ਪੰਜਾਬ ਦੀ ਸਨਅਤ ਬਾਹਰੀ ਸੂਬਿਆਂ 'ਚ ਕਰੇਗੀ ਹਿਜਰਤ

By  Pardeep Singh January 5th 2023 02:14 PM -- Updated: January 5th 2023 06:37 PM

ਚੰਡੀਗੜ੍ਹ: ਪੰਜਾਬ ਵਿੱਚ ਆਉਣ ਵਾਲੇ ਸਮੇਂ ਵਿੱਚ ਆਰਥਿਕ ਮੰਦੀ ਆਉਣ ਦੇ ਨਾਲ-ਨਾਲ ਬੇਰੁਜ਼ਗਾਰੀ ਵੀ ਵੱਧਣ ਦੀ ਸੰਭਾਵਨਾ ਹੈ ਕਿਉਂਕਿ ਪੰਜਾਬ ਦੀ ਸਨਅਤ ਬਾਹਰੀ ਸੂਬਿਆਂ ਵਿੱਚ ਹਿਜਰਤ ਕਰ ਰਹੀ ਹੈ। ਪਿਛਲੇ ਦਿਨਾਂ ਵਿੱਚ ਪੰਜਾਬ ਦੀ ਸਨਅਤ ਦੇ ਚੇਅਰਮੈਨ ਟੀਆਰ ਮਿਸ਼ਰਾ ਦੀ ਅਗਵਾਈ ਵਿੱਚ ਏਵਨ ਅਤੇ ਹੀਰੋ ਸਾਈਕਲਾਂ ਦੇ ਮਾਲਕਾਂ ਨੇ CM ਯੋਗੀ ਅਦਿਤਿਆਨਾਥ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਯੂਪੀ ਵਿੱਚ ਨਿਵੇਸ਼ ਕਰਨ ਉੱਤੇ ਚਰਚਾ ਕੀਤੀ।


ਯੂਪੀ ਦੇ ਸੀਐਮ ਯੋਗੀ ਅਦਿਤਿਆਨਾਥ  ਨੇ ਪੰਜਾਬ ਦੀ ਇੰਡਸਟਰੀ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਲਈ ਵਿਸ਼ੇਸ਼ ਨੀਤੀ ਤਹਿਤ ਸਕੀਮਾਂ ਦਿੱਤੀਆਂ ਜਾਣਗੀਆਂ। ਚੇਅਰਮੈਨ ਟੀ ਆਰ ਮਿਸ਼ਰਾ ਨੇ ਖੁਦ ਇਕ ਬਾਇਲਰ ਯੂਨਿਟ ਵਿੱਚ 30 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਚੇਅਰਮੈਨ ਟੀਆਰ ਮਿਸ਼ਰਾ ਦਾ ਕਹਿਣਾ ਹੈ ਕਿ 2.26 ਲੱਖ ਕਰੋੜ ਰੁਪਏ ਦੇ ਨਿਵੇਸ਼ ਦੀ ਵਚਨਬੱਧਤਾ ਹੈ। ਏਵਨ ਸਾਈਕਲ ਗਰੁੱਪ ਨੇ ਯੂਪੀ ਵਿੱਚ 500 ਕਰੋੜ ਦਾ ਨਿਵੇਸ਼ ਕੀਤਾ ਹੈ ਉਥੇ ਹੀ ਹੀਰੋ ਗਰੁੱਪ ਨੇ 350 ਕਰੋੜ ਦਾ ਨਿਵੇਸ਼ ਕੀਤਾ ਹੈ। 31 ਮਾਰਚ 2023 ਤੱਕ ਯੂਪੀ ਵਿੱਚ 5 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਟੀਚਾ ਰੱਖਿਆ ਹੈ।


ਯੂਪੀ ਮਗਰੋਂ ਲੁਧਿਆਣਾ ਦੀ ਸਨਅਤ ਜੰਮੂ ਵੱਲ ਨੂੰ ਕੀਤਾ ਰੁਖ਼ 

ਯੂਪੀ ਮਗਰੋਂ ਹੁਣ ਲੁਧਿਆਣਾ ਦੀ ਸਨਅਤ ਜੰਮੂ-ਕਸ਼ਮੀਰ ਵੱਲ ਰੁਖ਼ ਕਰ ਰਹੀ ਹੈ। ਸਾਈਕਲ ਇੰਡਸਟਰੀ ਤੋਂ ਬਾਅਦ ਹੌਜ਼ਰੀ ਇੰਡਸਟਰੀ ਪਰਵਾਸ ਕਰ ਰਹੀ ਹੈ। ਡਾਇੰਗ ਅਤੇ ਟੈਕਸਟਾਈਲ ਸਨਅਤ ਵੱਲੋਂ ਜੰਮੂ-ਕਸ਼ਮੀਰ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਜਾਵੇਗੀ ਹੈ। ਲੁਧਿਆਣਾ ਨਿਟਵਿਯਰ ਇੰਡਸਟਰੀ ਦੇ ਪ੍ਰਧਾਨ ਹਰੀਸ਼ ਦੁਆ ਨੇ ਵੱਡਾ ਬਿਆਨ ਦਿੱਤਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਸਾਡੀ ਲੇਬਰ ਤੋਂ ਹਰ ਰੋਜ਼ ਲੁੱਟ ਹੋ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਦੇ  CM ਦੀ ਰਿਹਾਇਸ਼ ਕੋਲੋਂ ਬੰਬ ਮਿਲ ਸਕਦਾ ਹੈ ਤਾਂ ਅਸੀਂ ਕਿਵੇਂ ਸੁਰੱਖਿਅਤ ਹੋ ਸਕਦੇ ਹਾਂ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਬਿਜਲੀ ਦੀ ਕੀਮਤ ਜ਼ਿਆਦਾ ਹੈ ਪਰ ਦੂਜੇ ਸੂਬਿਆ ਵਿੱਚ ਬਿਜਲੀ ਸਸਤੀ ਮਿਲਦੀ ਹੈ। 

ਲੁਧਿਆਣਾ ਨਿਟਵਿਯਰ ਇੰਡਸਟਰੀ ਦੇ ਪ੍ਰਧਾਨ ਹਰੀਸ਼ ਦੁਆ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਦਯੋਗ ਨੀਤੀ ਵਿੱਚ  ਕੋਈ ਧਿਆਨ ਨਹੀ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੰਮੂ-ਕਸ਼ਮੀਰ 'ਚ ਉਤਪਾਦਨ ਦੀ ਲਾਗਤ ਘੱਟ ਹੁੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਥੇ 30 ਫੀਸਦ ਰਾਜ ਪੂੰਜੀ ਨਿਵੇਸ਼ ਸਬਸਿਡੀ ਮਿਲੇਗੀ ਅਤੇ ਕਾਰਜਸ਼ੀਲ ਪੂੰਜੀ ਉੱਤੇ 5 ਫੀਸਦ ਵਿਆਜ ਦੀ ਸਬਸਿਡੀ ਮਿਲੇਗੀ। ਉਨ੍ਹਾਂ ਦਾ ਕਹਿਣਾ ਹੈ ਕਿ GST ਅਦਾਇਗੀ ਅਤੇ ਭਾੜੇ ਦੀ ਰਿਫੰਡ ਸਕੀਮ ਮਿਲੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚੋਂ ਸਨਅਤ ਬਾਹਰ ਜਾ ਰਹੇ ਹਨ।

ਲਾਅ ਐਂਡ ਆਰਡਰ 'ਤੇ ਚੁੱਕੇ ਸਵਾਲ

ਪੰਜਾਬ ਦੇ ਸਨਅਤਕਾਰਾਂ ਨੇ ਪੰਜਾਬ  ਦੇ ਲਾਅ ਐਂਡ ਆਰਡਰ ਉੱਤੇ ਸਵਾਲ ਚੁੱਕੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ ਉਥੇ ਹੀ ਇੱਥੇ ਗੈਂਗਸਟਰਾਂ ਦਾ ਬੋਲਬਾਲਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ।

Related Post