CoWIN ਕੋਵਿਡ ਵੈਕਸੀਨ ਲਗਵਾਉਣ ਵਾਲਿਆਂ ਦੀ ਜਾਣਕਾਰੀ ਟੈਲੀਗ੍ਰਾਮ ਤੇ ਲੀਕ

By  Jasmeet Singh June 12th 2023 02:30 PM -- Updated: June 12th 2023 02:31 PM

CoWin Covid Vaccine Date Leak Case: ਰਿਪੋਰਟਾਂ ਦੀ ਮੰਨੀਏ ਤਾਂ CoWIN ਸਰਕਾਰੀ ਪੋਰਟਲ 'ਤੇ ਰਜਿਸਟਰਡ ਕਈ ਭਾਰਤੀਆਂ ਦੀ ਨਿੱਜੀ ਜਾਣਕਾਰੀ ਟੈਲੀਗ੍ਰਾਮ 'ਤੇ ਲੀਕ ਹੋ ਗਈ ਹੈ।

ਇਹ ਪਤਾ ਲੱਗਿਆ ਕਿ ਜਦੋਂ ਤੁਸੀਂ ਕਿਸੇ ਵਿਅਕਤੀ ਦਾ ਨੰਬਰ ਦਾਖਲ ਕਰਦੇ ਹੋ ਤਾਂ ਟੈਲੀਗ੍ਰਾਮ ਦਾ ਬੋਟ ਉਸ ਵਿਅਕਤੀ ਦੇ ਨਾਮ, ਪਾਸਪੋਰਟ ਆਈਡੀ ਨੰਬਰ ਜਾਂ ਪੈਨ, ਆਧਾਰ ਅਤੇ ਲਿੰਗ ਅਤੇ ਜਨਮ ਸਾਲ ਦੇ ਨਾਲ ਜਵਾਬ ਦਿੰਦਾ ਹੈ। ਟੀ.ਐਮ.ਸੀ ਦੇ ਸਾਕੇਤ ਗੋਖਲੇ ਨੇ ਟੈਲੀਗ੍ਰਾਮ ਤੋਂ ਸਿਆਸੀ ਨੇਤਾਵਾਂ ਦੇ ਲੀਕ ਹੋਏ ਡੇਟਾ ਨੂੰ ਦਿਖਾਉਂਦੇ ਹੋਏ ਸਕ੍ਰੀਨਸ਼ਾਟ ਟਵੀਟ ਕੀਤੇ ਹਨ।


ਇਸ ਸਬੰਧੀ ਰਿਪੋਰਟਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਦੇ ਨਾਲ-ਨਾਲ ਕਈ ਮੀਡੀਆ ਹਾਊਸਾਂ ਦੁਆਰਾ ਵੀ ਦਾਅਵਾ ਕੀਤਾ ਗਿਆ ਹੈ, ਇਹ ਮਾਮਲਾ ਇੱਕ ਵੱਡੇ ਡੇਟਾ ਲੀਕ ਵੱਲ ਇਸ਼ਾਰਾ ਕਰਦਾ ਹੈ। ਟੈਲੀਗ੍ਰਾਮ ਚੈਟਬੋਟਸ ਸਾਨੂੰ ਉਨ੍ਹਾਂ ਲੋਕਾਂ ਦੀ ਨਿੱਜੀ ਜਾਣਕਾਰੀ ਦਿਖਾਉਂਦਾ ਹੈ ਜਿਨ੍ਹਾਂ ਨੂੰ ਕੋਵਿਡ ਦਾ ਟੀਕਾ ਲਗਾਇਆ ਗਿਆ ਹੈ।


ਮਲਿਆਲਮ ਨਿਊਜ਼ ਪੋਰਟਲ 'ਦ ਫੋਰਥ ਨਿਊਜ਼' ਦੀ ਇਕ ਖਬਰ 'ਚ ਕਿਹਾ ਗਿਆ ਹੈ ਕਿ ਕੋਵਿਨ ਪੋਰਟਲ 'ਤੇ ਰਜਿਸਟਰ ਕੀਤੇ ਮੋਬਾਈਲ ਨੰਬਰ ਨਾਲ ਸਬੰਧਤ ਦਸਤਾਵੇਜ਼ ਚੈਨਲ 'ਤੇ ਉਪਲਬਧ ਹਨ। ਇਹ ਜਾਣਨਾ ਵੀ ਸੰਭਵ ਹੈ ਕਿ ਕਿਹੜੀ ਵੈਕਸੀਨ ਲਗਾਈ ਗਈ ਸੀ ਅਤੇ ਕਿੱਥੇ ਲਗਾਈ ਗਈ ਸੀ।

ਮਲਿਆਲਮ ਮਨੋਰਮਾ ਨੇ ਦੱਸਿਆ ਹੈ ਕਿ ਇਸ ਡੇਟਾ ਲੀਕ ਕਾਰਨ ਕਈ ਭਾਰਤੀ ਨਾਗਰਿਕਾਂ ਦੇ ਆਧਾਰ ਕਾਰਡ, ਵੋਟਰ ਆਈਡੀ ਅਤੇ ਪੈਨ ਕਾਰਡ ਨੰਬਰ ਹੁਣ ਟੈਲੀਗ੍ਰਾਮ 'ਤੇ ਉਪਲਬਧ ਹਨ। ਮਲਿਆਲਮ ਅਖਬਾਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਕੇਂਦਰੀ ਸਿਹਤ ਮੰਤਰਾਲੇ ਦੇ ਸਕੱਤਰ ਰਾਜੇਸ਼ ਭੂਸ਼ਣ ਦਾ ਡਾਟਾ ਵੀ ਲੀਕ ਹੋ ਗਿਆ ਹੈ। ਜਦੋਂ ਉਨ੍ਹਾਂ ਦਾ ਨੰਬਰ ਦਰਜ ਕੀਤਾ ਜਾਂਦਾ ਹੈ ਤਾਂ ਉਸਦੇ ਸਾਰੇ ਵੇਰਵੇ ਉਪਲਬਧ ਹੁੰਦੇ ਹਨ।

ਦਿ ਨਿਊਜ਼ ਮਿੰਟ ਦੇ ਅਨੁਸਾਰ, ਜਿਨ੍ਹਾਂ ਲੋਕਾਂ ਦਾ ਡਾਟਾ ਲੀਕ ਹੋਇਆ ਹੈ, ਉਨ੍ਹਾਂ ਦੀ ਸੂਚੀ ਵਿੱਚ ਤੇਲੰਗਾਨਾ ਦੇ ਸੂਚਨਾ ਅਤੇ ਸੰਚਾਰ ਤਕਨਾਲੋਜੀ ਮੰਤਰੀ ਕਲਵਕੁੰਤਲਾ ਤਾਰਾਕਾ ਰਾਮਾ ਰਾਓ (ਕੇ.ਟੀ.ਆਰ. ਦੇ ਨਾਂ ਨਾਲ ਮਸ਼ਹੂਰ), ਡੀਐਮਕੇ ਦੀ ਸੰਸਦ ਮੈਂਬਰ ਕਨੀਮੋਝੀ ਕਰੁਣਾਨਿਧੀ, ਭਾਜਪਾ ਤਾਮਿਲਨਾਡੂ ਦੇ ਪ੍ਰਧਾਨ ਕੇ. ਅੰਨਾਮਾਲਾਈ, ਕਾਂਗਰਸ ਦੇ ਸੰਸਦ ਮੈਂਬਰ ਕਾਰਤੀ ਚਿਦੰਬਰਮ ਅਤੇ ਸਾਬਕਾ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਸ਼ਾਮਲ ਹਨ।

ਦੂਜੇ ਪਾਸੇ ਮਾਹਰਾਂ ਦਾ ਮੰਨਣਾ ਹੈ ਕਿ ਜਦੋਂ CoWIN ਪੋਰਟਲ ਵਿੱਚ OTP ਸੁਰੱਖਿਆ ਪ੍ਰਣਾਲੀ ਸੀ ਤਾਂ ਇਹ ਸਵਾਲ ਦਾ ਵਿਸ਼ਾ ਹੈ ਕਿ ਟੈਲੀਗ੍ਰਾਮ 'ਤੇ ਡੇਟਾ ਕਿਵੇਂ ਲੀਕ ਹੋਇਆ।


ਇਸ ਦੌਰਾਨ ਸੰਸਦ ਮੈਂਬਰ ਕਾਰਤੀ ਚਿਦੰਬਰਮ ਨੇ ਟੈਲੀਗ੍ਰਾਮ ਬੋਟ 'ਤੇ ਆਪਣੇ ਕਥਿਤ ਡੇਟਾ ਲੀਕ ਦਾ ਇੱਕ ਸਕ੍ਰੀਨਸ਼ੌਟ ਸਾਂਝਾ ਕੀਤਾ ਅਤੇ ਲਿਖਿਆ, "ਆਪਣੇ ਡਿਜ਼ੀਟਲ ਇੰਡੀਆ ਦੇ ਜਨੂੰਨ ਵਿੱਚ ਭਾਰਤ ਸਰਕਾਰ ਨੇ ਨਾਗਰਿਕ ਗੋਪਨੀਯਤਾ ਨੂੰ ਬੁਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਹੈ। ਮੇਰੇ ਆਪਣੇ ਡੇਟਾ ਸਮੇਤ ਕੋਵਿਡ -19 ਟੀਕਾਕਰਨ ਕਰਵਾਉਣ ਵਾਲੇ ਹਰੇਕ ਭਾਰਤੀ ਦਾ ਨਿੱਜੀ ਡੇਟਾ ਜਨਤਕ ਤੌਰ 'ਤੇ ਉਪਲਬਧ ਹੈ। ਇਹ ਕਿਸਨੇ ਹੋਣ ਦਿੱਤਾ? ਭਾਰਤ ਸਰਕਾਰ ਡੇਟਾ ਸੁਰੱਖਿਆ ਕਾਨੂੰਨ 'ਤੇ ਕਿਉਂ ਬੈਠੀ ਹੈ? ਅਸ਼ਵਿਨੀ ਵੈਸ਼ਨਵ ਨੂੰ ਜਵਾਬ ਦੇਣਾ ਚਾਹੀਦਾ ਹੈ।"

ਇਸ ਤੋਂ ਪਹਿਲਾਂ ਪਿਛਲੇ ਸਾਲ ਜੂਨ ਵਿੱਚ ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ 150 ਮਿਲੀਅਨ ਭਾਰਤੀਆਂ ਦਾ ਟੀਕਾਕਰਨ ਡੇਟਾ ਲੀਕ ਹੋ ਗਿਆ ਸੀ, ਹਾਲਾਂਕਿ ਅਧਿਕਾਰੀਆਂ ਨੇ ਇਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਸੀ।

Related Post