Shehbaz Sharif On BrahMos Strike : ਪਾਕਿਸਤਾਨ ਹਮਲਾ ਕਰਦਾ ਉਸ ਤੋਂ ਪਹਿਲਾਂ ਭਾਰਤ ਨੇ ਬਰਸਾ ਦਿੱਤਾ ਬ੍ਰਹਮੋਸ, ਸ਼ਹਿਬਾਜ਼ ਸ਼ਰੀਫ ਦਾ ਵੱਡਾ ਕਬੂਲਨਾਮਾ

ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੁਨੀਆ ਭਰ ਵਿੱਚ ਘੁੰਮ ਰਹੇ ਹਨ ਅਤੇ ਭਾਰਤ ਵਿਰੁੱਧ ਪ੍ਰਚਾਰ ਕਰ ਰਹੇ ਹਨ। ਅਜ਼ਰਬਾਈਜਾਨ ਵਿੱਚ ਉਨ੍ਹਾਂ ਨੇ ਮੰਨਿਆ ਕਿ ਭਾਰਤ ਨੇ ਆਪ੍ਰੇਸ਼ਨ ਸਿੰਦੂਰ ਦੇ ਤਹਿਤ ਬ੍ਰਹਮੋਸ ਮਿਜ਼ਾਈਲਾਂ ਨਾਲ ਪਾਕਿਸਤਾਨੀ ਫੌਜੀ ਠਿਕਾਣਿਆਂ 'ਤੇ ਹਮਲਾ ਕੀਤਾ ਸੀ।

By  Aarti May 29th 2025 06:49 PM -- Updated: May 29th 2025 07:00 PM

Shehbaz Sharif On BrahMos Strike :   ਪਾਕਿਸਤਾਨ ’ਤੇ ਆਪਰੇਸ਼ਨ ਸਿੰਦੂਰ ਦੇ ਜਰੀਏ ਭਾਰਤ ਨੇ ਜੋ ਤਬਾਹੀ ਮਚਾਈ ਹੈ ਉਸ ’ਤੇ ਖੁਦ ਪਾਕਿਸਤਾਨ ਦੇ ਆਗੂ ਹੁਣ ਇਸ ਗੱਲ ਨੂੰ ਸਵੀਕਾਰ ਵੀ ਕਰਨ ਲੱਗੇ ਹਨ। ਹੁਣ ਇਸ ਗੱਲ ਨੂੰ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸਵੀਕਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਭਾਰਤ 'ਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਪਾਕਿਸਤਾਨ ਭਾਰਤ 'ਤੇ ਹਮਲਾ ਕਰਨ ਤੋਂ ਪਹਿਲਾਂ ਬ੍ਰਹਮੋਸ ਮਿਜ਼ਾਈਲ ਨਾਲ ਹਮਲਾ ਕੀਤਾ ਗਿਆ ਸੀ।

ਦੱਸ ਦਈਏ ਕਿ ਅਜ਼ਰਬਾਈਜਾਨ ਦੇ ਲਾਚਿਨ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਭਾਰਤ ਦੀ ਤਾਕਤ ਨੂੰ ਸਵੀਕਾਰ ਕੀਤਾ। ਉਨ੍ਹਾਂ ਕਿਹਾ ਕਿ ਅਸੀਂ 9-10 ਮਈ ਨੂੰ ਹਮਲਾ ਕਰਨ ਦਾ ਫੈਸਲਾ ਕੀਤਾ ਸੀ। ਪਾਕਿਸਤਾਨ ਨੇ ਸਵੇਰ ਦੀ ਨਮਾਜ਼ ਤੋਂ ਬਾਅਦ ਭਾਰਤ 'ਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਪਰ ਇਸ ਤੋਂ ਪਹਿਲਾਂ ਭਾਰਤ ਨੇ ਬ੍ਰਹਮੋਸ ਮਿਜ਼ਾਈਲਾਂ ਨਾਲ ਪਾਕਿਸਤਾਨੀ ਫੌਜੀ ਠਿਕਾਣਿਆਂ 'ਤੇ ਹਮਲਾ ਕੀਤਾ।

ਸ਼ਰੀਫ ਦਾ ਇਹ ਇਕਬਾਲੀਆ ਬਿਆਨ ਅਜ਼ਰਬਾਈਜਾਨ ਦੇ ਆਜ਼ਾਦੀ ਦਿਵਸ ਦੇ ਮੌਕੇ 'ਤੇ ਆਇਆ, ਜਿੱਥੇ ਪਾਕਿਸਤਾਨੀ ਫੌਜ ਦੇ ਨਵੇਂ 'ਫੀਲਡ ਮਾਰਸ਼ਲ' ਅਸੀਮ ਮੁਨੀਰ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।

ਆਪਣੇ ਭਾਸ਼ਣ ਵਿੱਚ ਸ਼ਰੀਫ ਨੇ ਕਿਹਾ ਕਿ ਸਾਡੀ ਫੌਜ ਸਵੇਰੇ 4:30 ਵਜੇ ਫਜਰ ਤੋਂ ਤੁਰੰਤ ਬਾਅਦ ਭਾਰਤ ਵਿਰੁੱਧ ਜਵਾਬੀ ਕਾਰਵਾਈ ਕਰਨ ਲਈ ਤਿਆਰ ਸੀ, ਪਰ ਇਸ ਤੋਂ ਪਹਿਲਾਂ ਭਾਰਤ ਨੇ ਨੂਰ ਖਾਨ (ਰਾਵਲਪਿੰਡੀ) ਅਤੇ ਮੁਰੀਦ (ਚੱਕਵਾਲ) ਵਿੱਚ ਸਥਿਤ ਸਾਡੇ ਠਿਕਾਣਿਆਂ 'ਤੇ ਬ੍ਰਹਮੋਸ ਮਿਜ਼ਾਈਲਾਂ ਨਾਲ ਹਮਲਾ ਕਰ ਦਿੱਤਾ।' ਇਸ ਵੱਡੇ ਖੁਲਾਸੇ ਤੋਂ ਬਾਅਦ, ਸ਼ਰੀਫ ਨੇ ਅਸੀਮ ਮੁਨੀਰ ਨੂੰ ਖੜ੍ਹਾ ਕੀਤਾ ਅਤੇ ਰਸਮੀ ਤੌਰ 'ਤੇ ਉਨ੍ਹਾਂ ਨੂੰ ਇਕੱਠ ਵਿੱਚ ਪੇਸ਼ ਕੀਤਾ।

ਇਹ ਵੀ ਪੜ੍ਹੋ : Setback For Trump on Tariffs : ਟੈਰਿਫ 'ਤੇ ਟਰੰਪ ਨੂੰ ਵੱਡਾ ਝਟਕਾ; ਅਮਰੀਕੀ ਅਦਾਲਤ ਨੇ ਦੱਸਿਆ ਗੈਰ-ਕਾਨੂੰਨੀ, ਭਾਰਤ-ਪਾਕਿ ਜੰਗਬੰਦੀ ਦੀ ਦਲੀਲ ਵੀ ਕੀਤੀ ਰੱਦ

Related Post