Indian Coast Guard Day: ਕਿਉਂ ਮਨਾਇਆ ਜਾਂਦੈ ਭਾਰਤੀ ਤੱਟ ਰੱਖਿਅਕ ਦਿਵਸ, ਜਾਣੋ ਇਤਿਹਾਸ ਤੇ ਮਹੱਤਤਾ
Indian Coast Guard Day 2024: ਭਾਰਤੀ ਤੱਟ ਰੱਖਿਅਕ ਦਿਵਸ ਹਰ ਸਾਲ 1 ਫਰਵਰੀ ਨੂੰ ਪੂਰੇ ਦੇਸ਼ 'ਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਹੱਤਵ ਭਾਰਤੀ ਤੱਟ ਰੱਖਿਅਕ ਜਵਾਨਾਂ (Indian Coast Guard Day) ਨੂੰ ਸਨਮਾਨ ਦੇਣਾ ਹੈ। ਦਸ ਦਈਏ ਕਿ ਇਸ ਦਿਨ ਵੱਖ-ਵੱਖ ਪ੍ਰੋਗਰਾਮਾਂ ਅਤੇ ਸਮਾਰੋਹਾਂ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ 'ਚ ਪਰੇਡ, ਪ੍ਰਦਰਸ਼ਨ ਅਤੇ ਸੱਭਿਆਚਾਰਕ ਪ੍ਰੋਗਰਾਮ ਸ਼ਾਮਲ ਹੁੰਦੇ ਹਨ। ਤਾਂ ਆਉ ਜਾਣਦੇ ਹਾਂ ਭਾਰਤੀ ਤੱਟ ਰੱਖਿਅਕ ਦਿਵਸ ਕਿਉਂ ਮਨਾਇਆ ਜਾਂਦਾ ਹੈ?
ਭਾਰਤੀ ਤੱਟ ਰੱਖਿਅਕ ਭਾਰਤ ਦੀ ਇੱਕ ਹਥਿਆਰਬੰਦ ਫੋਰਸ ਹੈ, ਜੋ ਭਾਰਤੀ ਸਮੁੰਦਰੀ ਸਰਹੱਦ ਅਤੇ ਤੱਟਵਰਤੀ (Indian Navy) ਖੇਤਰਾਂ ਦੀ ਸੁਰੱਖਿਆ ਕਰਦੀ ਹੈ। ਦਸ ਦਈਏ ਕਿ ਸਾਡੇ ਦੇਸ਼ ਦੀ ਸਮੁੰਦਰੀ ਸਰਹੱਦ ਲਗਭਗ 7500 ਕਿਲੋਮੀਟਰ ਲੰਬੀ ਹੈ, ਜਿਸ ਦੀ ਸੁਰੱਖਿਆ ਭਾਰਤੀ ਤੱਟ ਰੱਖਿਅਕ ਦੇ ਜਵਾਨ ਕਰਦੇ ਹਨ। ਅਤੇ ਉਨ੍ਹਾਂ ਕੋਲ ਇਸ ਸਮੇਂ 150 ਤੋਂ ਵੱਧ ਜਹਾਜ਼ ਅਤੇ 100 ਤੋਂ ਵੱਧ ਹਵਾਈ ਜਹਾਜ਼ ਹਨ, ਜੋ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਲੋੜੀਂਦੀ ਸਮਰੱਥਾ ਪ੍ਰਦਾਨ ਕਰਦੇ ਹਨ।
ਭਾਰਤੀ ਤੱਟ ਰੱਖਿਅਕ ਦਿਵਸ ਕਿਉਂ ਮਨਾਇਆ ਜਾਂਦਾ ਹੈ?
ਦਸ ਦਈਏ ਕਿ ਭਾਰਤੀ ਤੱਟ ਰੱਖਿਅਕ ਦੇਸ਼ ਦੀ ਸਮੁੰਦਰੀ ਸੁਰੱਖਿਆ ਲਈ ਇੱਕ ਮਹੱਤਵਪੂਰਨ ਬਲ ਹੈ, ਜੋ ਸਮੁੰਦਰੀ ਖੇਤਰਾਂ ਦੀ ਸੁਰੱਖਿਆ, ਸਮੁੰਦਰੀ ਡਾਕੂਆਂ ਅਤੇ ਤਸਕਰੀ ਨੂੰ ਰੋਕਣ ਅਤੇ ਸਮੁੰਦਰੀ ਆਫ਼ਤਾਂ ਤੋਂ ਬਚਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਦਿਨ ਉਨ੍ਹਾਂ ਸੈਨਿਕਾਂ ਨੂੰ ਉਨ੍ਹਾਂ ਦੇ ਸਾਹਸ ਅਤੇ ਕੁਰਬਾਨੀ ਲਈ ਸਨਮਾਨਿਤ ਕਰਨ ਲਈ ਮਨਾਇਆ ਜਾਂਦਾ ਹੈ। ਇਹ ਦਿਨ ਸਾਨੂੰ ਇੱਕ ਮੌਕਾ ਪ੍ਰਦਾਨ ਕਰਦਾ ਹੈ ਜਿਸ ਰਾਹੀਂ ਅਸੀਂ ਸਮੁੰਦਰੀ ਸੁਰੱਖਿਆ ਕਰਮਚਾਰੀਆਂ ਦੇ ਸਮਰਪਣ ਨੂੰ ਜਾਣ ਸਕਦੇ ਹਾਂ। ਅਜਿਹੇ 'ਚ ਇਸ ਦਿਨ ਦੇਸ਼ ਭਰ 'ਚ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਜਿਨ੍ਹਾਂ ਪ੍ਰੋਗਰਾਮਾਂ 'ਚ ਪਰੇਡ ਅਤੇ ਮਾਰਚ ਪਾਸਟ, ਭਾਸ਼ਣ ਸਮਾਰੋਹ ਅਤੇ ਸਮਾਜ ਸੇਵਾ ਪ੍ਰੋਗਰਾਮ ਆਦਿ ਸ਼ਾਮਲ ਹੁੰਦੇ ਹਨ।
ਭਾਰਤੀ ਤੱਟ ਰੱਖਿਅਕ ਦਿਵਸ ਦਾ ਇਤਿਹਾਸ
ਭਾਰਤੀ ਤੱਟ ਰੱਖਿਅਕ ਦੀ ਸਥਾਪਨਾ ਭਾਰਤ ਸਰਕਾਰ ਵੱਲੋਂ 1 ਫਰਵਰੀ, 1977 ਨੂੰ ਕੀਤੀ ਗਈ ਸੀ, ਜਿਸਦਾ ਮਹੱਤਵ ਸਮੁੰਦਰੀ ਸਰਹੱਦ ਦੀ ਸੁਰੱਖਿਆ, ਸਮੁੰਦਰੀ ਡਾਕੂਆਂ ਤੇ ਤਸਕਰੀ ਨੂੰ ਰੋਕਣਾ ਅਤੇ ਸਮੁੰਦਰੀ ਆਫ਼ਤਾਂ 'ਚ ਸਹਾਇਤਾ ਕਰਨਾ ਸੀ। ਦਸ ਦਈਏ ਕਿ ਸਥਾਪਨਾ ਦੇ ਸਮੇਂ ਫੋਰਸ ਕੋਲ ਸਿਰਫ ਦੋ ਜਹਾਜ਼ ਅਤੇ ਪੰਜ ਗਸ਼ਤ ਵਾਲੀਆਂ ਕਿਸ਼ਤੀਆਂ ਸਨ। ਇਸ ਦੇ ਨਾਲ ਹੀ ਇਸ ਫੋਰਸ ਦੇ ਪਹਿਲੇ ਡਾਇਰੈਕਟਰ ਜਨਰਲ ਐਡਮਿਰਲ ਵੀਏ ਕਾਮਥ ਸਨ। ਜਦੋਂਕਿ ਇਸ ਸਮੇਂ ਫੋਰਸ ਕੋਲ 156 ਦੇ ਕਰੀਬ ਜਹਾਜ਼ ਅਤੇ 62 ਹਵਾਈ ਜਹਾਜ਼ ਹਨ। ਇਸ ਸਮੇਂ ਰਾਕੇਸ਼ ਪਾਲ, ਪੀ.ਟੀ.ਐਮ., ਟੀ.ਐਮ. ਭਾਰਤੀ ਤੱਟ ਰੱਖਿਅਕ ਦੇ 25ਵੇਂ ਡਾਇਰੈਕਟਰ ਜਨਰਲ ਹਨ।
ਭਾਰਤੀ ਤੱਟ ਰੱਖਿਅਕ ਦਿਵਸ ਦੀ ਮਹੱਤਤਾ
ਇਹ ਫੋਰਸ ਭਾਰਤ ਦੀਆਂ ਸਮੁੰਦਰੀ ਸਰਹੱਦਾਂ ਦੀ ਰਾਖੀ ਕਰਦੀ ਹੈ ਅਤੇ ਸਮੁੰਦਰੀ ਮਾਰਗਾਂ 'ਚ ਹੋਣ ਵਾਲੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਦੀ ਹੈ। ਦਸ ਦਈਏ ਕਿ ਇਹ ਫੋਰਸ ਸਮੁੰਦਰ 'ਤੇ ਮਛੇਰਿਆਂ ਦੀ ਮਦਦ ਕਰਦੀ ਹੈ ਅਤੇ ਸਮੁੰਦਰੀ ਜੈਵ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ ਲਈ ਵੀ ਕੰਮ ਕਰਦੀ ਹੈ। ਭਾਰਤੀ ਤੱਟ ਰੱਖਿਅਕ ਦੇ ਕਰਮਚਾਰੀ ਵੀ ਵਿਗਿਆਨਕ ਅੰਕੜੇ ਇਕੱਠੇ ਕਰਦੇ ਹਨ।
ਭਾਰਤੀ ਤੱਟ ਰੱਖਿਅਕ ਦਿਵਸ ਕਿਵੇਂ ਮਨਾਇਆ ਜਾਂਦਾ ਹੈ?
ਇਸ ਸਾਲ ਦੇਸ਼ 1 ਫਰਵਰੀ 2024 ਨੂੰ, ਭਾਰਤ ਭਾਰਤੀ ਤੱਟ ਰੱਖਿਅਕ ਦਿਵਸ ਦੀ 48ਵੀਂ ਦਿਵਸ ਮਨਾਏਗਾ। ਇਸ ਮੌਕੇ ਵੱਖ-ਵੱਖ ਪ੍ਰੋਗਰਾਮ ਵੀ ਕਰਵਾਏ ਜਾਣਗੇ। ਦੱਸ ਦੇਈਏ ਕਿ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸਥਿਤ ਭਾਰਤੀ ਤੱਟ ਰੱਖਿਅਕ ਹੈੱਡਕੁਆਰਟਰ 'ਚ ਇੱਕ ਮੁੱਖ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ, ਜਿਸ 'ਚ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਿਰਕਤ ਕਰਨਗੇ। ਉਨ੍ਹਾਂ ਪ੍ਰੋਗਰਾਮਾਂ ਦਾ ਮਹੱਤਵ ਨੌਜਵਾਨ ਵਿਦਿਆਰਥੀਆਂ ਨੂੰ ਭਾਰਤੀ ਤੱਟ ਰੱਖਿਅਕ ਦੀ ਭੂਮਿਕਾ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਹਥਿਆਰਬੰਦ ਸੈਨਾਵਾਂ 'ਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨਾ ਹੈ। ਇਸ ਦੇ ਨਾਲ ਹੀ ਵੱਧ ਤੋਂ ਵੱਧ ਲੋਕਾਂ ਨੂੰ ਆਈ.ਸੀ.ਜੀ. ਦੀਆਂ ਸੰਭਾਵਨਾਵਾਂ ਬਾਰੇ ਜਾਗਰੂਕ ਕਰਨਾ ਹੈ।