Manoj Malhotra : ਕਾਂਗਰਸੀ ਆਗੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਇੱਕ ਦਿਨ ਪਹਿਲਾਂ ਹੀ ਫਿਟਨੈਸ ਦੀ ਵੀਡੀਓ ਕੀਤੀ ਸੀ ਸਾਂਝੀ

Manoj Malhotra : ਜਾਣਕਾਰੀ ਅਨੁਸਾਰ, ਮਨੂ ਬੜਿੰਗ ਹਮੇਸ਼ਾ ਆਪਣੀ ਤੰਦਰੁਸਤੀ ਪ੍ਰਤੀ ਸੁਚੇਤ ਰਹਿੰਦੇ ਸਨ ਅਤੇ ਇੱਕ ਦਿਨ ਪਹਿਲਾਂ, ਆਪਣੇ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਫਿੱਟਨੈਸ ਵੀਡੀਓ ਸਾਂਝੀ ਕੀਤੀ ਸੀ ਅਤੇ ਨੌਜਵਾਨਾਂ ਨੂੰ ਫਿੱਟਨੈਸ ਲਈ ਪ੍ਰੇਰਿਤ ਕੀਤਾ ਸੀ।

By  KRISHAN KUMAR SHARMA January 30th 2026 10:56 AM -- Updated: January 30th 2026 11:08 AM

Manoj Malhotra : ਜਲੰਧਰ 'ਚ ਇੱਕ ਕਾਂਗਰਸੀ ਆਗੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮਨੋਜ ਮਲਹੋਤਰਾ ਕਾਂਗਰਸੀ ਆਗੂ ਹੋਣ ਦੇ ਨਾਲ-ਨਾਲ ਇੱਕ ਜ਼ਿੰਮ ਮੋਟੀਵੇਟਰ ਵੀ ਸਨ। ਉਹ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਦੇ ਖਾਸ ਦੱਸੇ ਗਏ ਹਨ, ਜਿਨ੍ਹਾਂ ਨੇ ਬੀਤੇ ਦਿਨ ਆਪਣੀ ਫਿੱਟਨੈਸ ਨੂੰ ਲੈ ਕੇ ਇੱਕ ਵੀਡੀਓ ਵੀ ਸਾਂਝੀ ਕੀਤੀ ਸੀ।

ਜਾਣਕਾਰੀ ਅਨੁਸਾਰ, ਮਨੋਜ ਮਲਹੋਤਰਾ ਉਰਫ਼਼ ਮਨੂੰ ਬੜਿੰਗ ਨੂੰ ਸ਼ੁੱਕਰਵਾਰ ਸਵੇਰੇ 4 ਵਜੇ ਦੇ ਲਗਭਗ ਸਾਈਲੈਂਟ ਅਟੈਕ ਆਇਆ, ਜਿਸ 'ਤੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਤੁਰੰਤ ਹਸਪਤਾਲ ਲੈ ਕੇ ਗਏ, ਪਰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪਰਿਵਾਰਕ ਸੂਤਰਾਂ ਅਨੁਸਾਰ, ਆਗੂ ਨੂੰ ਛਾਤੀ ਵਿੱਚ ਤੇਜ਼ ਦਰਦ ਹੋ ਰਿਹਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਨਾਲ ਪਰਿਵਾਰ ਅਤੇ ਸਮਰਥਕ ਇਸ ਘਟਨਾ ਤੋਂ ਬਹੁਤ ਸਦਮੇ ਵਿੱਚ ਹਨ। ਸ਼ਹਿਰ ਦੇ ਵੱਖ-ਵੱਖ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਸੰਗਠਨਾਂ ਨੇ ਮਨੂ ਬੜਿੰਗ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ।

ਫਿੱਟਨੈਸ ਪ੍ਰਤੀ ਸੁਚੇਤ ਰਹਿੰਦੇ ਸਨ ਮਨੂ ਬੜਿੰਗ

ਜਾਣਕਾਰੀ ਅਨੁਸਾਰ, ਮਨੂ ਬੜਿੰਗ ਹਮੇਸ਼ਾ ਆਪਣੀ ਤੰਦਰੁਸਤੀ ਪ੍ਰਤੀ ਸੁਚੇਤ ਰਹਿੰਦੇ ਸਨ ਅਤੇ ਇੱਕ ਦਿਨ ਪਹਿਲਾਂ, ਆਪਣੇ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਫਿੱਟਨੈਸ ਵੀਡੀਓ ਸਾਂਝੀ ਕੀਤੀ ਸੀ ਅਤੇ ਨੌਜਵਾਨਾਂ ਨੂੰ ਫਿੱਟਨੈਸ ਲਈ ਪ੍ਰੇਰਿਤ ਕੀਤਾ ਸੀ।

ਜਲੰਧਰ ਦੇ ਰਹਿਣ ਵਾਲੇ ਮਨੂ ਵੜਿੰਗ ਨੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਦਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਨੂੰ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦਾ ਕਰੀਬੀ ਮੰਨਿਆ ਜਾਂਦਾ ਸੀ। ਮਨੂ ਵੜਿੰਗ ਜਲੰਧਰ ਦੇ ਬੜਿੰਗ ਇਲਾਕੇ ਤੋਂ ਸਨ ਅਤੇ ਕਈ ਸਾਲਾਂ ਤੋਂ ਰਾਜਨੀਤੀ ਵਿੱਚ ਸਰਗਰਮ ਸਨ। ਉਨ੍ਹਾਂ ਦੀ ਪਤਨੀ ਪਰਵੀਨਾ ਵੀ ਕੌਂਸਲਰ ਸੀ।

ਮਨੂ ਵੜਿੰਗ ਦੀ ਅਚਾਨਕ ਮੌਤ ਨੇ ਕਾਂਗਰਸ ਪਾਰਟੀ 'ਚ ਸੋਗ ਦੀ ਲਹਿਰ ਦੌੜ ਗਈ ਹੈ। ਪਾਰਟੀ ਆਗੂਆਂ ਅਤੇ ਸਮਰਥਕਾਂ ਨੇ ਉਨ੍ਹਾਂ ਦੀ ਮੌਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।

Related Post