IAS Puja Khedkar : ਜਾਣੋ ਕੌਣ ਹੈ ਵਿਵਾਦਾਂ ’ਚ ਘਿਰੀ IAS ਪੂਜਾ ਖੇਡਕਰ

IAS ਪੂਜਾ ਖੇਡਕਰ ਅੱਜਕੱਲ੍ਹ ਵਿਵਾਦਾਂ ਵਿੱਚ ਘਿਰੀ ਹੋਈ। ਜਾਣੋ ਕੌਣ ਹੈ IAS ਪੂਜਾ ਖੇਡਕਰ ਤੇ ਉਸ ਦੇ ਪਰਿਵਾਰ ਬਾਰੇ...

By  Dhalwinder Sandhu July 13th 2024 03:39 PM -- Updated: July 13th 2024 04:13 PM

IAS Puja Khedkar News: VIP ਡਿਮਾਂਡ ਤੋਂ ਲੈ ਕੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ IAS ਬਣ ਸੁਰਖੀਆਂ 'ਚ ਆਈ ਪੂਜਾ ਖੇਡਕਰ ਦਾ ਪਰਿਵਾਰ ਕਾਫ਼ੀ ਖੁਸ਼ਹਾਲ ਪਰਿਵਾਰ ਹੈ। ਪੂਜਾ ਖੇਡਕਰ ਦੇ ਪਿਤਾ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋ ਕੇ  ਰਾਜਨੀਤੀ 'ਚ ਆਪਣੀ ਕਿਸਮਤ ਅਜ਼ਮਾ ਰਹੇ ਹਨ, ਉੱਥੇ ਹੀ ਉਨ੍ਹਾਂ ਦੀ ਮਾਂ ਪਿੰਡ ਦੀ ਸਰਪੰਚ ਹੈ। ਉਨ੍ਹਾਂ ਦਾ ਭਰਾ ਲੰਡਨ ਤੋਂ ਪੜ੍ਹਾਈ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਉਦੋਂ ਤੋਂ ਚਰਚਾ ਦਾ ਵਿਸ਼ਾ ਬਣ ਗਿਆ ਹੈ। ਜਦੋਂ ਇਹ ਖੁਲਾਸਾ ਹੋਇਆ ਹੈ ਕਿ ਪੂਜਾ ਖੇਡਕਰ ਨੇ UPSC ਪ੍ਰੀਖਿਆ 'ਚ ਆਪਣੇ ਆਪ ਨੂੰ ਨਾਨ-ਕ੍ਰੀਮੀ ਲੇਅਰ ਓਬੀਸੀ ਐਲਾਨ ਕੀਤਾ ਸੀ, ਜਦੋਂ ਕਿ ਉਸਦੇ ਪਿਤਾ ਅਤੇ ਉਸਦੀ ਆਪਣੀ ਕਰੋੜਾਂ ਦੀ ਜਾਇਦਾਦ ਹੈ।

ਦਾਦਾ ਤੇ ਪਿਤਾ ਦੋਵੇਂ ਸਨ ਅਫਸਰ 

ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਜੱਦੀ ਪਿੰਡ ਮਹਾਰਾਸ਼ਟਰ ਦੇ ਪਾਥਰਡੀ ਤਾਲੁਕਾ 'ਚ ਹੈ। ਉਸ ਦੀ ਮਾਂ ਮਨੋਰਮਾ ਖੇਡਕਰ ਵੀ ਉਸ ਪਿੰਡ ਦੀ ਸਰਪੰਚ ਹੈ। ਮਨੋਰਮਾ ਖੇਡਕਰ ਦੇ ਪਿਤਾ ਜਗਨਨਾਥ ਬੁੱਧਵੰਤ ਵੀ ਸਰਕਾਰੀ ਅਧਿਕਾਰੀ ਸਨ। ਉਨ੍ਹਾਂ ਦਾ ਕਾਰਜਕਾਲ ਵੀ ਵਿਵਾਦਪੂਰਨ ਰਿਹਾ। ਉਨ੍ਹਾਂ ਨੂੰ ਇੱਕ ਵਾਰ ਮੁਅੱਤਲ ਵੀ ਕੀਤਾ ਗਿਆ ਸੀ। ਪੂਜਾ ਖੇਡਕਰ ਦੇ ਪਿਤਾ ਦਿਲੀਪ ਖੇਡਕਰ ਵੀ ਸਰਕਾਰੀ ਅਫਸਰ ਰਹਿ ਚੁੱਕੇ ਹਨ। ਉਨ੍ਹਾਂ ਨੇ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਦੇ ਦਾਦਾ ਜੀ ਵੀ ਪ੍ਰਸ਼ਾਸਨਿਕ ਸੇਵਾ 'ਚ ਰਹੇ ਹਨ। ਪਰ ਹੁਣ ਪੂਜਾ ਦੇ ਪਿਤਾ ਦਿਲੀਪ ਖੇਡਕਰ ਸਰਕਾਰੀ ਨੌਕਰੀ ਤੋਂ ਸੇਵਾਮੁਕਤ ਹੋ ਕੇ ਰਾਜਨੀਤੀ 'ਚ ਸਰਗਰਮ ਹੋ ਗਏ ਹਨ। ਦਿਲੀਪ ਖੇਡਕਰ ਦਾ ਪੁੱਤਰ ਪੀਯੂਸ਼ ਖੇਡਕਰ ਲੰਡਨ 'ਚ ਪੜ੍ਹ ਰਿਹਾ ਹੈ।

ਪਿਤਾ ਨੇ 40 ਕਰੋੜ ਰੁਪਏ ਦੀ ਜਾਇਦਾਦ ਬਾਰੇ ਦੱਸਿਆ

ਪੂਜਾ ਖੇਡਕਰ ਦੇ ਪਿਤਾ ਦਿਲੀਪ ਖੇਡਕਰ ਨੇ ਇਸ ਸਾਲ ਅਹਿਮਦਨਗਰ ਤੋਂ ਬਹੁਜਨ ਵੰਚਿਤ ਅਗਾੜੀ ਪਾਰਟੀ ਤੋਂ 2024 ਦੀਆਂ ਲੋਕ ਸਭਾ ਚੋਣਾਂ ਲੜੀਆਂ ਸਨ, ਵੈਸੇ ਤਾਂ ਉਹ ਚੋਣ ਹਾਰ ਗਏ ਸਨ। ਦੱਸ ਦਈਏ ਕਿ ਉਸ ਦੌਰਾਨ ਉਨ੍ਹਾਂ ਨੇ ਜੋ ਚੋਣ ਹਲਫ਼ਨਾਮਾ ਦਿੱਤਾ ਸੀ, ਉਸ 'ਚ ਉਨ੍ਹਾਂ ਨੇ ਆਪਣੀ ਜਾਇਦਾਦ 40 ਕਰੋੜ ਰੁਪਏ ਦੱਸੀ ਸੀ। ਦਲੀਪ ਉਦੋਂ ਵੀ ਸੁਰਖੀਆਂ 'ਚ ਆਏ ਸਨ ਜਦੋਂ ਉਨ੍ਹਾਂ ਨੇ ਚੋਣ ਨਾਮਜ਼ਦਗੀ ਦੌਰਾਨ ਦੇਵੀ ਨੂੰ ਡੇਢ ਕਿਲੋ ਵਜ਼ਨ ਵਾਲਾ ਚਾਂਦੀ ਦਾ ਤਾਜ ਭੇਟ ਕੀਤਾ ਸੀ। ਉਨ੍ਹਾਂ ਦੇ ਭਰਾ ਮਾਨਿਕ ਖੇਦਕਰ ਵੀ ਇੱਕ ਸਿਆਸੀ ਪਾਰਟੀ ਨਾਲ ਜੁੜੀਆਂ ਹੋਇਆ ਹੈ ਅਤੇ ਇਸ ਦੇ ਤਾਲੁਕਾ ਪ੍ਰਧਾਨ ਰਹਿ ਚੁੱਕੇ ਹਨ।

ਇਹ ਵੀ ਪੜ੍ਹੋ: Who is Heera Sohal : ਕੌਣ ਹੈ ਰੈਪਰ ਹਨੀ ਸਿੰਘ ਦੀ ਨਵੀਂ ਗਰਲਫਰੈਂਡ ਹੀਰਾ ਸੋਹਲ ? ਜਿਸ ਨੂੰ ਕਿਹਾ ਜਾ ਰਿਹਾ ਪੰਜਾਬ ਦੀ ਮਲਾਇਕਾ ਅਰੋੜਾ ! ਜਾਣੋ

Related Post