ ਫਾਰਮ ਨਾਲ ਜੂਝ ਰਹੇ ਵਿਰਾਟ ਕੋਹਲੀ ਦਾ ਬੱਲਾ ਮੁੜ ਗਰਜਿਆ, ਜਿਨ੍ਹਾਂ ਨੇ ਪਾਕਿਸਤਾਨ ਖਿਲਾਫ਼ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਮੈਚ ਦੌਰਾਨ ਜਿਥੇ ਕੈਚਾਂ ਦਾ ਰਿਕਾਰਡ ਕਾਇਮ ਕੀਤਾ, ਉਥੇ ਹੀ ਬੱਲੇਬਾਜ਼ੀ ਨਾਲ ਭਾਰਤ ਨੂੰ ਜਿੱਤ ਦਿਵਾਈ।
india beat pakistan : ਭਾਰਤ ਨੇ ਐਤਵਾਰ ਨੂੰ ਚੈਂਪੀਅਨਸ ਟਰਾਫ਼ੀ ਦੇ ਖੇਡੇ ਗਏ ਗਰੁੱਪ-ਏ ਦੇ 5ਵੇਂ ਮੈਚ ਵਿੱਚ ਪਾਕਿਸਤਾਨ ਨੂੰ ਹਰਾ ਕੇ ਲਗਭਗ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਜਦਕਿ ਪਾਕਿਸਤਾਨ ਭਾਰਤ ਹੱਥੋਂ ਹੋਈ ਇਸ ਇਕਪਾਸੜ ਹਾਰ ਨਾਲ ਲਗਭਗ ਚੈਂਪੀਅਨਸ ਟਰਾਫ਼ੀ ਦੇ ਸੈਮੀਫਾਈਨਲ ਵਿਚੋਂ ਬਾਹਰ ਹੋ ਗਿਆ ਹੈ।
ਭਾਰਤ ਦੀ ਇਸ ਜਿੱਤ ਵਿੱਚ ਲਗਾਤਾਰ ਖਰਾਬ ਫਾਰਮ ਨਾਲ ਜੂਝ ਰਹੇ ਵਿਰਾਟ ਕੋਹਲੀ ਦਾ ਬੱਲਾ ਮੁੜ ਗਰਜਿਆ, ਜਿਨ੍ਹਾਂ ਨੇ ਪਾਕਿਸਤਾਨ ਖਿਲਾਫ਼ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਮੈਚ ਦੌਰਾਨ ਜਿਥੇ ਕੈਚਾਂ ਦਾ ਰਿਕਾਰਡ ਕਾਇਮ ਕੀਤਾ, ਉਥੇ ਹੀ ਬੱਲੇਬਾਜ਼ੀ ਨਾਲ ਭਾਰਤ ਨੂੰ ਜਿੱਤ ਦਿਵਾਈ।
ਸਭ ਤੋਂ ਵੱਧ ਕੈਚ ਲੈਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ ਕੋਹਲੀ
ਵਿਰਾਟ ਕੋਹਲੀ ਨੇ ਇਤਿਹਾਸ ਰਚਦਿਆਂ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਕੈਚ ਵਾਲੇ ਭਾਰਤੀ ਖਿਡਾਰੀ ਬਣ ਗਏ ਹਨ। ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਨਸੀਮ ਸ਼ਾਹ ਦਾ ਕੈਚ ਲੈ ਕੇ ਵਿਰਾਟ ਕੋਹਲੀ ਦੇ ਕੈਚਾਂ ਦੀ ਗਿਣਤੀ 157 ਹੋ ਗਈ ਹੈ ਅਤੇ ਸਾਬਕਾ ਮਹਾਨ ਕਪਤਾਨ ਮੁਹੰਮਦ ਅਜ਼ਹਰੂਦੀਨ ਹੁਣ ਕੋਹਲੀ ਤੋਂ 156 ਕੈਚਾਂ ਨਾਲ ਪਿੱਛੇ ਹੋ ਗਏ ਹਨ। ਜਦਕਿ ਤੀਜੇ ਸਥਾਨ 'ਤੇ 140 ਕੈਚਾਂ ਨਾਲ ਸਚਿਨ ਤੇਂਦੁਲਕਰ ਦਾ ਨਾਮ ਹੈ।
ਟਾਸ ਜਿੱਤਣ ਪਿੱਛੋਂ ਇਸ ਤਰ੍ਹਾਂ ਰਿਹਾ ਪਾਕਿਸਤਾਨ ਦਾ ਹਾਲ
ਇਸ ਤੋਂ ਪਹਿਲਾਂ ਪਾਕਿਸਤਾਨ ਦੀ ਪੂਰੀ ਟੀਮ 49.4 ਓਵਰਾਂ ਵਿੱਚ 241 ਦੌੜਾਂ ਹੀ ਬਣਾ ਸਕੀ, ਜਿਸ ਵਿੱਚ ਸ਼ਾਦ ਸ਼ਕੀਲ ਨੇ ਸਭ ਤੋਂ ਵੱਧ 62 ਦੌੜਾਂ ਦਾ ਬਣਾਈਆਂ, ਜਦਕਿ ਮੁਹੰਮਦ ਰਿਜ਼ਵਾਨ ਨੇ 46 ਦੌੜਾਂ ਦਾ ਯੋਗਦਾਨ ਦੇ ਕੇ ਟੀਮ ਨੂੰ ਸਨਮਾਨਜਨਕ ਸਕੋਰ ਦਿੱਤਾ।
ਦੱਸ ਦਈਏ ਕਿ ਟਾਸ ਜਿੱਤ ਕੇ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਸੀ, ਪਰ ਉਸ ਦਾ ਇਹ ਫੈਸਲਾ ਉਦੋਂ ਗਲਤ ਸਾਬਤ ਹੋਇਆ ਜਦੋਂ ਪਾਕਿਸਤਾਨ ਦੀਆਂ 47 ਦੌੜਾਂ 'ਤੇ ਹੀ ਦੋ ਵਿਕਟਾਂ ਡਿੱਗ ਗਈਆਂ ਅਤੇ ਫਿਰ ਭਾਰਤੀ ਗੇਂਦਬਾਜ਼ਾਂ ਨੇ ਪਾਕਿਸਤਾਨੀ ਟੀਮ ਨੂੰ ਪੂਰੀ ਖੇਡ ਵਿੱਚ ਸੰਭਲਣ ਦਾ ਮੌਕਾ ਹੀ ਨਹੀਂ ਦਿੱਤਾ।
ਭਾਰਤ ਵੱਲੋਂ ਕੁਲਦੀਪ ਯਾਦਵ ਨੇ 3 ਵਿਕਟਾਂ, ਹਾਰਦਿਕ ਪਾਂਡਿਆ ਨੇ 2 ਵਿਕਟਾਂ, ਜਦਕਿ ਹਰਸ਼ਿਤ ਰਾਣਾ, ਰਵਿੰਦਰ ਜਡੇਜ਼ਾ ਅਤੇ ਅਕਸਰ ਪਟੇਲ ਨੇ 1-1 ਵਿਕਟ ਝਟਕੀਆਂ।